ਅੰਮ੍ਰਿਤਸਰ, 8 ਮਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਵਿਖੇ ਸਪੋਰਟਸ ਹੋਸਟਲ (ਲੜਕੇ) ਅਤੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਟੱਪ ਲਾ ਕੇ ਅੱਜ ਇਥੇ ਵਾਈਸ-ਚਾਂਸਲਰ, ਪ੍ਰੋ. ਅਜਾਇਬ ਸਿੰਘ ਬਰਾੜ ਨੇ ਰੱਖਿਆ।
ਇਸ ਮੌਕੇ ਯੂਨੀਵਰਸਿਟੀ ਦੇ ਡੀਨ, ਵਿਦਿਅਕ ਮਾਮਲੇ, ਪ੍ਰੋ. ਪਰਮਜੀਤ ਸਿੰਘ, ਰਜਿਸਟਰਾਰ, ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ, ਡੀਨ, ਵਿਦਿਆਰਥੀ ਭਲਾਈ, ਪ੍ਰੋ. ਏ.ਐਸ. ਸਿੱਧੂ, ਡੀਨ, ਕਾਲਜ ਵਿਕਾਸ ਕੌਂਸਲ, ਪ੍ਰੋ. ਆਰ.ਕੇ. ਮਹਾਜਨ, ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਡਾ. ਰੇਣੂ ਭਾਰਦਵਾਜ, ਪ੍ਰੋ. ਅਨੀਸ਼ ਦੂਆ, ਪ੍ਰੋਫੈਸਰ ਇੰਚਾਰਜ (ਲੋਕ ਸੰਪਰਕ), ਡਿਪਟੀ ਡਾਇਰੈਕਟਰ ਖੇਡਾਂ, ਡਾ. ਐਚ.ਐਸ. ਰੰਧਾਵਾ, ਇੰਜੀ. ਮੋਕੇਸ਼ ਸ਼ਰਮਾ, ਕਾਰਜਕਾਰੀ ਇੰਜੀਨੀਅਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ। ਇਸ ਸਪੋਰਟਸ ਹੋਸਟਲ ਦੀ ਤਕਰੀਬਨ 6.40 ਕਰੋੜ ਰੁਪਏ ਦੀ ਲਾਗਤ ਨਾਲ 20963 ਸਕੇਅਰ ਫੁੱਟ ਕਵਰਡ ਏਰੀਏ ਵਿੱਚ ਉਪਰੋਕਤ ਚਾਰ ਮੰਜ਼ਲੀ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਵਿੱਚ ੯੬ ਡੋਰਮੈਟਰੀਜ਼ 300 ਲੜਂਕਿਆਂ ਦੀ ਰਿਹਾਇਸ਼ ਲਈ ਉਸਾਰੀਆਂ ਜਾ ਰਹੀਆਂ ਹਨ ਜਿਸ ਵਿੱਚ ਡਾਈਨਿੱੰਗ ਹਾਲ ਵੀ ਹੋਵੇਗਾ ।
ਯੂਨੀਵਰਸਿਟੀ ਬਿਜਨਸ ਸਕੂਲ ਇਮਾਰਤ ਦੀ ਉਸਾਰੀ ਤਕਰੀਬਨ ੮ ਕਰੋੜ ਰੁਪਏ ਦੀ ਲਾਗਤ ਨਾਲ 60898 ਸਕੇਅਰ ਫੁੱਟ ਕਵਰਡ ਏਰੀਏ ਵਿੱਚ ਚਾਰ ਮੰਜ਼ਲੀ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ ਜਿਸ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ 12 ਲੈਕਚਰ ਹਾਲ, 5 ਕਲਾਸ ਰੂਮ,ਟੀਚਰਜ਼ ਰੂਮ, ਓਪਨ ਏਅਰ ਥੀਏਟਰ, ਲੈਬਾਂ, ਲਾਇਬ੍ਰੇਰੀ ਅਤੇ ਰੈਂਪ ਦੀ ਵਿਵਸਥਾ ਕੀਤੀ ਗਈ ਹੈ । ਮਾਡਰਨ ਸਹੂਲਤਾਂ ਨਾਲ ਲੈਸ ਲੇਡੀਜ਼ ਅਤੇ ਜੈਂਟਸ ਟਾਇਲਟ ਤੇ ਸਟੇਅਰ ਕੇਸ ਦੀ ਵਿਵਸਥਾ ਵੀ ਕੀਤੀ ਗਈ ਹੈ। ਇਹ ਇਮਾਰਤ ਯੂਨੀਵਰਸਿਟੀ ਦੀਆਂ ਇਮਾਰਤਾਂ ਨਾਲ ਮੇਲ ਖਾਂਦੀ ਕੰਕਰੀਟ ਅਤੇ ਇੱਟਾਂ ਦਾ ਸੁਮੇਲ ਹੋਵੇਗੀ ।
Punjab Post Daily Online Newspaper & Print Media