Thursday, July 16, 2026

ਮੰਤਰੀ ਜੋਸ਼ੀ ਵਲੋਂ ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ ਨੂੰ 2 ਲੱਖ ਦਾ ਚੈਕ ਭੇਂਟ

PPN0905201515

ਅੰਮ੍ਰਿਤਸਰ, 8 ਮਈ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ (ਰਜਿ) ਨੂੰ ਸਥਾਨਕ ਸਰਕਾਰਾਂ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਵਲੋਂ 2 ਲੱਖ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਗਿਆ।ਇਸ ਗ੍ਰਾੰਟ ਦੀ ਵਰਤੋਂ ਸੰਸਥਾ ਵਲੋਂ ਗਰੀਬ ਵਿਅਕੀਤੀਆਂ ਨੂੰ ਮੁਫਤ ਦਵਾਈਆਂ ਦੇਣ ਵਾਸਤੇ ਕੀਤੀ ਜਾਵੇਗੀ ।ਇਸ ਮੋਕੇ ਸੰਸਥਾ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਬਾਕੀ ਸੁਸਾਇਟੀ ਦੇ ਮੈਂਬਰਾਂ ਵਲੋਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਦਾ ਭਾਈ ਘਨੱਈਆ ਜੀ ਐਲੋਪੇਥਿਕ ਅਤੇ ਡੈਂਟਲ ਕੇਅਰ ਹਸਪਤਾਲ ਪਵਨ ਨਗਰ ਵਿਖੇ ਨਿੱਘਾ ਸਵਾਗਤ ਕੀਤਾ ਗਿਆ।ਓਹਨਾ ਕਿਹਾ ਕੀ ਅਨਿਲ ਜੋਸ਼ੀ ਜੀ ਸੁਸਾਇਟੀ ਨਾਲ ਲੰਬੇ ਸਮੇ ਤੋਂ ਜੁੜੇ ਹੋਏ ਹਨ ਅਤੇ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੇ ਹਨ।ਇਸ ਮੋਕੇ ਤੇ ਪ੍ਰਧਾਨ ਇੰਜੀ. ਦਰਸ਼ਨ ਸਿੰਘ, ਭਾਈ ਮਨਜੀਤ ਸਿੰਘ, ਕੁਲਜੀਤ ਸਿੰਘ, ਸੁਖਵਿੰਦਰ ਸਿੰਘ, ਪ੍ਰੋ. ਬਲਜਿੰਦਰ ਸਿੰਘ, ਜਸਬੀਰ ਸਿੰਘ ਸੇਠੀ, ਜੁਗਿੰਦਰ ਸਿੰਘ ਟੰਡਨ, ਗਿਆਨੀ ਚਰਨ ਸਿੰਘ, ਪਵਨ ਕੁਮਾਰ, ਗੁਰਬਚਨ ਸਿੰਘ, ਗੁਰਬਖਸ਼ ਸਿੰਘ, ਜਤਿੰਦਰ ਸਿੰਘ ਬਾਵਾ, ਹਰੀਸ਼ ਕੁਮਾਰ, ਬਲਦੇਵ ਸਿੰਘ, ਸੁਰਿੰਦਰ ਸਿੰਘ ਆਦਿ ਮੋਜੂਦ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply