Tuesday, March 31, 2026

ਸਤਨਾਮ ਸਿੰਘ ਮੰਡ ਦੀ ਤਰੱਕੀ ਹੋਣ ‘ਤੇ ਸਟਾਫ ਮੈਬਰਾਂ ਸਨਮਾਨ ਚਿੰਨ ਦੇ ਕੇ ਸਨਮਾਨਿਆ

PPN3004201501ਬਟਾਲਾ, 29 ਅਪ੍ਰੈਲ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨੀ ਕੀਤੀਆਂ ਗਈ ਮੁੱਖ ਅਧਿਆਪਕਾਂ ਦੀ ਤਰੱਕੀਆਂ ਵਿਚ ਕਾਫੀ ਗਿਣਤੀ ਵਿੱਚ ਸਰਕਾਰੀ ਹਾਈ ਸਕੂਲਾਂ ਵਿੱਚ ਮੁੱਖ ਅਧਿਆਪਕਾਂ ਦੀਆਂ ਤਾਇਨਾਤੀਆਂ ਗਈਆਂ। ਜਿਸ ਨਾਲ ਕਿ ਪੜਾਈ ਤੇ ਸਕੂਲੀ ਪੱਧਰ ਵਧੀਆਂ ਬਣੇਗਾ, ਇਸੇ ਹੀ ਲੜੀ ਤਹਿਤ ਪਿਛਲੇ ਲੰਮੇ ਸਮੇਂ ਤੋਂ ਬਾਬਾ ਨਾਮਦੇਵ ਸਰਕਾਰੀ ਹਾਈ ਸਕੂਲ (ਲੜਕੇ) ਘੁਮਾਣ (ਗੁਰਦਾਸਪੁਰ) ਵਿਖੇ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਸਤਨਾਮ ਸਿੰਘ ਮੰਡ ਨੂੰ ਸਿੱਖਿਆ ਵਿਭਾਗ ਨੇ ਤਰੱਕੀ ਦੇ ਕੇ ਮੁੱਖ ਅਧਿਆਪਕ ਬਣਾਇਆ ਹੈ।ਸ: ਮੰਡ ਦੀਆਂ ਚੰਗੀਆਂ ਸੇਵਾਵਾਂ ਪ੍ਰਤੀ ਸਕੂਲ ਦੇ ਸਮੂਹ ਸਟਾਫ਼ ਵੱਲੋਂ ਸਤਨਾਮ ਸਿੰਘ ਮੰਡ ਨੂੰ ਮੁੱਖ ਅਧਿਆਪਕ ਬਣਨ ‘ਤੇ ਵਧਾਈ ਦਿੱਤੀ ਤੇ ਨਵੇਂ ਸਕੂਲ ‘ਚ ਜਾਣ ਤੋਂ ਪਹਿਲਾਂ ਵਿਦਾਇਗੀ ਪਾਰਟੀ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਅਮਰਜੀਤ ਕੌਰ ਮੰਡ, ਨਿਰਮਲ ਸਿੰਘ ਕਾਰਜਕਾਰੀ ਪਿ?ੰਸੀਪਲ, ਹਰਪਾਲ ਸਿੰਘ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਹਰਸ਼ਰਨ ਸਿੰਘ, ਅਮਰੀਕ ਸਿੰਘ, ਕਵਲਜੀਤ ਸਿੰਘ, ਪ੍ਰਦੀਪ ਸ਼ਰਮਾ, ਜਗਬੀਰ ਸਿੰਘ, ਹਰਜੀਤ ਸਿੰਘ, ਮਾਇਆ ਰਾਣੀ, ਰਾਜਬੀਰ ਕੌਰ, ਰਣਜੀਤ ਕੌਰ, ਸਰਬਜੀਤ ਕੌਰ, ਗੁਰਵੰਤ ਕੌਰ ਆਦਿ ਅਧਿਆਪਕ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …

Leave a Reply