ਬਠਿੰਡਾ, 7 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਗੁਰੂ ਗੋਬਿੰਦ ਸ਼ਿੰਘ ਸਟੱਡੀ ਸਰਕਲ ਬਠਿੰਡਾ ਵੱਲੋਂ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਸੰਤ ਫਤੇਹਿ ਸਿੰਘ ਪਬਲਿਕ ਸਕੂਲ ਬਿਦਿਆਲਾ ਬੱਲੋ ਵਿਖੇ ਲਗਾਇਆ ਗਿਆ ਜਿਸ ਵਿਚ ਮਾਤਾ ਪਿਤਾ , ਵੱਡਿਆਂ ਦਾ ਅਤੇ ਅਧਿਆਪਕਾਂ ਦੇ ਸਤਿਕਾਰ ਤੇ ਸਕਾਡਨ ਲੀਡਰ ਬਲਵੰਤ ਸਿੰਘ ਮਾਨ ਨੇ ਪਰੈਜੇਂਟਸ਼ਨ ਦਿਤੀ ਅਤੇ ਆਪਨੇ ਵਿਰਸੇ ਨਾਲ ਬੱਚਿਆਂ ਨੂ ਜੋੜਨ ਦੀ ਕੋਸ਼ਿਸ਼ ਕੀਤੀ ਨਸ਼ਿਆਂ ‘ਤੇ ਚਾਨਣਾ ਪਾਂਉਂਦੇ ਹੋਏ ਬਲਵੰਤ ਸਿੰਘ ਕਾਲਝਰਾਨੀ ਨੇ ਬੱਚਿਆਂ ਨੂੰ ਇਸ ਤੁਂ ਬਚਣ ਲਈ ਸਾਵਧਾਨ ਕੀਤਾ।ਇਸੇ ਸਕੂਲ਼ ਦੇ ਇਕ ਵਿਦਿਆਰਥੀ ਜਗਜੀਤ ਸਿੰਘ ਨੂੰ ਜਿਸ ਨੇ ਕਿ ਨੈਤਿਕ ਸਿਖਿਆ ਇਮਤਿਹਾਨ ਵਿਚੋਂ ਪੋਜੀਸ਼ਨ ਲਈ ਸੀ ਨੂੰ ੫੦੦੦/ ਰੁਪਏ ਦਾ ਚੈਕ ਵੀ ਦਿੱਤਾ ਗਿਆ।ਸਕੂਲ ਦੇ ਸਾਰੇ ਸਟਾਫ ਅਤੇ ਸਾਰੇ ਵਿਦਿਆਰਥੀਆਂ ਨੇ ਇਹ ਕੈਂੋਪ ਵਿਚ ਸਮੂਲੀਅਤ ਕੀਤੀ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media