
ਪੱਟੀ, 25 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਸਥਾਨਕ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਨਗਰ ਕੋਂਸਲ ਪੱਟੀ ਦੇ ਪ੍ਰਧਾਨ ਸੁਰਿੰਦਰ ਕੁਾਮਰ ਸ਼ਿੰਦਾ ਅਤੇ ਕਾਰਜ ਸਾਧਕ ਅਫਸਰ ਮਨਮੋਹਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਸਵੱਛ ਭਾਰਤ ਮੁਹਿੰਮ ਦੇ ਤਹਿਤ ਸਕੂਲ ਦੇ ਆਲੇ ਦੁਆਲੇ ਦੀ ਸਫਾਈ ਕੀਤੀ।ਇਸ ਮੌਕੇ ਸੰਸਥਾ ਦੇ ਮੁਖੀ ਰਾਮ ਲਾਲ ਨੇ ਬੱਚਿਆਂ ਨੂੰ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੇ ਫਾਇਦੇ ਦੱਸੇ ਅਤੇ ਕਿਹਾ ਕਿ ਜੇਕਰ ਆਪਣਾ ਆਲਾ ਦੁਆਲਾ ਸਾਫ ਸੁਥਰਾ ਹੋਵੇਗਾ ਤਾਂ ਹੀ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।ਇਸ ਮੌਕੇ ਸਮੂਹ ਸਟਾਫ ਅਤੇ ਵਿੁਿਦਆਰਥੀ ਹਾਜਰ ਸਨ।
Punjab Post Daily Online Newspaper & Print Media