Saturday, March 28, 2026

ਦਿਮਾਗ ਦੀ ਜਬਰਦਸਤ ਪਾਵਰ ਨਾਲ ਅੱਖਾਂ ਬੰਦ ਕਰਕੇ ਦੇਖ ਰਹੇ ਹਨ ਬੱਚੇ

Simardeep

ਅੰਮ੍ਰਿਤਸਰ, 6 ਮਈ (ਗੁਰਚਰਨ ਸਿੰਘ) – ਸਥਾਨਕ ਅਜੀਤ ਨਗਰ ਸਥਿਤ ਇੰਸਟੀਚਿਊਟ ਆਫ ਮੈਮਰੀ ਪਾਵਰ ਵਿੱਚ ਦਿਮਾਗ ਦੀ ਪਾਵਰ ਉਤੇ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਇੰਸਟੀਚਿਊਟ ਦੇ ਡਾਇਰੈਕਟਰ ਸਿਮਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੁਆਰਾ 4 ਤੋਂ 15 ਸਾਲ ਦੇ ਬੱਚਿਆਂ ਲਈ ਇੱਕ ਅਨੋਖਾ ਪ੍ਰੋਗਰਾਮ ਅੰਮ੍ਰਿਤਸਰ ਵਿੱਚ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਬੱਚੇ ਦੀ ਯਾਦ ਸ਼ਕਤੀ ਪਾਵਰ, ਇਕਾਗਰਤਾ, ਖੁਦ ‘ਤੇ ਵਿਸ਼ਵਾਸ਼, ਪੜ੍ਹਣ ਦੀ ਸਪੀਡ ਆਮ ਬੱਚਿਆਂ ਤੋਂ ਕਈ ਗੁਣਾ ਇਸ ਤਰਾਂ ਵੱਧ ਜਾਂਦੀ ਹੈ ਕਿ ਬੱਚੇ ਅੱਖਾਂ ਬੰਦ ਕਰਕੇ ਪੜ੍ਹਾਈ, ਲਿਖਾਈ ਤੇ ਪੇਂਟਿੰਗ ਕਰ ਸਕਦੇ ਹਨ।ਬੱਚਿਆਂ ਨੂੰ ਦਿਮਾਗ ਦੀ ਕਸਰਤ, ਆਈ.ਅਬ ਕਸਰਤ ਤੇ ਸੰਗੀਤ ਨਾਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਨਾਂ ਕਿਹਾ ਕਿ ਮਨੁੱਖ ਦਾ ਦਿਮਾਗ ਤਿੰਨ ਹਿੱਸਿਆ ਵਿੱਚ ਵੰਡਿਆ ਹੈ, ਪਰ ਅੱਜਕਲ ਦੇ ਬੱਚੇ ਦਿਮਾਗ ਦਾ ਸਿਰਫ ਇੱਕ ਹਿੱਸਾ ਪ੍ਰਯੋਗ ਕਰਦੇ ਹਨ।ਪਰ ਇਸ ਤਕਨੀਕ ਨਾਲ ਬੱਚੇ ਪੜ੍ਹਾਈ ਵਿੱਚ ਅਦਭੁੱਤ ਕੰਮ ਕਰਦੇ ਹਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply