ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਭਾਜਪਾ ਦੇ ਬੁਲਾਰੇ ਆਰ. ਪੀ ਸਿੰਘ ਮੈਣੀ, ਕੌਸਲਰ ਸੁਖਮਿੰਦਰ ਪਿੰਟੂ, ਬਲਦੇਵ ਰਾਜ, ਅਮਨ ਐਰੀ, ਪੱਪੂ ਮਹਾਜਨ ਅਤੇ ਮਾਨਵ ਤਨੇਜਾ ਕੌਸਲਰ ਵਲੋਂ ਉਨਾਂ੍ਹ ਤੇ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆ ਕਿਹਾ ਕਿ ਉਨਾਂ ਤੇ ਬੇਬੁਨਿਆਦ ਅਤੇ ਅਰਥਹੀਨ ਦੋਸ਼ ਲਗਾਉਣ ‘ਤੇ ਇੰਝ ਲਗਦਾ ਕਿ ਜਿਵੇਂ ਇੰਨਾਂ ਨੂੰ ਸਮਝ ਦੀ ਘਾਟ ਹੈ ਜਾਂ ਇੰਨਾਂ ਵਿਚ ਬਚਪਨਾ ਹੈ ਜੇਕਰ ਇੰਨਾਂ ਵਲੋਂ ਮੇਰੇ ਤੇ ਲਗਾਏ ਦੌਸ਼ ਸਾਬਿਤ ਨਾ ਕੀਤੇ ਗਏ ਜਾਂ ਇੰਨਾਂ੍ਹ ਵਲੋਂ ਜਨਤਕ ਤੌਰ ਤੇ ਮੁਆਫੀ ਨਾ ਮੰਗੀ ਗਈ ਤਾਂ ਉਹ ਇੰਨਾਂ ਸਾਰਿਆਂ ਤੇ ਕਰਿਮੀਨਲ ਡੈਫਰੇਮੇਸ਼ਨ ਦਾ ਕੇਸ ਪਾ ਕੇ ਇੰਨਾਂ ਨੂੰ ਅਦਾਲਤ ਵਿਚ ਘਸੀਟਣਗੇ।ਉਨ੍ਹਾਂ ਨੇ ਆਰ ਪੀ ਮੈਣੀ ਵਲੋਂ ਜੋ ਹਿੰਦੂ ਸਿੱਖਾਂ ਨੂੰ ਵੰਡਣ ਦਾ ਦੋਸ਼ ਲਗਾਇਆ ਹੈ ਇਹ ਗੱਲ ਤਾਂ ਦੋਸ਼ ਲਗਾਉਣ ਵਾਲਿਆਂ ਦੇ ਹਿੱਸੇ ਖੁੱਦ ਆਉਂਦੀ ਹੈ।ਸਾਨੂੰ ਸਾਡੇ ਗੁਰੂਆਂ ਨੇ ਮਨੁੱਖਤਾਂ ਦੇ ਰਾਹ ਚੱਲਣਾ ਅਤੇ ਕਿਸੇ ਨਾਲ ਹੋ ਰਹੇ ਜੁਲਮ ਦੇ ਵਿਰੋਧ ਵਿਚ ਉਨਾਂ੍ਹ ਨਾਲ ਖੜਨਾ ਸਿਖਾਇਆ ਹੈ।
ਪਿਛਲੇ ਦਿਨਾਂ ਹੋ ਰਹੀਆਂ ਘਟਨਾਵਾਂ ਦਾ ਜਿਕਰ ਕਰਦਿਆਂ ਹੋਇਆ ਉਪਕਾਰ ਸੰਧੂ ਨੇ ਕਿਹਾ ਕਿ ਜਿਹੜੀਆਂ ਜੋਸ਼ੀ ਵਲੋਂ ਕੀਤੀਆ ਜਿਆਦਤੀਆਂ ਦਾ ਉਨਾਂ ਨੇ ਅਖਬਾਰਾਂ ਵਿਚ ਜਿਕਰ ਕੀਤਾ ਹੈ।ਉਨ੍ਹਾਂ ਵਿਚ ਜਿਆਦਾਤਰ ਹਿੰਦੂ ਪਰਿਵਾਰ ਹਨ ਅਤੇ ਕਈ ਜਗਾ ਤੇ ਦੋਸ਼ੀ ਵੀ ਹਿੰਦੂ ਅਤੇ ਦੋਸ਼ ਲਗਾਉਣ ਵਾਲਾ ਵੀ ਹਿੰਦੂ ਹੈ, ਪਰ ਇੰਨਾਂ੍ਹ ਵਲੋਂ ਹਿੰਦੂ ਅਤੇ ਸਿੱਖਾਂ ਵਿਚ ਪਾੜਾ ਪਾਉਣ ਦੀ ਸ਼ਰਾਰਤ ਆਰੰਭੀ ਹੈ ।26 ਇਮਾਰਤਾਂ ਵਿਚੋਂ ਕਿਸੇ ਇੱਕ ਦੀ ਇਮਾਰਤ ਢਾਹ ਕੇ ਲੋਕਾਂ ਵਿਚ ਇਹ ਪ੍ਰਚਾਰ ਕੀਤਾ ਜਾਣਾ ਕਿ ਸ਼੍ਰੌਮਣੀ ਅਕਾਲੀ ਦਲ ਲੋਕਾਂ ਦੀ ਇਮਾਰਤਾ ਢਾਹਣਾਂ ਚਾਹੁੰਦਾ ਹੈ, ਗ੍ਰੀਨ ਐਵੀਨਿਊ ਵਿਚ ਬਿਲਡਿੰਗ ਇੰਸਪੈਕਟਰ ਮਾਧਵੀ ਵਲੋਂ ਇੰਨਕਰੋਚਮੈਂਟ ਦੇ ਸੰਬੰਧ ਵਿਚ ਦਿੱਤੀ ਹੋਈ ਰਿਪੋਰਟ ਨੂੰ ਅੱਖੋਂ ਪਰੋਖੇ ਕਰਕੇ ਇਕ ਹਿੰਦੂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਅਤੇ ਸ਼੍ਰੌਮਣੀ ਅਕਾਲੀ ਦਲ ਦੇ ਵਿਰੁੱਧ ਇਹ ਪ੍ਰਚਾਰ ਕੀਤਾ ਜਾਣਾ ਕਿ ਅਕਾਲੀ ਦਲ ਵਾਲੇ ਹੋਰਨਾਂ ਦੀ ਇਮਾਰਤਾਂ ਢਾਹਣਾ ਚਾਹੁੰਦੇ ਹਨ, ਇਹ ਸਭ ਕੁਝ ਗਿਣੀ ਮਿਥੀ ਸਾਜਿਸ਼ ਦੇ ਨਾਲ ਹੋ ਰਿਹਾ ਹੈ। ਆਰ.ਪੀ ਮੈਣੀ ਵਲੋਂ ਇਹ ਕਿਹਾ ਜਾਣਾ ਕਿ ਜੋਸ਼ੀ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਵੱਲ ਜਾਣ ਵਾਲੀਆਂ ਸੜਕਾਂ ਬਣਾਉਣਾ ਦਾ ਬੜਾ ਫਿਕਰ ਹੈ ਤਾਂ ਮੈਣੀ ਇਹ ਦੱਸਣ ਕਿ ਪਿਛਲੇ ਸਾਲਾਂ ਵਿਚ ਅੰਮ੍ਰਿਤਸਰ ਦਾ ਮੇਅਰ ਵੀ ਤੁਹਾਡਾ ਸੀ, ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਵੀ ਤੁਹਾਡਾ ਸੀ ਅਤੇ ਮੈਂਬਰ ਪਾਰਲੀਮੈਂਟ ਵੀ ਤੁਹਾਡਾ ਸੀ ਤਾਂ ਫਿਰ ਉਨਾਂ੍ਹ ਵਲੋਂ ਪਿਛਲੇ 5 ਸਾਲਾਂ ਦੀ ਸਰਕਾਰ ਵਿਚ ਹਰਮਿੰਦਰ ਸਾਹਿਬ ਦੀਆਂ ਸੜਕਾਂ ਬਣਾਉਣ ਦਾ ਕਿੰਨਾਂ ਕੁ ਫਿਕਰ ਕੀਤਾ ਸੀ।
ਉਨਾਂ ਕਿਹਾ ਕਿ ਇਸ ਸਰਕਾਰ ਦੇ 3 ਸਾਲ ਬੀਤ ਜਾਣ ‘ਤੇ ਵੀ ਜਦੋਂ ਲੋਕਾਂ ਨੇ ਰੋਸ਼ ਮੁਜ਼ਾਹਰੇ ਸ਼ੁਰੂ ਕੀਤੇ ਤਾਂ ਮਜ਼ਬੂਰੀ ਵੱਸ ਜੋਸ਼ੀ ਨੂੰ ਇਨਾਂ੍ਹ ਸੜਕਾਂ ਬਣਾਉਣ ਦਾ ਖਿਆਲ ਆਇਆ।ਉਨਾਂ੍ਹ ਕਿਹਾ ਕਿ ਉਹ ਬੜੇ ਹੈਰਾਨ ਹਨ ਕਿ ਜਿਸ ਗੱਲ ਬਾਰੇ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਅਤੇ ਜਿਸ ਗੱਲ ਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਉਸ ਬਾਰੇ ਮੈਨੂੰ ਹੀ ਕਿਉਂ ਪੁਛਿਆ ਜਾਂਦਾ ਹੈ।ਸ਼ੁੱਧ ਰੈਸਟੋਰੈਂਟ ਦਾ ਮਾਲਕ ਕੋਣ ਹੈ ਇਸ ਬਾਰੇ ਅੱਜ ਤੱਕ ਵੀ ਮੈਨੂੰ ਪਤਾ ਨਹੀਂ ਅਤੇ ਸ਼ੁੱਧ ਰੈਸਟੋਰੈਂਟ ਦੀਆਂ ਦਹਿਲੀਜਾਂ ‘ਤੇ ਉਪਕਾਰ ਸੰਧੂ ਨੇ ਪੈਰ ਵੀ ਰੱਖਿਆ ਹੋਵੇ ਤੇ ਉਹ ਦੋਸ਼ੀ ਹਨ ਅਤੇ ਹਰ ਸਜਾਂ ਭੁਗਤਣ ਲਈ ਤਿਆਰ ਹਨ।ਉਨਾਂ੍ਹ ਕਿਹਾ ਕਿ ਮੇਰੇ ਉਤੇ ਜਮੀਨਾਂ ਤੇ ਕਬਜ਼ੇ, ਰੇਤ ਬਜਰੀ ਦੇ ਸੰਬੰਧ ਵਿਚ ਪਰਚੇ ਦਰਜ ਹੋਣ ਅਤੇ ਕੋਈ ਇਕ ਵੀ ਸ਼ਰਾਬ ਦਾ ਠੇਕਾ ਕਿਸੇ ਨੂੰ ਦਿਵਾਉਣ ਦਾ ਦੋਸ਼ ਸਾਬਿਤ ਹੋਵੇ ਜਾਂ ਉਸ ਸੰਬੰਧੀ ਕੋਈ ਸਬੂਤ ਪੇਸ਼ ਕੀਤਾ ਜਾਵੇ ਤਾਂ ਉਹ ਗੁਨਾਹਗਾਰ ਹਨ ਤੇ ਸਜਾ ਭੁਗਤਣ ਲਈ ਤਿਆਰ ਹਨ, ਪਰ ਜੇਕਰ ਆਰ. ਪੀ ਮੈਣੀ ਅਤੇ ਮੇਰੇ ‘ਤੇ ਦੋਸ਼ ਲਗਾਉਣ ਵਾਲੇ ਕੌਸਲਰਾਂ ਨੇ ਮੇਰੇ ‘ਤੇ ਲਗਾਏ ਹੋਏ ਦੋਸ਼ਾਂ ਦਾ ਕੋਈ ਸਬੂਤ ਪੇਸ਼ ਨਾ ਕੀਤਾ ਜਾਂ ਜਨਤਕ ਤੌਰ ਤੇ ਮੁਆਫੀ ਨਾ ਮੰਗੀ ਤਾਂ ਇੰਨਾਂ ਤੇ ਕਰੀਮੀਨਲ ਡੈਫਾਮੇਸ਼ਨ ਦਾ ਕੇਸ ਫਾਇਲ ਕਰਾਂਗਾ।
ਸ਼ਰਾਬ ਦੇ ਠੇਕਿਆਂ ਦੇ ਸੰਬੰਧ ਵਿਚ ਉਪਕਾਰ ਸਿੰਘ ਸੰਧੂ ਨੇ ਕਿਹਾ ਕਿ ਉਹ ਠੇਕਿਆਂ ਨੂੰ ਬੰਦ ਕਰਵਾਉਣ ਦੀ ਗੱਲ ਤਾਂ ਕਰ ਸਕਦੇ ਹਨ ਅਤੇ ਜਿਸ ਨੇ ਸ਼ਰਾਬ ਪੀਣ ਦੀ ਸੂਰਤ ਵਿਚ ਕਦੀ ਆਪਣੇ ਨਜਦੀਕੀ ਰਿਸ਼ਤੇਦਾਰਾਂ ਨੂੰ ਵੀ ਆਪਣੇ ਘਰ ਵਿਚ ਪੈਰ ਨਾ ਰੱਖਣ ਦਿੱਤਾ ਹੋਵੇ ਤਾਂ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੀ ਮਾਨਸਿਕ ਅਵਸਥਾ ਜਰੂਰ ਟਿਕਾਣੇ ਕਰ ਲੈਣੀ ਚਾਹੀਦੀ ਹੈ।ਉਨ੍ਹਾਂ ਨਸ਼ਿਆਂ ਬਾਰੇ ਜਵਾਬ ਦਿੰਦਿਆਂ ਕਿਹਾ ਕਿ ਉਹ ਅਤੇ ਉਨਾਂ ਦੀ ਟੀਮ ਨੇ ਹਮੇਸ਼ਾਂ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਹੈ ਅਤੇ ਉਨਾਂ ਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਉਹ ਅਤੇ ਉਨਾਂ ਦੇ ਸਾਥੀਆਂ ਨੇ ਦੁਸ਼ਮਣੀ ਦੀ ਪ੍ਰਵਾਹ ਨਾ ਕਰਦਿਆ ਹੋਇਆ ਜਿਥੇ ਨਸ਼ੇ ਕਰਨ ਵਾਲੇ ਫੜਵਾਏ ਉਥੇ ਪੁਲਿਸ ਥਾਣਾ ਵੇਰਕਾ ਵਿਚ ਨਸ਼ੇ ਵੇਚਣ ਵਾਲਿਆਂ ਦੀ ਲਿਖਤੀ ਤੌਰ ‘ਤੇ ਸ਼ਿਕਾਇਤ ਕਰਨ ਵਿਚ ਕਦੇ ਗੁਰੇਜ ਨਹੀਂ ਕੀਤਾ ਅਤੇ ਇਸ ਦਾ ਲਿਖਤੀ ਰਿਕਾਰਡ ਥਾਣੇ ਵਿਚ ਮੌਜੂਦ ਹੈ।ਜਦਕਿ ਉਨਾਂ੍ਹ ਤੇ ਦੋਸ਼ ਲਾਉਣ ਵਾਲਿਆਂ ਵਿਚੋਂ ਕਿਸੇ ਨੇ ਕਿਸੇ ਨਸ਼ੇ ਵਾਲੇ ਦੇ ਵਿਰੁਧ ਕੋਈ ਗੱਲ ਜਾਂ ਸ਼ਿਕਾਇਤ ਕੀਤੀ ਹੋਵੇ ਤਾਂ ਉਸ ਦੀ ਜਾਣਕਾਰੀ ਵੀ ਲੋਕਾਂ ਨੂੰ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਦੋਸ਼ ਲਗਾਉਣ ਵਾਲਿਆਂ ਨੂੰ ਸਿਰਫ ਅਖਬਾਰਾਂ ਵਿੱਚ ਫੌਕੀ ਸ਼ੋਹਰਤ ਹਾਸਲ ਕਰਨ ਲਈ ਝੂਠੀ ਬਿਆਨਬਾਜੀ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਤੱਥਾਂ ਦੇ ਅਧਾਰ ‘ਤੇ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਬਾਅਦ ਵਿਚ ਉਨ੍ਹਾਂ ਨੂੰ ਸ਼ਰਮਿੰਦਗੀ ਨਾ ਚੱਲਣੀ ਪਵੇ ਅਤੇ ਉਹ ਅਦਾਲਤਾਂ ਵਿਚ ਘਸੀਟੇ ਜਾਣ ਤੋਂ ਵੀ ਬਚੇ ਰਹਿ ਸਕਣ।
Check Also
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ
ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …
Punjab Post Daily Online Newspaper & Print Media