Wednesday, September 9, 2026

ਵਿਦਿਆਰਥੀਆਂ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ ਦਾ ਪੁਤਲਾ ਫੂਕਿਆ

PPN0105201515

ਜੰਡਿਆਲਾ ਗੁਰੁ, 1 ਮਈ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – ਜੰਡਿਆਲਾ ਗੁਰੂ ਵਿਖੇ ਪੀ. ਐਸ. ਐਫ ਦੇ ਸੱਦੇ ‘ਤੇ ਅੱਜ ਵਿਦਿਆਰਥੀਆਂ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਾ ਪੁਤਲਾ ਫੂਕਿਆ ਗਿਆ।ਇਸ ਮੋਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੀ ਸੂਬਾਈ ਆਗੂ ਵਤਨਦੀਪ ਕੋਰ ਨੇ ਬੋਲਦਿਆਂ ਕਿਹਾ ਕਿ ਯੂਨੀਵਰਸਿਟੀ ਲਗਾਤਾਰ ਵਿਦਿਆਰਥੀ ਵਿਰੋਧੀ ਫੈਸਲੇ ਲਾਗੂ ਕਰ ਰਹੀ ਹੈ।ਪਹਿਲੇ ਸਮੈਸਟਰ ਦੀ ਕੰਪਾਰਟਮੈਂਟ ਦੇ ਵਿਦਿਆਰਥੀਆ ਨੂੰ ਛੇਵੇਂ ਸਮੈਸਟਰ ਦੇ ਪੇਪਰ ਦੇਣ ਦੀ ਇਜ਼ਾਜਤ ਨਹੀਂ ਦੇ ਰਹੀ, ਜਦਕਿ ਉਹਨਾ ਵਿਦਿਆਰਥੀਆ ਕੋਲੋ ਭਾਰੀ ਫੀਸਾਂ ਵਸੂਲੀਆ ਗਈਆਂ ਹਨ ਅਤੇ ਕਲਾਸਾਂ ਵੀ ਲਗਵਾਈਆਂ ਹਨ ਅਤੇ ਹੁਣ ਜਦ ਬੱਚਿਆਂ ਨੂੰ ਰੋਲ ਨੰਬਰ ਦੇਣੇ ਸਨ, ਉਸ ਸਮੇਂ ਇਹ ਗਲਤ ਨੀਤੀ ਲਾਗੂ ਕੀਤੀ ਗਈ ਹੈ। ਜਿਸ ਨਾਲ ਵਿਦਿਆਰਥੀਆ ਦੇ ਜਿਥੇ ਸਾਲ ਖਰਾਬ ਹੋ ਰਹੇ ਹਨ ਉਥੇ ਭਵਿੱਖ ਵੀ ਖਤਰੇ ਵਿਚ ਪੈ ਰਿਹਾ ਹੈ।ਉਹਨਾ ਯੂਨੀਵਰਸਿਟੀ ਦੇ ਪ੍ਰਸ਼ਾਸ਼ਨ ਕੋਲੋ ਪੁਰਜੋਰ ਮੰਗ ਕੀਤੀ ਕਿ ਵਿਦਿਆਰਥੀਆ ਨੂੰ ਪੇਪਰਾਂ ਵਿਚ ਬੈਠਣ ਦੀ ਇਜ਼ਾਜਤ ਦਿੱਤੀ ਜਾਵੇ, ਤਾਂ ਜੋ ਵਿਦਿਆਰਥੀਆ ਦਾ ਭਵਿਖ ਖਤਰੇ ਵਿਚ ਪੈਣ ਤੋਂ ਬਚ ਸਕੇ। ਇਸ ਦੋਰਾਨ ਵਿਦਿਆਰਥੀਆਂ ਵਲੋਂ ਰੋਸ ਪ੍ਰਗਟ ਕਰਦੇ ਹੋਏ ਚਿਤਾਵਨੀ ਵੀ ਦਿੱਤੀ ਗਈ ਕਿ ਜੇਕਰ ਯੂਨੀਵਰਸਿਟੀ ਸਾਡੀ ਮੰਗ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੋਕੇ ਅੰਮ੍ਰਿਤ ਲੱਕੀ, ਵਿਸ਼ਾਲ ਜੰਡਿਆਲਾ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਕੋਰ ਸਿੰਮੂ, ਸ਼ਾਲੂ, ਸਤਿੰਦਰ ਕੋਰ, ਹਰਸਿਮਰਨ ਕੋਰ ਜੰਡਿਆਲਾ ਗੁਰੂ, ਪ੍ਰਿਆ, ਪਾਇਲ, ਸੋਨੀਆ, ਵਿਸ਼ਾਲੀ ਆਦਿ ਹਾਜ਼ਿਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply