
ਪੱਟੀ, 26 ਅਪ੍ਰੈਲ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਬੇਮੌਸਮੀ ਬਰਸਾਤਾਂ ਨੇ ਕਿਸਾਨ ਦੀ ਹਾਲਤ ਪਹਿਲਾਂ ਹੀ ਤਰਸਯੋਗ ਬਣਾ ਦਿੱਤੀ ਹੈ।ਕਣਕ ਦਾ ਝਾੜ ਪਿਛਲੇ ਸਾਲਾਂ ਦੇ ਮੁਕਾਬਲੇ 20-25% ਘੱਟ ਹੈ।ਕੇਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀਆਂ ਨੀਤੀਆਂ ਕਾਰਨ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਅਜੇ ਤੱਕ ਕਣਕ ਦੀ ਖਰੀਦ ਸੁਰੂ ਨਹੀ ਹੋ ਸਕੀ, ਜਦਕਿ ਮੰਡੀਆਂ ਵਿੱਚ ਕਣਕ ਦੇ ਅੰਬਾਰ ਚੜ੍ਹ ਗਏ ਹਨ ਅਤੇ ਮੰਡੀਆਂ ਭਰ ਜਾਣ ਕਾਰਣ ਕਿਸਾਨ ਨੂੰ ਕਣਕ ਘਰ ਹੀ ਰੱਖਣੀ ਪੈ ਰਹੀ ਹੈ।
ਉਧਰ ਮੰਡੀਆਂ ‘ਚ ਪਿਛਲੇ ਇੱਕ ਹਫਤੇ ਤੋ ਵੀ ਵੱਧ ਸਮੇਂ ਤੋ ਬੇਠੇ ਕਿਸਾਨ ਅਸਮਾਨ ਵੱਲ ਮੂੰਹ ਕਰਕੇ ਖਰੀਦ ਦੀ ਵੀ ਉਡੀਕ ਕਰ ਰਹੇ ਹਨ।ਪਰ ਕੋਈ ਵੀ ਠੋਸ ਕਾਰਣ ਨਹੀ ਦਿਸ ਰਿਹਾ ਕਿ ਖਰੀਦ ਸੁਰ ੂਕਿਉ ਨਹੀ ਹੋ ਸਕਦੀ। ਹਾਲਾਂਕਿ ਕੁਆਲਟੀ ਕੱਟ ਦੇ ਨਾ ‘ਤੇ 12 ਰੁਪਏ ਪ੍ਰਤੀ ਕੁਇਟੰਲ ਦੇ ਹਿਸਾਬ ਨਾਲ ਕੇਂਦਰ ਨੇ ਰੇਟ ਵੀ ਘਟਾ ਦਿੱਤਾ ਹੈ।ਖ੍ਰੀਦ ਲੇਟ ਹੋਣ ਕਾਰਨ ਕਿਸਾਨ ਮਜਦੂਰ ਤੇ ਆੜਤੀਆ ਮੁਸਕਲ ਵਿੱਚ ਫਸਿਆ ਹੈ, ਉੱਥੇ ਸਾਰਾ ਬਜਾਰ ਵੀ ਸਹਿਮਿਆ ਪਿਆ ਹੈ, ਕਿਉਕਿ ਪੰਜਾਬ ਦੀ ਖੇਤੀ ਅਧਾਰਿਤ ਅਰਥ ਵਿਵਸਸ਼ਾ ਕਾਰਣ ਸਾਰਾ ਸਿਸਟਮ ਹੀ ਕਿਰਸਾਨੀ ‘ਤੇ ਚੱਲਦਾ ਹੈ।
ਆਮ ਆਦਮੀ ਪਾਰਟੀ ਜਿਲ੍ਹਾ ਤਰਨਤਾਰਨ ਨੇ ਸਰਕਾਰ ਦੀ ਇਹ ਢਿੱਲ ਮੱਠ ਦੀ ਨੀਤੀ ਦੇ ਖਿਲਾਫ ਮਾਰਕੀਟ ਕਮੇਟੀ ਪੱਟੀ ਦਫਤਰ ਦੇ ਬਾਹਰ 27 ਅਪ੍ਰੈਲ ਨੂੰ ਧਰਨਾ ਦੇਣ ਦਾ ਫੈਸਲਾ ਕੀਤਾ ਹੈ।ਪਾਰਟੀ ਦੇ ਜਿਲਾ੍ਹ ਕਨਵੀਨਰ ਮਨਜਿੰਦਰ ਸਿੰਘ ਸਿਧੂ, ਪੱਟੀ ਦੇ ਹਲਕਾ ਇਨਚਾਰਜ ਰਣਜੀਤ ਸਿੰਘ ਚੀਮਾ ਅਤੇ ਅਤੇ ਆੜਤੀਆ ਅਸੋਸੀਏਸਨ ਦੇ ਜਿਲਾ ਕਾਰਜਕਾਰੀ ਪ੍ਰਧਾਨ ਮਹਾਬੀਰ ਸਿੰਘ ਗਿੱਲ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਜੇ 26 ਅਪ੍ਰੈਲ ਤੱਕ ਖਰੀਦ ਨਾ ਹੋਈ ਤਾਂੇ ਉਪਰੋਕਤ ਦਫਤਰ ਦੇ ਬਾਹਰ ਜੋਰਦਾਰ ਧਰਨਾ ਦਿੱਤਾ ਜਾਵੇਗਾ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media