Friday, July 17, 2026

ਸਰਹੱਦੀ ਖੇਤਰ ਦੇ ਪੱਤਰਕਾਰਾਂ ਦੀ 10 ਮਈ ਨੂੰ ਹੋਵੇਗੀ ਰਮਦਾਸ ਵਿਖੇ ਹੰਗਾਮੀ ਮੀਟਿੰਗ

ਅੰਮ੍ਰਿਤਸਰ, 8 ਮਈ (ਗੁਰਚਰਨ ਸਿੰਘ) – ਲੋਕਤੰਤਰ ਦਾ ਚੌਥਾ ਥੰਮ ਵਜੋ ਜਾਣੇ ਜਾਂਦੇ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾ ਸਬੰਧੀ ਮਾਝੇ ਦੇ ਪੱਤਰਕਾਰਾਂ ਦੀ ਇੱਕ ਹੰਗਾਮੀ ਮੀਟਿੰਗ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਜਿਲ੍ਹਾ ਪ੍ਰਧਾਨ (ਦਿਹਾਤੀ) ਸz. ਬਲਵਿੰਦਰ ਸਿੰਘ ਰਮਦਾਸ ਦੀ ਪ੍ਰਧਾਨਗੀ ਹੇਠ ਹੋਵੇਗੀ, ਜਿਸ ਵਿੱਚ ਸੂਬਾ ਪ੍ਰਧਾਨ ਸz. ਜਸਬੀਰ ਸਿੰਘ ਪੱਟੀ ਬਤੌਰ ਮੁੱਖ ਵਕਤਾ ਵਜੋ ਸ਼ਮੂਲੀਅਤ ਕਰਨਗੇ।

          ਐਸੋਸ਼ੀਏਸ਼ਨ ਦੇ ਜਿਲ੍ਹਾ ਜਨਰਲ ਸਕੱਤਰ (ਦਿਹਾਤੀ) ਸz. ਜਗਤਾਰ ਸਿੰਘ ਸਹਿਮੀ ਨੇ ਦੱਸਿਆ ਕਿ ਦੇਸ਼ ਅੰਦਰ ਕੰਮ ਕਰ ਰਹੇ ਪੱਤਰਕਾਰਾਂ ਨੂੰ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਪਾਸਾ ਵੱਟ ਕੇ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ, ਜਦ ਕਿ ਮੁੱਖ ਮੰਤਰੀ ਪੰਜਾਬ ਸz. ਪ੍ਰਕਾਸ਼ ਸਿੰਘ ਬਾਦਲ ਨੂੰ ਮੰਗਾਂ ਸਬੰਧੀ ਵੱਖ ਵੱਖ ਜਗਾ ਤੇ ਮੰਗ ਪੱਤਰ ਵੀ ਪੱਤਰਕਾਰਾਂ ਵੱਲੋਂ ਦਿੱਤੇ ਜਾ ਚੁੱਕੇ ਹਨ ਫਿਰ ਵੀ ਸਰਕਾਰ ਵੱਲੋ ਪੱਤਰਕਾਰਾਂ ਦੀਆ ਮੰਗਾਂ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਅਗਲਾ ਪ੍ਰੌਗਰਾਮ ਉਲੀਕਣ ਲਈ 10 ਮਈ ਨੂੰ ਦਿਨ ਐਤਵਾਰ 11-00 ਵਜੇ ਵਿਧਾਨ ਸਭਾ ਹਲਕਾ ਅਜਨਾਲਾ ਦੀ ਸਬ ਤਹਿਸੀਲ ਰਮਦਾਸ ਵਿੱਚ ਮਾਝਾ ਜੋਨ ਦੇ ਸਮੂਹ ਪੱਤਰਕਾਰਾਂ ਦਾ ਇਕੱਠ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਪੱਟੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣਗੇ ਅਤੇ ਮੀਟਿੰਗ ਰਮਦਾਸ ਦੇ ਡਾਇਮੰਡ ਪੈਲਸ ਵਿੱਚ ਸਵੇਰੇ 11-00 ਵਜੇ ਹੋਵੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ ਅਤੇ ਮੀਟਿੰਗ ਉਪਰੰਤ ਰੋਸ ਮਾਰਚ ਕਰਨ ਦੇ ਨਾਲ ਨਾਲ ਸੰਕੇਤਕ ਤੌਰ ਤੇ ਚੱਕਾ ਜਾਮ ਵੀ ਕੀਤਾ ਜਾਵੇਗਾ। ਉਨਾਂ ਕਿਹਾ ਇਸ ਰੋਸ ਮਾਰਚ ਨੂੰ ਸਫਲ ਬਣਾਉਣ ਲਈ ਕਸਬਾ ਫਤਿਹਗੜਖ਼ ਚੂੜੀਆਂ ਤੋਂ ਪ੍ਰਧਾਨ ਹਰਜਿੰਦਰ ਸਿੰਘ ਖਹਿਰਾ, ਡੇਰਾ ਬਾਬਾ ਨਾਨਕ ਤੋਂ ਹੀਰਾ ਸਿੰਘ ਮਾਂਗਟ, ਕਲਾਨੌਰ ਤੋਂ ਗੁਰਸ਼ਰਨਜੀਤ ਸਿੰਘ ਪੁਰੇਵਾਲ, ਵਡਾਲਾ ਬਾਂਗਰ ਤੋਂ ਬਲਬੀਰ ਸਿੰਘ ਘੁੰਮਣ, ਨੌਸ਼ਹਿਰਾ ਤੋਂ ਸਤਬੀਰ ਸਿੰਘ ਘੁੰਮਣ, ਧਾਰੀਵਾਲ ਤੋਂ ਬਲਬੀਰ ਬੱਬਰ , ਤੋਂ ਬਟਾਲੇ ਤੋਂ ਬਲਵਿੰਦਰ ਭੱਲਾ, ਅਲੀਵਾਲ ਤੋਂ ਹਰਪਿੰਦਰ ਸੰਧੂ ਅਤੇ ਅੰਮ੍ਰਿਤਸਰ ਤੇ ਜਗਜੀਤ ਸਿੰਘ ਜੱਗਾ, ਜਸਬੀਰ ਸਿੰਘ ਖਾਸਾ, ਫੁਲਜੀਤ ਸਿੰਘ, ਡੈਨੀ ਪਹਿਲਵਾਨ, ਗੁਰਨਾਮ ਸਿੰਘ ਬੁੱਟਰ, ਬਲਜੀਤ ਸਿੰਘ ਜੈਂਤੀਪੁਰ, ਜਗਦੀਸ਼ ਸਿੰਘ ਬਮਰਾਹ ਮਹਿਤਾ, ਗੁਰਪ੍ਰੀਤ ਸਿੰਘ ਮੱਤੇਵਾਲ, ਤਰਸੇਮ ਸਿੰਘ ਸਾਧਪੁਰ ਆਦਿ ਐਸੋਸ਼ੀਏਸ਼ਨ ਦੇ ਆਹੁਦੇਦਾਰਾਂ ਦੀਆ ਡਿਊਟੀਆ ਲਗਾ ਦਿੱਤੀਆ ਗਈਆ ਹਨ।ਉਹਨਾਂ ਕਿਹਾ ਕਿ ਅੰਮ੍ਰਿਤਸਰ ਤੋ ਸਵੇਰੇ 9-30 ਵਜੇ ਇੱਕ ਬੱਸ ਸਰਕਟ ਹਾਊਸ ਦੇ ਕੋਲੋ ਚੱਲੇਗੀ ।ਸਮੂਹ ਪੱਤਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਮੇਂ ਸਿਰ ਪੁੱਜਣ ਦੀ ਕਿਰਪਾਲਤਾ ਕਰਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply