
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮੰਤਰੀ ਅਨਿਲ ਜੋਸ਼ੀ ਵਲੋਂ ਹਲਕਾ ਉਤ?ਤਰੀ ਦੇ ਵਾਰਡ ਨੰਬਰ 7, 8 ਅਤੇ 9 ਵਿਚ ਪੈਂਦੇ ਗੰਦੇ ਨਾਲੇ ਉੱਪਰ ਪੱਕੀ ਲੁਕ ਵਾਲੀ ਸੜਕ ਬਣਾਉਣ ਦਾ ਕੰਮ ਦਾ ਸ਼ੁਭ?ਭ ਆਰੰਭ ਕੀਤਾ ਗਿਆ। ਇਸ ਮੋਕੇ ਤੇ ਸਥਾਨਕ ਲੋਕਾਂ ਵਲੋਂ ਮੰਤਰੀ ਅਨਿਲ ਜੋਸ਼ੀ ਦਾ ਧੰਨਵਾਦ ਕਰਦਿਆ ਹੋਇਆ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।ਵੱਡੀ ਗਿਣਤੀ ਵਿਚ ਆਏ ਲੋਕਾਂ ਨੂੰ ਸੰਬੋਧਨ ਕਰਦਿਆ ਜੋਸ਼ੀ ਨੇ ਕਿਹਾ ਕੀ ਇਸ ਨਾਲੇ ਨੂੰ ਢੱਕਣ ਅਤੇ ਸੀਵਰੇਜ ਦਾ ਕੰਮ ਪੂਰਾ ਕਰਨ ਉਪਰੰਤ ਹੁਣ ਇਸ ਉਪਰ ਲੂੱਕ ਦੀ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਜਿਸ ਨੂੰ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ਅਤੇ ਇਸ ਉਪਰੰਤ ਬਿਊਟੀਫਿਕੇਸ਼ਨ, ਸਟ੍ਰੀਟ ਲਾਈਟਾਂ, ਫੁਟਪਾਥ ਆਦਿ ਦਾ ਕੰਮ ਮੁਕੰਮਲ ਕਰਕੇ ਲੋਕਾਂ ਦੀ ਸਹੁਲਤ ਲਈ ਸੜਕ ਨੂੰ ਸ਼ੁਰੂ ਕੀਤਾ ਜਾਵੇਗਾ।ਇਸ ਸਾਰੇ ਪ੍ਰੋਜੇਕਟ ਉਪਰ ਲਗਭਗ 20 ਕਰੋੜ ਦੀ ਲਾਗਤ ਆਈ ਹੈ।ਇਸ ਸੜਕ ਨੂੰ ਸ਼ੁਰੂ ਕਰਨ ਨਾਲ ਮਜੀਠਾ ਰੋਡ ਤੋਂ ਰਣਜੀਤ ਐਵੀਨਿਊ ਤਕ ਲੋਕ ਕੁੱਝ ਹੀ ਮਿੰਟਾਂ ਵਿਚ ਹੀ ਪਹੁੰਚ ਸਕਣਗੇ ਅਤੇ ਇਸ ਸੜਕ ਨਾਲ ਘਾਲਾ-ਮਾਲਾ ਚੋਂਕ ਅਤੇ ਸਰਕੁਲਰ ਰੋਡ ਆਦਿ ‘ਤੇ ਟ੍ਰੈਫਿਕ ਤੇ ਕੰਟ੍ਰੋਲ ਰਹੇਗਾ।ਇਹ ਨਾਲਾ ਬੰਦ ਹੋਣ ਨਾਲ ਪਿਛਲੇ ਕਈ ਦਹਾਕਿਆ ਤੋਂ ਨਰਕ ਭੋਗ ਰਹੇ ਲੋਕਾਂ ਨੇ ਹੁਣ ਸਾਫ਼ ਸੁਥਰੇ ਮਾਹੋਲ ਵਿਚ ਸੁੱਖ ਦਾ ਸਾਹ ਲਿਆ ਹ।ਜੋਸ਼ੀ ਨੇ ਕਿਹਾ ਕਿ ਹਲਕਾ ਅੰਮ੍ਰਿਤਸਰ ਉਤਰੀ ਦਾ ਵਿਕਾਸ ਇਕ ਮਿਸਾਲ ਦੇ ਤੋਰ ‘ਤੇ ਉਭਰੇਗਾ।ਇਸ ਮੋਕੇ ਤੇ ਕੌਂਸਲਰ ਪ੍ਰਭਜੀਤ ਸਿੰਘ ਰਟੋਲ, ਅਮਨ ਐਰੀ, ਰਜੀਵ ਸੇਖੜੀ, ਅਮਨ ਚੰਦੀ, ਰਾਣਾ, ਰਾਜਬੀਰ ਸਿੰਘ, ਇੰਦਰਪਾਲ ਸਿੰਘ, ਨਵਤੇਜ ਸਿੰਘ ਪੰਨੂ, ਰੋਹਿਤ ਸ਼ਰਮਾ, ਰਾਜੂ, ਜਤਿੰਦਰ ਸਿੰਘ ਸੋਨੂੰ, ਜਾਰਜ ਮੱਟੂ, ਗੋਤਮ, ਸੁਖਦੇਵ ਰਾਜ, ਪ੍ਰਿੰਸ, ਲਾਡੀ ਆਦਿ ਮੋਜੂਦ ਸਨ।
Punjab Post Daily Online Newspaper & Print Media