ਪਠਾਨਕੋਟ, 29 ਅਪ੍ਰੈਲ (ਪੱਤਰ ਪ੍ਰੇਰਕ) – ਜਿੰਨ੍ਹਾਂ ਲੋਕਾਂ ਦੀ ਆਮਦਨ ਪ੍ਰਤੀ ਸਾਲ ਸ਼ਹਿਰੀ ਖੇਤਰਾਂ ਵਿੱਚ 24000 ਰੁਪਏ ਅਤੇ ਪੇਂਡੂ ਖੇਤਰਾਂ ਵਿੱਚ 18000 ਰੁਪਏ ਤੋਂ ਘੱਟ ਹੈ, ਉਨ੍ਹਾਂ ਨੂੰ ਆਪਣੀ ਉਤਪਾਦਕ ਗਤੀਵਿਧੀ ਚਲਾਉਣ ਲਈ ਡੀ.ਆਰ.ਆਈ ਸਕੀਮ ਤਹਿਤ ਕਰਜਾ ਦੇਣ ਲਈ 30 ਅਪ੍ਰੈਲ, 2015 ਨੂੰ ਲੋਨ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਦਿੰਦਿਆ ਦੱਸਿਆ ਕਿ ਇਹ ਲੋਨ ਮੇਲਾ ਬੀ.ਡੀ.ਪੀ.ਓ. ਦਫ਼ਤਰ ਪਠਾਨਕੋਟ, ਸੁਜਾਨਪੁਰ, ਧਾਰਕਲਾਂ, ਘਰੋਟਾ, ਨਰੋਟ ਜੈਮਲ ਸਿੰਘ ਅਤੇ ਬੀ.ਡੀ.ਪੀ.ਓ. ਦਫ਼ਤਰ ਬਮਿਆਲ ਵਿਖੇ ਉਪਰੋਕਤ ਮਿਤੀ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ ਬਾਅਦ 2:00 ਵਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਰਜਾ ਯੋਜਨਾ ਤਹਿਤ 15000 ਰੁਪਏ ਤੱਕ ਕਰਜਾ 4 ਪ੍ਰਤੀਸ਼ਤ ਵਿਆਜ ‘ਤੇ ਦਿੱਤਾ ਜਾਵੇਗਾ ਅਤੇ ਇਹ ਕਰਜਾ ਪੰਜ ਸਾਲਾਂ ਵਿੱਚ ਮੋੜਨਯੋਗ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕਰਜਾ ਯੋਜਨਾ ਦਾ ਲਾਭ ਲੈਣ ਦੇ ਚਾਹਵਾਨ ਵਿਅਕਤੀ ਆਪਣੇ ਬੈਂਕ ਦੀ ਕਾਪੀ, ਆਧਾਰ ਕਾਰਡ ਅਤੇ ਇੱਕ ਫੋਟੋ ਲੈ ਕੇ ਉੱਕਤ ਮਿਤੀ ਨੂੰ ਸਬੰਧਤ ਬੀ.ਡੀ.ਪੀ.ਓ. ਦੇ ਦਫ਼ਤਰ ਵਿਖੇ ਪਹੁੰਚਣ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media