
ਖਾਲੜਾ, 30 ਅਪ੍ਰੈਲ (ਲਖਵਿੰਦਰ ਗੋਲਣ, ਰਣਬੀਰ ਸਿੰਘ) – ਸਤਿਕਾਰ ਕਮੇਟੀ ਦੇ ਸਿੰਘਾਂ ਨੇ ਕੁਰਾਹੇ ਪਈ ਬੀਬੀ ਨੂੰ ਸਿੱਧੇ ਰਾਹ ਪਾਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਦੇ ਭਾਈ ਜਸਬੀਰ ਸਿੰਘ ਖਾਲਸਾ ਨੇ ਦੱਸਿਆ ਕਿ ਜਿਲ੍ਹਾ ਤਰਨ ਤਾਰਨ ਦੇ ਕਸਬਾ ਖਾਲੜਾ ਵਿਖੇ ਦੋ ਭਰਾਵਾਂ ਨੇ ਪਿਛਲੇ ਕੁੱਝ ਸਮੇਂ ਤੋਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਿਆ ਹੋਇਆ ਸੀ ਅਤੇ ਸੇਵਾ ਵੀ ਕਰਦੇ ਸਨ ਅਤੇ ਇੱਕ ਵੱਡਾ ਭਰਾ ਸੁੱਖਾ ਸਿੰਘ ਅਤੇ ਉਸ ਦੀ ਘਰਵਾਲੀ ਅੰਮ੍ਰਿਤ ਛੱਕ ਕੇ ਵੀ ਗੱਦੀ ਲਾਉਦੇ, ਜਗਰਾਤੇ ਕਰਾੳਂਦੇ ਅਤੇ ਪਾਖੰਡਵਾਦ ਨਾਲ ਜੁੜੇ ਹੋਏ ਸਨ। ਉਨਾਂ ਕਿਹਾ ਕਿ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਕਈ ਵਾਰ ਬੀਬੀ ਨੂੰ ਸਮਝਾ ਕੇ ਸਿੱਧੇ ਰਾਹ ਪਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਬੀਬੀ ਆਪਣੇ ਵਿਚ ਕਾਲੀ ਮਾਤਾ ਦੀ ਗੈਬੀ ਸ਼ਕਤੀ ਹੋਣ ਦਾ ਦਾਅਵਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ।
ਭਾਈ ਖਾਲਸਾ ਨੇ ਕਿਹਾ ਕਿ ਸਤਿਕਾਰ ਕਮੇਟੀ ਦੇ ਹੋਰ ਸਿੰਘਾਂ ਸਮੇਤ ਕੁੱਝ ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਆਦਰ ਸਹਿਤ ਲੈ ਕੇ ਜਾਣ ਦੀ ਗੱਲ ਕੀਤੀ ਤਾਂ ਬੀਬੀ ਤੈਸ਼ ਵਿੱਚ ਆ ਗਈ ਤੇ ਉਸ ਨੇ ਸਿੰਘਾਂ ਨਾਲ ਤਤਕਾਰ ਵੀ ਕੀਤਾ ਅਤੇ ਉਸ ਵਕਤ ਉਹ ਵਾਪਸ ਚਲੇ ਗਏੇ।ਉਨਾਂ ਕਿਹਾ ਕਿ ਇਸ ਤੋਂ ਕੁੱਝ ਦਿਨ ਬਾਅਦ ਜਦ ਫਿਰ ਸਤਿਕਾਰ ਕਮੇਟੀ ਦੇ ਸਿੰਘਾਂ ਬੀਬੀ ਦੇ ਘਰ ਜਾ ਕੇ ਉਸ ਨੂੰ ਸਮਝਾਇਆ ਤਾਂ ਬੀਬੀ ਨੇ ਹੱਥ ਜੋੜ ਕੇ ਮੁਆਫੀ ਮੰਗੀ ਅਤੇ ਕਿਹਾ ਕਿ ਉਸ ਕੋਲੋਂ ਅਣਜਾਣੇ ਵਿੱਚ ਗਲਤੀ ਹੋ ਗਈ ਸੀ, ਉਹ ਅੱਗੇ ਤੋਂ ਕੋਈ ਗੱਦੀ ਨਹੀਂ ਲਾਊਗੀ, ਜਗਰਾਤਾ ਨਹੀਂ ਕਰਾਊਗੀ ਅਤੇ ਕਿਸੇ ਕਿਸਮ ਦਾ ਕੋਈ ਪਾਖੰਡ ਨਹੀਂ ਕਰੇਗੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਵੇਗੀ।ਭਾਈ ਜਸਬੀਰ ਸਿੰਘ ਖਾਲਸਾ ਨੇ ਕਿਹਾ ਕਿ ਉਸ ਬੀਬੀ ਨੇ ਸਤਿਕਾਰ ਕਮੇਟੀ ਦੇ ਸਿੰਘਾਂ ਨੂੰ ਲਿਖਤੀ ਮੁਆਫੀਨਾਮਾ ਵੀ ਦਿੱਤਾ।ਇਸ ਮੌਕੇ ਬਾਬਾ ਹਰਮਿੰਦਰ ਸਿੰਘ ਕਾਰ ਸੇਵਾ ਬੀਬੀ ਕੌਲਾਂ ਜੀ ਭਲਾਈ ਟਰੱਸਟ ਵਾਲੇ, ਬਲਜੀਤ ਸਿੰਘ, ਕਵਲਜੀਤ ਸਿੰਘ ਨਾਰਲਾ, ਦੀਦਾਰ ਸਿੰਘ, ਸ਼ਿੰਦਾ ਸਿੰਘ, ਰਣਜੀਤ ਸਿੰਘ, ਫੂਲਾ ਸਿੰਘ, ਸੂਬਾ ਸਿੰਘ, ਬਲਵਿੰਦਰ ਸਿੰਘ ਨੂਰਦੀ, ਚਾਨਣ ਸਿੰਘ ਅਤੇ ਹੋਰ ਕਮੇਟੀ ਦੇ ਸਿੰਘ ਹਾਜ਼ਰ ਸਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media