Wednesday, July 15, 2026

ਜਿਲ੍ਹਾ ਪ੍ਰਧਾਨ ਉਪਕਾਰ ਸਿੰਘ ਸੰਧੂ ਪੇਡਾ ਦੇ ਚੇਅਰਮੈਨ ਬਣੇ

Upkar S Sandhuਅੰਮ੍ਰਿਤਸਰ, 4 ਮਈ (ਜਗਦੀਪ ਸਿੰਘ ਸੱਗੂ) – ਜਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਦਾ ਚੇਅਰਮੈਨ ਨਿਯੁੱਕਤ ਕੀਤਾ ਹੈ। ਆਪਣੀ ਨਿਯੁੱਕਤੀ ‘ਤੇ ਉਪਕਾਰ ਸਿੰਘ ਸੰਧੂ ਨੇ ਜਿਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਉਥੇ ਹੀ ਬਿਕਰਮ ਸਿੰਘ ਮਜੀਠੀਆ ਵਲੋਂ ਆਪਣੇ ਵਿਭਾਗ ਦੇ ਇਸ ਮਹੱਤਵਪੂਰਨ ਅਹੁੱਦੇ ਦਾ ਮਾਨ ਬਖਸ਼ਣ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਉਨਾਂ  ਕਿਹਾ ਕਿ ਗੁਰੂ ਸਮਰੱਥਾ ਬਖਸ਼ੇ ਕਿ ਉਨਾਂ ਦੇ ਸੁਪਨਿਆਂ ਦੀ ਪੂਰਤੀ ਲਈ ਯੋਗ ਹੋ ਸਕਣ।ਇਸ ਦੇ ਨਾਲ ਹੀ ਉਨਾ ਨੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆਂ ਅਤੇ ਸਮੂੰਹ ਜਿਲਾਂ੍ਹ ਅਕਾਲੀ ਜਥੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਜਿੰਨਾਂ ਦੀਆ ਦੁਆਵਾ ਅਤੇ ਸਹਿਯੋਗ ਸਦਕਾ ਉਨਾਂ ਨੂੰ ਇਹ ਸੇਵਾ ਮਿਲੀ ਹੈ।
ਉਪਕਾਰ ਸਿੰਘ ਸੰਧੂ ਦਾ 6 ਮਈ ਨੂੰ ਅੰਮ੍ਰਿਤਸਰ ਆਉਣ ਤੇ ਅਕਾਲੀ ਦਲ ਦੇ ਅਹੁਦੇਦਾਰਾਂ ਅਤੇੇ ਵਰਕਰਾਂ ਵਲੋਂ ਜਿਲਾਂ ਅਕਾਲੀ ਜਥੇ ਦੇ ਦਫਤਰ ਵਿਖੇ ਸਵੇਰੇ 11:00 ਵਜੇਂ ਭਰਵਾ ਸਵਾਗਤ ਕੀਤਾ ਜਾਵੇਗਾ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply