ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ ਸੱਗੂ) – ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਅਤੇ ਨਾਰੀ ਚੇਤਨਾ ਮੰਚ ਵੱਲੋਂ ਵਿਰਸਾ ਵਿਹਾਰ ਸੋਸਾਇਟੀ ਦੇ ਸਹਿਯੋਗ ਨਾਲ ਚਰਚਿਤ ਗਲਪਕਾਰਾ ਜਸਬੀਰ ਕੌਰ ਦੇ ਸੱਜਰੇ ਕਹਾਣੀ ਸੰਗ੍ਰਹਿ ‘ਬੰਦ ਬੂਹਾ’ ਉੱਤੇ ਕਥਾ-ਸੰਵਾਦ ਗੋਸ਼ਟੀ ਕਰਵਾਈ ਜਾ ਰਹੀ ਹੈ। ਕਥਾਕਾਰ ਦੀਪ ਦਵਿੰਦਰ ਸਿੰਘ, ਦੇਵ ਦਰਦ ਅਤੇ ਅਤਰਜੀਤ ਕੌਰ ਸੂਰੀ ਤੋਂ ਮਿਲੀ ਸਾਂਝੀ ਜਾਣਕਾਰੀ ਮੁਤਾਬਿਕ 2 ਮਈ ਸ਼ਨੀਵਾਰ ਬਾਅਦ ਦੁਪਹਿਰ 3:3੦ ਮਿੰਟ ਤੇ ਸਥਾਨਕ ਵਿਰਸਾ ਵਿਹਾਰ ਦੇ ਅੰਮ੍ਰਿਤਾ ਪ੍ਰੀਤਮ ਸਾਹਿਤ ਸਦਨ ਵਿੱਚ ਹੋਣ ਵਾਲੇ ਇਸ ਸਮਾਗਮ ਵਿੱਚ ਜਿੱਥੇ ਸ੍ਰੀ ਕੇਵਲ ਧਾਲੀਵਾਲ, ਡਾ. ਊਧਮ ਸਿੰਘ ਸ਼ਾਹੀ ਅਤੇ ਡਾ. ਇਕਬਾਲ ਕੌਰ ਸੌਂਧ ਸਾਂਝੇ ਤੌਰ ਤੇ ਪ੍ਰਧਾਨਗੀ ਕਰਨਗੇ, ਉਥੇ ਵਿਦਵਾਨ ਅਲੋਚਕ ਡਾ. ਬਲਜੀਤ ਕੌਰ ਰਿਆੜ, ਪ੍ਰਿੰ: ਗੁਰਬਾਜ ਸਿੰਘ ਛੀਨਾ, ਅਰਤਿੰਦਰ ਸੰਧੂ, ਡਾ. ਬਿਕਰਮ ਸਿੰਘ ਘੁੰਮਣ ਆਦਿ ਵਿਦਵਾਨ ਅਰਥ ਭਰਪੂਰ ਬਹਿਸ ਵਿੱਚ ਹਿੱਸਾ ਲੈਣਗੇ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media