ਅੰਮ੍ਰਿਤਸਰ, 5 ਮਈ (ਗੁਰਚਰਨ ਸਿੰਘ) – ਆਰਮਜ਼ ਰੂਲਜ਼, 1962 ਦੇ ਰੂਲ 54(6) ਅਨੁਸਾਰ ਹਰ ਅਸਲਾ ਲਾਇਸੰਸ ਧਾਰਕ ਨੂੰ ਮਿਤੀ 01-10-2015 ਤੋ ਪਹਿਲਾਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਵੱਲੋ ਜਾਰੀ ਕੀਤਾ ਗਿਆ ਯੂ.ਆਈ.ਐਨ (ਯੁਨੀਕ ਆਈਡੈਂਟਫਿੀਕੇਸ਼ਨ ਨੰਬਰ) ਲੈਣਾ ਲਾਜ਼ਮੀ ਹੈ। ਜਿਸ ਵੀ ਅਸਲਾ ਲਾਇਸੰਸ ਧਾਰਕ ਦੇ ਲਾਇਸੰਸ ਉੱਪਰ ਯੂ.ਆਈ.ਐਨ ਨਹੀ ਹੋਵੇਗਾ, ਮਿਤੀ 01-10-2015 ਤੋ ਬਾਅਦ ਉਸਦੇ ਅਸਲਾ ਲਾਇਸੰਸ ਨੂੰ ਕੈਂਸਲ ਸਮਝਿਆ ਜਾਵੇਗਾ।
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸ਼ਹਿਰ ਦੇ ਵਸਨੀਕ ਅਸਲਾ ਲਾਇਸੰਸ ਧਾਰਕਾਂ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਅਸਲਾ ਲਾਇਸੰਸ ਦੀ ਕਾਪੀ ਉੱਪਰ ਯੂ.ਆਈ.ਐਨ ਸਟਿੱਕਰ ਲਗਵਾਉਣ ਲਈ ਤਤਕਾਲ ਰੂਪ ਵਿੱਚ ਅਸਲਾ ਬ੍ਰਾਂਚ ਨੂੰ ਸੰਪਰਕ ਕਰਨ।ਇਸ ਬਾਰੇ ਕਿਸੇ ਵੀ ਮੁਸ਼ਕਿਲ ਦੇ ਸਬੰਧ ਵਿੱਚ ਡੀ.ਸੀ.ਪੀ ਅੰਮ੍ਰਿਤਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਹ ਸੇਵਾ ਮੁਫਤ ਹੈ।
Punjab Post Daily Online Newspaper & Print Media