
ਪਟਿਆਲਾ, 1 ਮਈ (ਪ.ਪ) – ਤ੍ਰਿਪੜੀ ਚੌਂਕ ਪਟਿਆਲਾ ਵਿਖੇ ਅੱਜ ਮਈ ਦਿਵਸ ਨੂੰ ਲਾਲੋ ਦਿਵਸ ਵਜੋਂ ਮਨਾਇਆ ਗਿਆ। ਇਸੇ ਮੌਕੇ ਆਰਟ ਆਫ ਕਾਇੰਡ ਲੀਵਿੰਗ ਦੇ ਕਨਵੀਨਰ ਤੇ ਫਿਲਮਕਾਰ ਇਕਬਾਲ ਗੱਜਣ ਵਲੋਂ ਐਨਕਾਂ, ਬੇਰੁਜ਼ਗਾਰ ਤੇ ਮੌਕਾਪ੍ਰਸਤ ਆਦਿ ਮਿੰਨੀ ਨਾਟਕ ਪੇਸ਼ ਕੀਤੇ ਗਏ। ਦਿੱਲੀ ਤੋਂ ਪਹੁੰਚੇ ਡਾ. ਜਗਮੇਲ ਸਿੰਘ ਭਾਠੂਆਂ ਨੇ ‘ਖੁਦਗਰਜੀ ਪ੍ਰਧਾਨ’ ਅਤੇ ‘ਜੀਉਣਾ ਇੱਥੇ’ ਆਦਿ ਮਾਨਵਤਾ ਪੱਖੀ ਗੀਤ ਆਪਣੀ ਵਿਲੱਖਣ ਆਵਾਜ਼ ਵਿੱਚ ਪੇਸ਼ ਕੀਤੇ। ਇਸ ਮੌਕੇ ਗੱਜਣ ਨੇ ਸਮਾਜਕ ਹਾਲਤਾਂ ਉਪਰ ਚਾਨਣਾ ਪਾਉਂਦੇ ਹੋਏ, ਮਜਦੂਰਾਂ, ਕਿਸਾਨਾਂ ਤੇ ਸਮਾਜ ਦੇ ਪੱਛੜੇ ਲੋਕਾਂ ਦਾ ਦੁੱਖ ਦਰਦ ਬਿਆਨ ਕੀਤਾ ਅਤੇ ਮੌਜੂਦਾ ਭ੍ਰਿਸ਼ਟ ਸਿਸਟਮ ਨੂੰ ਦੋਸ਼ੀ ਕਰਾਰ ਦਿੱਤਾ।
Punjab Post Daily Online Newspaper & Print Media