Wednesday, March 25, 2026

ਦਿੱਲੀ ਪਬਲਿਕ ਸਕੂਲ ਦੇ ਮੈਦਾਨ ‘ ਹੋਇਆ ਚਾਰ ਦਿਨਾ ਚੌਥਾ ਟੀ-10 ਕ੍ਰਿਕਟ ਇੰਟਰ ਸਕੂਲ ਮੈਚ

ਖਾਲਸਾ ਕਾਲਜ ਦਾ ਸਿਮਰਨ ‘ਮੈਨ ਆਫ ਦੀ ਸੀਰੀਜ਼’ ਤੇ ਡੀ.ਪੀ.ਐਸ. ਦਾ ਜਸਮੀਤ ‘ਸ਼ਰੇਸ਼ਠ ਬੱਲੇਬਾਜ’ ਰਿਹਾ

PPN0105201513

ਅੰਮ੍ਰਿਤਸਰ, 1 ਮਈ (ਜਗਦੀਪ ਸਿੰਘ ਸੱਗੂ) – ਦਿੱਲੀ ਪਬਲਿਕ ਸਕੂਲ ਦੇ ਮੈਦਾਨ ਵਿਚ ਚਾਰ ਦਿਨਾਂ ਟੀ-10 ਇੰਟਰ ਸਕੂਲ ਕ੍ਰਿਕਟ ਟੂਰਨਾਂਮੈਟ ਖੇਡਿਆ ਗਿਆ ਮਹਾਨਗਰ ਸਕੂਲਾਂ ਦੀਆਂ 10-ਟੀਮ ਜਿਨ੍ਹਾਂ ਵਿਚ ਜੀ.ਡੀ. ਗੋਇਨਕਾ ਪਬਲਿਕ ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਸੀ.ਐਸ.ਡੀ ਸੀ. ਸੈਕ. ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਸੁਲਤਾਨਵਿੰਡ ਰੋਡ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਜੀਠਾ ਬਾਈਪਾਸ, ਡੀ.ਏ.ਵੀ. ਇੰਟਰਨੈਸ਼ਨਲ ਸਕੂਲ, ਖਾਲਸਾ ਕਾਲੇਜ ਇੰਟਰ ਨੈਸਨਲ ਸਕੂਲ ਨੇ ਵੱਧ ਚੜ੍ਹ ਕੇ ਹਿਸਾ ਲਿਆ।

          ਇਸ ਖਾਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਸੁਖਵਿੰਦਰ ਸਿੰਘ, ਡੀ.ਐਸ.ਪੀ. ਤਰਨ ਤਾਰਨ ਦਾ ਨਿੱਘਾ ਸਵਾਗਤ ਫੂਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਨੇ ਟੂਰਨਾਂਮੈਟ ਦਾ ਉਦਘਾਟਨ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਅਤੇ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਮੈਬਰ ਸ੍ਰੀ ਆਕਾਸ਼ ਖੰਡੇਲਵਾਲ ਦੀ ਹਾਜ਼ਰੀ ਵਿਚ ਗੁਬਾਰੇ ਛੱਡ ਕੇ ਕੀਤਾ।
ਅੱਜ ਆਖਰੀ ਦਿਨ ਖੇਡੇ ਗਏ ਮੈਚਾਂ ਵਿਚ ਖਾਲਸਾ ਕਾਲੇਜ ਇੰਟਰ ਨੈਸ਼ਨਲ ਸਕੂਲ ਅੰਮ੍ਰਿਤਸਰ ਦੀ ਟੀਮ ਨੇ 5 ਦੌੜਾਂ ਤੋ ਜੇਤੂ ਰਹੀ ਅਤੇ ਪਹਿਲਾਂ ਸਥਾਨ ਹਾਸਿਲ ਕਰਕੇ ਟਰਾਫੀ ਤੇ ਆਪਣਾ ਕਬਜਾ ਜਮਾਇਆ। ਜਦਕਿ ਮੇਜਬਾਨ ਟੀਮ ਡੀ.ਪੀ.ਐਸ. ਸਕੂਲ ਦੀ ਟੀਮ ਨੂੰ ਦੂਸਰਾ ਸਥਾਨ ਮਿਲਿਆ। ਇਸ ਤੋ ਇਲਾਵਾ ਮਾਡਰਨ ਸਕੂਲ ਦੀ ਟੀਮ ਤੀਸਰੇ ਸਥਾਨ ਤੇ ਰਹੀ।
ਇਸ ਟੂਰਨਾਮੈਟ ਵਿਚ ਵੱਖ ਵੱਖ ਵਰਗਾਂ ਵਿਚ ਐਲਾਨੇ ਗਏ ਖਿਡਾਰੀਆਂ ਜਿਨ੍ਹਾਂ ਵਿਚ ਖਾਲਸਾ ਕਾਲੇਜ ਪਬਲਿਕ ਸਕੂਲ ਅੰਮ੍ਰਿਤਸਰ ਦੇ ਸਿਮਰਨ ਨੂੰ ਚੰਗੀ ਖੇਡ ਦਾ ਮਜਾਇਆ ਕਰਨ ਤੇ ‘ਮੈਨ ਆਫ ਫੀ ਸੀਰੀਜ਼’ ਅਤੇ ਰਿਦਮ ਨੂੰ ਜਿਆਦਾ ਵਿਕਟਾਂ ਲੈਣ ਤੇ ‘ਸਰਸ਼ਰੇਸ਼ਠ ਗੇਦਬਾਜ’ ਨਾਲ ਨਵਾਜਿਆ ਗਿਆ। ਮੇਜਬਾਾਨ ਟੀਮ ਡੀ.ਪੀ.ਐਸ. ਸਕੂਲ ਦਾ ਜਸਮੀਤ ਸਿੰਘ ਚੰਗੀ ਬੱਲੇਬਾਜੀ ਕਰਨ ਤੇ ‘ਸਰਸਰੇਸ਼ਠ ਬੱਲੇਬਾਜ’ ਐਲਾਨਿਆ ਗਿਆ।
ਇਸ ਤੋ ਇਲਾਵਾ ਰਾਇਨ ਇੰਟਰ ਨੈਸ਼ਨਲ ਸਕੂਲ ਦੇ ਯਸ਼ ਰਾਜ ‘ਸਰੇਸ਼ਠ ਫੀਲਡਰ’ ਅਤੇ ਮਾਡਰਨ ਹਾਈ ਸਕੂਲ ਦੇ ਮਾਨਕ ਨੂੰ ‘ਸਰੇਸ਼ਠ ਵਿਕਟਕੀਪਰ’ ਦਾ ਖਿਤਾਬ ਦੇ ਕੇ ਨਵਾਜਿਆ ਗਿਆ। ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੇ ਜੀਵਨ ਵਿਚ ਖੇਡਾਂ ਦੀ ਮਹੱਤਵਪੂਰਣ ਭੂਮਿਕਾ ਹੈ। ਵਿਦਿਆਰਥੀਆਂ ਦੇ ਸ਼ਰੀਰਿਕ ਅਤੇ ਮਾਨਸਿਕ ਵਿਕਾਸ ਲਈ ਖੇਡਾਂ ਦਾ ਯੋਗਦਾਨ ਅਣਗਿਣਤ ਹੈ। ਖੇਡ ਟੀਮ ਵਿਚ ਕੰਮ ਕਰਨ ਦੀ ਭਾਵਨਾ ਨੂੰ ਵਧਾਉਣ ਤੋ ਇਲਾਵਾ ਸਿੱਖਿਆ ਦਾ ਅਟੂਟ ਅੰਗ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply