
ਪੱਟੀ, 2 ਮਈ ( ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਮੋਗੇ ਵਿੱਚ ਬਾਦਲ ਪੀ੍ਰਵਾਰ ਦੀ ਅੋਰਬਿਟ ਬੱਸ ਵਿੱਚੋ ਧੱਕਾ ਦੇ ਕੇ ਮਾਰੀ ਗਈ ਮਸੂਮ ਲੜਕੀ ਤੇ ਫੱਟੜ ਹੋਈ ਉਸ ਦੀ ਮਾਂ ਤੇ ਛੋਟਾ ਭਰਾ ਦੇ ਵਿਰੋਧ ਵਿੱਚ ਸਾਰੇ ਪੰਜਾਬ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ।ਪੰਜਾਬ ਦੇ ਹਰ ਸ਼ਹਿਰ ਤੇ ਹਰ ਕਸਬੇ ਵਿੱਚ ਆਪੋ ਆਪਣੇ ਢੰਗ ਨਾਲ ਇਸ ਵਿਰੋਧ ਵਿੱਚ ਹਿੱਸਾ ਪਾ ਰਹੇ ਹਨ।ਜਿਸ ਕਾਰਣ ਬਾਦਲ ਪਰਿਵਾਰ ਵਿਰੁੱਧ ਇੱਕ ਤਰ੍ਹਾ ਲੋਕ ਲਹਿਰ ਬਣ ਗਈ ਹੈ।
ਇਸੇ ਕੜੀ ਵਿਚ ਅੱਜ ਪੱਟੀ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਬਾਦਲ ਪਰਿਵਾਰ ਦਾ ਪੁਤਲਾ ਸਾੜਿਆ ਗਿਆ ।ਵੇਰਕਾ ਡੇਅਰੀ ਚੌਕ ਵਿੱਚੋ ਪਾਰਟੀ ਦੇ ਜਿਲ੍ਹਾ ਕਨਵੀਨਰ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਜਲੂਸ ਕੱਢਿਆ ਗਿਆ ਸਹਿਰ ਦੇ ਬਜਾਰਾਂ ਵਿੱਚਂੋ ਹੁੰਦੇ ਹੋਏ ਕੁੱਲਾ ਚੌਕ ਪੱਟੀ ਵਿਖੇ ਪਹੁਚਿਆ ਸਾਰੇ ਰਸਤੇ ਵਿੱਚ ਆਪ ਵੰਲਟੀਅਰ ਬਾਦਲ ਪਰਿਵਾਰ ਦਾ ਪੁਤਲਾ ਚੁੱਕ ਕੇ ਉਸ ਵਿਰੁੱਧ ਅਤੇ ਔਰਬਿਟ ਬੱਸ ਸੇਵਾ ਤੇ ਪਾਬੰਦੀ ਲਾਉਣ ਲਈ ਨਾਅਰੇ ਮਾਰਦੇ ਲੰਘੇ ਤੇ ਕੁੱਲਾ ਚੌਕ ਵਿੱਚ ਬਾਦਲ ਦਾ ਪੁਤਲਾ ਸਾੜਿਆ ।
ਇਸ ਮੋਕੇ ਤੇ ਜਿਲਾ ਕਨਵੀਨਰ ਮਨਜਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਜਿੱਥੇ ਭ੍ਰਿਰਸ਼ਟਾਚਾਰ, ਨਸ਼ਾ ਤਸਕਰੀ ਅਤੇ ਅਮਨ ਕਨੂਨ ਦੀ ਵਿਗੜਦੀ ਹਾਲਤ ਦੇ ਲਈ ਜਿੰਮੇਵਾਰ ਹੈ ਉੱਥੇ ਇਸ ਦੇ ਹੇਠਲੀ ਕਤਾਰ ਵਾਲੇ ਨੌਜਵਾਨ ਲੀਡਰਾ ਵੱਲੋ ਮਚਾਈ ਗੁੰਡਾਗਰਦੀ ਕਾਰਣ ਲੋਕਾਂ ਦਾ ਜੀਣਾ ਹਰਾਮ ਹੋਇਆ ਪਿਆ ਹੈ।ਇਸੇ ਪਰਿਵਾਰ ਦਾ ਪੰਜਾਬ ਦੀ ਟਰਾਸਪੋਰਟ ਤੇ ਕਬਜ਼ਾ ਹੈ ਅਤੇ ਇੰਨਾਂ ਦੇ ਮੁਲਾਜ਼ਮ ਸੜਕਾਂ ‘ਤੇ ਨਿੱਤ ਦਿਹਾੜੇ ਲੋਕਾਂ ਨੂੰ ਦਰੜ ਰਹੇ ਹਨ ਅਤੇ ਬਿਨਾਂ ਕਿਸੇ ਡਰ ਦੇ ਤੁਰ ਜਾਦੇ ਹਨ ।ਜਿਸ ਦੀ ਜਿੰਦਾ ਮਸਾਲ ਮੋਗੇ ਵਿੱਚ ਬਾਦਲ ਦੀ ਔਰਬਿਟ ਵਿੱਚ ਇਸ ਦੇ ਗੁੰਡਿਆਂ ਵੱਲੋਂ ਪਹਿਲਾ ਜਵਾਨ ਲੜਕੀ ਤੇ ਉਸ ਦੀ ਮਾਂ ਨਾਲ ਛੇੜ ਕੀਤੀ ਅਤੇ ਉਸਦੇ ਵਿਰੌਧ ਕਰਨ ਉਪਰੰਤ ਲੜਕੀ ਨੂੰ ਚਲਦੀ ਬੱਸ ਵਿੱਚੋ ਸੁੱਟਣ ਦਾ ਹੈ ਜਿਸ ਕਾਰਣ ਉਸ ਲੜਕੀ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਨੂੰ ਡਿੱਗਣ ਕਾਰਣ ਸੱਟਾਂ ਲੱਗ ਗਈਆ।ਇਸ ਤੋ ਵੀ ਦੁੱਖ ਦੀ ਗੱਲ ਇਹ ਹੈ ਕਿ ਗਰੀਬ ਪਰਿਵਾਰ ਦਾ ਜਮੀਰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ।ਉਹਨਾ ਮੰਗ ਕੀਤੀ ਗਈ ਕਿ ਐਫ ਆਈ ਆਰ ਵਿੱਚ ਬੱਸ ਦੇ ਮਾਲਕ ਸੁਖਬੀਰ ਸਿੱਘ ਬਾਦਲ ਦਾ ਨਾਮ ਪਾਇਆ ਜਾਵੇ ਅਤੇ ਅੋਰਬਿਟ ਕੰਪਨੀ ‘ਤੇ ਤੁਰੰਤ ਪਾਬੰਦੀ ਲਾਈ ਜਾਵੇ।
ਇਸ ਤੋ ਮੌਕੇ ਹੋਰਨਾਂ ਤੋਂ ਇਲਾਵਾ ਪੱਟੀ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ, ਅੇਡਵੋਕੇਟ ਗੁਰਮੀਤ ਸਿੰਘ, ਮਹਾਬੀਰ ਸਿੰਘ ਗਿੱਲ, ਮਨਬੀਰ ਸਿੰਘ ਹਰੀਕੇ, ਬੁੱਕਣ ਸਿੰਘ ਸਭਰਾ, ਬਲਜਿੰਦਰ ਸਿੰਘ ਕੈਰੋ, ਸਵਰਣ ਸਿੰਘ ਭੁੱਲਰ ਨੇ ਸਬੋਧਨ ਕੀਤਾ।ਇਸ ਰੋਸ ਪਰਦਰਸ਼ਨ ਵਿਚ ਹੋਰਨਾ ਤੋ ਇਲਾਵਾ ਅੰਗਰੇਜ ਸਿੰਘ ਸਭਰਾ, ਦਿਲਬਾਗ ਸਿੰਘ ਸਭਰਾ, ਵਿਰਸਾ ਸਿੰਘ ਰੱਤਾ ਗੁੱਦਾ, ਬਲਜੀਤ ਸਿੰਘ ਪਰਿੰਗੜੀ ਦਿਲਬਾਗ ਸਿੰਘ ਪੱਟੀ ਬਿਲਾ ਮਸੀਹ ਚੂਸਲੇਵੜ, ਗੁਰਲਾਲ ਸਿੰਘ ਬਰਵਾਲਾ, ਜਸਵਿੰਦਰ ਸਿੰਘ ਲੌਹਕਾ, ਸਤਿੰਦਰ ਸਿੰਘ ਤੂਤ, ਸਰਦੂਲ ਸਿੰਘ ਤੂਤ, ਜਸਵਿੰਦਰ ਸਿੰਘ ਨੌਸ਼ੇਹਰਾ, ਸਤਨਾਮ ਸਿੰਘ ਸਰਹਾਲੀ, ਵਸਣ ਸਿੰਘ ਕੈਰੌ, ਸਰਪੰਚ ਜੱਜਬੀਰ ਸਿੰਘ ਢੋਟੀਆ, ਪੰਜਾਬ ਸਿੰਘ ਦੁਬਲੀ, ਰਵਿੰਦਰ ਸਿੰਘ ਢੋਟੀਆ, ਸੱਜਣ ਸਿੰਘ ਸਰਹਾਲੀ, ਗਿਆਨ ਸਿੰਘ ਮਰਹਾਣਾ, ਵਿਸ਼ਾਲ ਸਰਮਾ ਅਤੇ ਬਿਕਰਮਜੀਤ ਸਿੰਘ ਜੰਡੋਕੇ ਆਦਿ ਸ਼ਾਮਲ ਸਨ ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media