Saturday, August 22, 2026

 ਮੰਤਰੀ ਅਨਿਲ ਜੋਸ਼ੀ ਵਲੋਂ ਧਾਰਮਿਕ ਸੰਸਥਾ ਨੂੰ ਲੋਕ ਭਲਾਈ ਲਈ ਇਕ ਲੱਖ ਦਾ ਚੈਕ ਭੇਟ

PPN2604201503

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸ਼ਹੀਦ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਸ਼ਹੀਦ ਵਲੋਂ ਮਾਤਾ ਕੋੰਲਾਂ ਮਾਰਗ ਕਸ਼ਮੀਰ ਐਵੀਨਿਊ ਵਿਖੇ ਖਾਲਸਾ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਕਰਵਾਇਆ ਗਿਆ।ਜਿਸ ਦੋਰਾਨ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ, ਭਾਈ ਹਰਨਾਮ ਸਿੰਘ ਸ਼੍ਰੀਨਗਰ ਵਾਲੇ, ਭਾਈ ਹਰਦੇਵ ਸਿੰਘ ਦੀਵਾਨਾ (ਬੀਬੀ ਕੋਲਾਂ ਜੀ ਵਾਲੇ) ਅਤੇ ਹੋਰ ਪੰਥ ਜਥਿਆਂ ਨੇ ਸੰਗਤਾਂ ਨੂੰ ਕਥਾ-ਕੀਰਤਨ ਨਾਲ ਨਿਹਾਲ ਕੀਤਾ।ਸਮਾਗਮ ਵਿਚ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਅਨਿਲ ਜੋਸ਼ੀ ਨੇ ਹਾਜਰੀ ਭਰੀ ਅਤੇ ਸੰਸਥਾ ਨੂੰ ਇੱਕ ਲੱਖ ਦੀ ਗਰਾਂਟ ਦਾ ਚੈਕ ਭੇਟ ਕੀਤਾ।ਸੰਸਥਾ ਵਲੋਂ ਸ੍ਰੀ ਜੋਸ਼ੀ ਅਤੇ ਹੋਰ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸੁਖਮਿੰਦਰ ਸਿੰਘ ਪਿੰਟੂ, ਲਵਪ੍ਰੀਤ ਸਿੰਘ, ਕੁਲਦੀਪ ਸਿੰਘ, ਕਵਲਜੀਤ ਸਿੰਘ, ਜੀ.ਐਸ. ਤਨੇਜਾ, ਅਮਨਬੀਰ ਸਿੰਘ, ਮੰਨੀ ਭਾਟੀਆ, ਬਲਪ੍ਰੀਤ ਸਿੰਘ ਆਦਿ ਹਾਜਰ ਸਨ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply