ਬਠਿੰਡਾ, 7 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਬਾਲ ਅਧਿਕਾਰਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਲੰਟੀਅਰ ਫਾਰ ਸ਼ੋਸਲ ਜਸਟਿਸ ਸੰਸਥਾ ਅਤੇ ਸੇਵ ਦਾ ਚਿਲਡਰਨ ਵੱਲੋ ਪਿੰਡ ਗੁਲਾਬ ਗੜ੍ਹ ਵਿਖੇ ਚੇਤਨਾ ਰੈਲੀ ਕੱਢੀ ਗਈ । ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਸਕੂਲੀ ਬੱਚਿਆ ਨੇ ਭਾਗ ਲਿਆ ਇਸ ਸਮੇ ਚੇਤਨਾ ਰੈਲੀ ਨੂੰ ਸੰਬੋਧਨ ਕਰਦਿਆ ਬਾਲ ਸੁਰੱਖਿਆ ਕਮੇਟੀ ਮੈਂਬਰ ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਭਰੂਣ ਹੱਤਿਆ, ਬਾਲ ਮਜਦੂਰੀਅਤੇ ਬਾਲ ਵਿਆਹ ਕਾਨੂੰਨੀ ਅਪਰਾਧ ਹੈ।ਉਹਨਾਂ ਕਿਹਾ ਕਿ ਨਰੋਆ ਸਮਾਜ ਸਿਰਜਨ ਲਈ ਸਾਨੂੰ ਸਿੱਖਿਆ , ਸੁਰੱਖਿਆ, ਸਮਾਨਤਾ ਅਤੇ ਸਨਮਾਨ ਆਦਿ ਜਿਹੇ ਕਾਰਜਾਂ ਪੂਰੇ ਜੋਰ ਸਮਰਥਨ ਨਾਲ ਕਰਨਾ ਚਾਹੀਦਾ ਹੈ।ਉਹਨਾ ਕਿਹਾ ਕਿ ਨਵਜੰਮੇ ਬੱਚੇ ਦਾ ਪੰਜੀਕਰਨ ਕਰ ਡਾਕਟਰ ਦੀ ਸਲਾਹ ਨਾਲ ਸਮੇ ਸਿਰ ਟੀਕਾਕਰਨ ਕਰਵਾਓ। ਇਸ ਸਮੇ ਉਹਨਾਂ ਨਾਲ ਸਰਪੰਚ ਚਰਨਜੀਤ ਕੌਰ, ਅਮਰਜੀਤ ਕੌਰ, ਸੁਰਿੰਦਰ ਕੌਰ, ਆਸ਼ਾ ਵਰਕਰ ਰਾਣੀ ਕੌਰ, ਬਲਵੰਤ ਕੌਰ, ਵਲੰਟੀਅਰ ਗੁਰਮੇਲ ਕੌਰ, ਛਿੰਦਰਪਾਲ ਕੌਰ, ਵੀਰਪਾਲ ਕੌਰ, ਆਦਿ ਹਾਜਰ ਸਨ ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media