
ਪੱਟੀ, 30 ਅਪ੍ਰੈਲ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਮੋਗਾ ਵਿੱਚ ਵਾਪਰੀ ਘਟਨਾ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਾਬਿਤ ਕਰ ਦਿੱਤੀ ਹੈ ਕਿ ਸੂਬੇ ਵਿੱਚ ਲੋਕਤੰਤਰ ਰਾਜ ਨਹੀ ਸਗੋਂ ਤਾਨਾਸ਼ਾਹੀ ਰਾਜ ਹੈ, ਇਹ ਰਾਜ ਤਾਂ ਮੁਗਲਾਂ ਦੇ ਰਾਜ ਤੋਂ ਵੀ ਭੈੜਾ ਹੈ।ਇਹ ਵਿਚਾਰ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਆਗੂ ਰਣਜੀਤ ਸਿੰਘ ਚੀਮਾਂ ਨੇ ਕਿਹਾ ਕਿ ਜਿਵੇਂ ਸੱਤਾਧਾਰੀ ਧਿਰ ਦੀਆਂ ਬੱਸਾਂ ਨੇ ਹੋਰ ਟਰਾਂਸਪੋਰਟ ਨੂੰ ਖੂੰਝੇ ਲਾ ਦਿੱਤਾ ਹੈ, ਉਵੇਂ ਹੀ ਉਕਤ ਬੱਸਾਂ ਆਮ ਲੋਕਾਂ ਦੀ ਜਾਨ ਦੀਆਂ ਵੈਰੀ ਬਣੀਆਂ ਹੋਈਆਂ ਹਨ।ਇੱਕ ਪਾਸੇ ਤਾਂ ਕੇਂਦਰੀ ਮੰਤਰੀ ਬੀਬੀ ਬਾਦਲ ਨੰਨ੍ਹੀ ਛਾਂ ਮੁਹਿੰਮ ਸ਼ੁਰੂ ਕਰਕੇ ਲੜਕੀਆਂ ਦੇ ਮਾਣ ਸਨਮਾਨ ਦਾ ਸੰਦੇਸ਼ ਦੇ ਰਹੀ ਹੈ ਅਤੇ ਦੂਜੇ ਪਾਸੇ ਤੁਹਾਡੇ ਰਾਜ ਚ ਲੜਕੀਆਂ ਸੁਰੱਖਿਅਤ ਨਹੀਂ, ਜਿਸ ਦੀ ਤਾਜ਼ਾ ਮਿਸਾਲ ਮੋਗਾ ਵਿਖੇ, ਬਾਦਲ ਕੰਪਨੀ ਦੀ ਔਰਬਿਟ ਬੱਸ ਵਿੱਚ ਸਫਰ ਕਰ ਰਹੀਆਂ ਲੜਕੀ ਅਰਸ਼ਦੀਪ ਕੌਰ ਅਤੇ ਉਸ ਦੀ ਮਾਂ ਛਿੰਦਰ ਕੌਰ ਨਾਲ ਬੱਸ ਕੰਡਕਟਰ ਤੇ ਉਸ ਦੇ ਸਾਥੀਆਂ ਵਲੋਂ ਕੀਤੀ ਛੇੜਖਾਨੀ ਹੈ, ਇੰਨਾਂ ਨੇ ਔਰਤਾਂ ਵਲੋਂ ਵਿਰੋਧ ਕਰਨ ਤੇ ਬੱਸ ਵਿੱਚੋਂ ਧੱਕਾ ਦੇ ਕੇ ਮਾਂ ਧੀ ਨੂੰ ਬਾਹਰ ਸੁੱਟ ਦਿੱਤਾ।ਜਿਸ ਵਿੱਚ ਲੜਕੀ ਦੀ ਮੌਤ ਹੋ ਗਈ ਅਤੇ ਮਾਂ ਗੰਭੀਰ ਜਖਮੀ। ਚੀਮਾ ਨੇ ਮੰਗ ਕੀਤੀ ਕਿ ਇਹਨਾਂ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾਂ ਹੋਣੀ ਚਾਹੀਦੀ ਹੈ।ਇਸ ਮੌਕੇ ਮਹਾਵੀਰ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ, ਸਵਰਨ ਸਿੰਘ ਸਿੰਘ ਆਦਿ ਹਾਜ਼ਰ ਸਨ ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media