ਅੰਮ੍ਰਿਤਸਰ, 3 ਮਈ (ਗੁਰਪ੍ਰੀਤ ਸਿੰਘ) ਉਘੇ ਕਲਾਕਾਰ ਤੇ ਮਾਡਲ ਸੰਦੀਪ ਬੇਦੀ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦੋਂ ਉਹਨਾਂ ਦੇ ਜੀਜੇ ਦਵਿੰਦਰਪਾਲ ਸਿੰਘ ਰਿੰਕੂ ਦਾ ਭਰ ਜਵਾਨੀ ਵਿਚ ਦਿਹਾਂਤ ਹੋ ਗਿਆ।35 ਸਾਲਾ ਦਵਿੰਦਰਪਾਲ ਸਿੰਘ ਆਪਣੇ ਪਿੱਛੇ ਪਤਨੀ ਅਤੇ ਛੋਟੇ ਦੋ ਬੱਚਿਆਂ ਨੂੰ ਰੋਂਦਿਆਂ ਕਰਲਾਉਂਦਿਆਂ ਛੱਡ ਗਏ ਹਨ।ਸੰਦੀਪ ਬੇਦੀ ਅਤੇ ਮਰਹੂਮ ਦੇ ਵੱਡੇ ਭਰਾਤਾ ਸ: ਸ਼ਲਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਬੀਤੇ ਦਿਨ ਅਚਾਨਕ ਦਿਲ ਦੀ ਧੜਕਣ ਰੁਕਣ ਨਾਲ ਦਵਿੰਦਰਪਾਲ ਸਿੰਘ ਇਸ ਦੁਨੀਆ ਨੂੰ ਅਲ਼ਵਿਦਾ ਕਹਿ ਗਏ।ਮ੍ਰਿਤਕ ਦਾ ਅੰਤਿਮ ਸਸਕਾਰ ਗੁ: ਸ਼ਹੀਦਾਂ ਸਾਹਿਬ ਦੇ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ।ਜਿਸ ਵਿੱਚ ਵੱਡੀ ਗਿਣਤੀ ‘ਚ ਰਿਸ਼ਤੇਦਾਰਾਂ ਸਬੰਧੀਆਂ ਤੋਂ ਇਲਾਵਾ ਸਿਆਸੀ, ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤਾਂ ਅਤੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ, ਜਿੰਨਾਂ ਵਿੱਚ ਸੁਰਿੰਦਰ ਸਿੰਘ ਠੇਕੇਦਾਰ, ਸੰਤੋਖ ਸਿੰਘ ਬੈਕਾਲਾਈਟ ਵਾਲੇ, ਬਲਬੀਰ ਸਿੰਘ ਖਾਲਸਾ, ਲੇਖਕ ਸੁਖਬੀਰ ਸਿੰਘ ਖੁਰਮਨੀਆ, ਗੁਰਦੀਪ ਸਿੰਘ ਜੀ.ਕੇ.ਐਸ, ਕੁਲਦੀਪ ਸਿੰਘ ਗੁਰਦੀਪ ਫੌਂਡਰੀ, ਸੋਨੂ ਕਲਸੀ, ਬਲਜੀਤ ਸਿੰਘ ਗੋਰਾ ਆਦਿ ਸ਼ਾਮਲ ਹਨ।ਦਵਿੰਦਰਪਾਲ ਸਿੰਘ ਨਮਿਤ ਨਮਿਤ ਅਖੰਡਪਾਠ ਸਾਹਿਬ ਜੀ ਦਾ ਭੋਗ ਮਿਤੀ 9 ਮਈ ਦਿਨ ਸ਼ਨਿਚਰਵਾਰ ਬਾਅਦ ਦੁਪਿਹਰ ਉਨ੍ਹਾਂ ਦੇ ਗ੍ਰਹਿ ਵਿਖੇ ਪਵੇਗਾ ਉਪਰੰਤ ਭਾਈ ਲਾਲੋ ਜੀ ਹਾਲ (ਜੱਸਾ ਸਿੰਘ ਰਾਮਗੜੀਆ) ਈਸਟ ਮੋਹਨ ਨਗਰ ਵਿਖੇ ਅੰਤਿਮ ਅਰਦਾਸ ਹੋਵੇਗੀ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media