Sunday, June 28, 2026

ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦੇਣ ਲਈ ਅਰਜੀਆਂ ਦੀ ਮੰਗ

31 ਅਗਸਤ ਤੱਕ ਭੇਜੀਆਂ ਜਾ ਸਕਦੀਆਂ ਹਨ ਸਕਾਲਰਸ਼ਿਪ ਲਈ ਅਰਜ਼ੀਆਂ

PPN0905201501

ਬਟਾਲਾ, 9 ਮਈ (ਨਰਿੰਦਰ ਬਰਨਾਲ) – ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ, ਸੀ.ਬੀ.ਐਸ.ਈ., ਆਈ.ਸੀ.ਐਸ.ਈ. ਨਾਲ ਸਬੰਧਿਤ ਸਰਕਾਰੀ/ਮਾਨਤਾ ਪ੍ਰਾਪਤ/ਪ੍ਰਾਈਵੇਟ ਸਕੂਲਾਂ/ਸੰਸਥਾਵਾਂ ਦੇ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਈਸਾਈ, ਬੋਧੀ, ਪਾਰਸੀ ਅਤੇ ਜੈਨ ਧਰਮ) ਦੇ ਵਿਦਿਆਰਥੀਆਂ ਨੂੰ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਦਿੱਤੀ ਜਾਵੇਗੀ ਅਤੇ ਸਰਕਾਰ ਨੇ ਇਸ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਹ ਜਾਣਕਾਰੀ ਐਸ.ਡੀ.ਐਮ. ਬਟਾਲਾ ਜਨਾਬ ਸ਼ੌਕਤ ਅਹਿਮਦ ਆਈ.ਏ.ਐਸ. ਨੇ ਅੱਜ ਇੱਥੇ ਦਿੱਤੀ। ਐਸ.ਡੀ.ਐਮ. ਨੇ ਘੱਟ ਗਿਣਤੀ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ ਯੋਗ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ 31 ਅਗਸਤ 2015 ਤੱਕ ਆਪਣੀਆਂ ਅਰਜੀਆਂ ਮੈਨੂਅਲ/ਆਨਲਾਈਨ ਲਾਜਮੀ ਭਰਨ ਤਾਂ ਜੋ ਉਨ੍ਹਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਸਕੇ। ਐੱਸ.ਡੀ.ਐੱਮ. ਜਨਾਬ ਸ਼ੌਕਤ ਨੇ ਦੱਸਿਆ ਕਿ ਇਹ ਵਜੀਫਾ ਸਕੀਮ ਭਾਰਤ ਸਰਕਾਰ ਵੱਲੋਂ ਡਾਇਰੈਕਟ ਬੈਨੇਫਿਟ ਟਰਾਂਸਫਰ ਅਧੀਨ ਹੋਣ ਕਾਰਨ ਰਾਸੀ ਸਿੱਧੀ ਵਿਦਿਆਰਥੀਆਂ ਦੇ ਆਧਾਰ ਕਾਰਡ ਨਾਲ ਜੁੜੇ ਬੈਂਕ ਖਾਤਿਆਂ ਵਿਚ ਆਵੇਗੀ ਅਤੇ 18 ਸਾਲ ਤੱਕ ਦੇ ਵਿਦਿਆਰਥੀ ਦਾ ਖਾਤਾ ਉਸ ਦੇ ਮਾਪਿਆਂ/ਸਰਪ੍ਰਸਤ ਨਾਲ ਸਾਂਝਾ ਹੋਵੇਗਾ। ਉਨ੍ਹਾਂ ਸਾਰੇ ਸਕੂਲਾਂ ਨੂੰ ਅਪੀਲ ਕੀਤੀ ਕਿ ਉਹ 31 ਅਗਸਤ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਤੱਕ ਅਰਜੀਆਂ ਪਹੁੰਚਾਉਣੀਆਂ ਲਾਜਮੀ ਬਣਾਉਣ ਤਾਂ ਜੋ ਮਿਥੀ ਤਰੀਕ ਤੱਕ ਡਾਇਰੈਕਟਰ, ਅਨੁਸੂਚਿਤ ਜਾਤੀਆਂ ਅਤੇ ਪਛੜਿਆਂ ਸ੍ਰੇਣੀਆਂ ਪੰਜਾਬ ਨੂੰ ਭੇਜੀਆਂ ਜਾ ਸਕਣ।
ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਸ. ਅਮਰਦੀਪ ਸਿੰਘ ਸੈਣੀ ਅਨੁਸਾਰ ਪਹਿਲੀ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਦੀ ਮੰਗ ਸਬੰਧਿਤ ਸੰਸਥਾ ਵੱਲੋਂ ਮੈਨੂਅਲ ਢੰਗ ਨਾਲ ਤਿਆਰ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸੌਂਪੀ ਜਾਵੇਗੀ ਜਦਕਿ 9ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੂੰ ਸਾਲ 2015-16 ਸੈਸਨ ਲਈ ਆਨਲਾਈਨ ਅਰਜੀਆਂ ਵੈਬ ਸਾਈਟ ਮਮਮ.ਤਫੀਰ;ਗਤੀਜਬਤ.ਪਰਡ.ਜਅ ‘ਤੇ ਭਰਨੀਆਂ ਪੈਣਗੀਆਂ।
ਕੌਣ ਹੋਣਗੇ ਇਸ ਵਜੀਫੇ ਲਈ ਯੋਗ
ਐਸ.ਡੀ.ਐਮ. ਜਨਾਬ ਸ਼ੌਕਤ ਨੇ ਦੱਸਿਆ ਕਿ ਸਕਾਲਰਸ਼ਿਪ ਲਈ ਉਹੀ ਵਿਦਿਆਰਥੀ ਯੋਗ ਹੋਣਗੇ ਜਿਨ੍ਹਾਂ ਨੇ ਪੂਰਵਲੀ ਪ੍ਰੀਖਿਆ ਵਿਚੋਂ ਘੱਟੋ-ਘੱਟ 50 ਫੀਸਦੀ ਅੰਕ ਹਾਸਲ ਕੀਤੇ ਹੋਣ, ਮਾਪਿਆਂ ਦੀ ਸਲਾਨਾ ਆਮਦਨੀ ਇੱਕ ਲੱਖ ਰੁਪਏ ਤੋਂ ਵੱਧ ਨਾ ਹੋਵੇ, ਵਿਦਿਆਰਥੀ ਭਾਰਤ ਸਰਕਾਰ ਦੀ ਕਿਸੇ ਹੋਰ ਸਕੀਮ ਤਹਿਤ ਅਜਿਹਾ ਲਾਭ ਨਾ ਲੈ ਰਿਹਾ ਹੋਵੇ, ਇੱਕ ਪਰਿਵਾਰ ਦੇ ਕੇਵਲ ਦੋ ਹੀ ਵਿਦਿਆਰਥੀ ਇਹ ਵਜੀਫਾ ਲੈ ਸਕਣਗੇ, ਪੰਜਾਬ ਰਾਜ ਦੇ ਵਸਨੀਕ ਹੋਣ ਅਤੇ ਰੈਗੂਲਰ ਤੌਰ ‘ਤੇ ਪੜ੍ਹਾਈ ਕਰ ਰਹੇ ਹੋਣ।
ਕਿੰਨਾ ਮਿਲੇਗਾ ਵਜੀਫਾ
ਵਜੀਫਾ ਸਕੀਮ ਤਹਿਤ 6ਵੀਂ ਤੋਂ 10ਵੀਂ ਜਮਾਤ ਤੱਕ ਡੇ ਸਕਾਲਰ/ਹੋਸਟਲਰ ਨੂੰ ਵੱਧ ਤੋਂ ਵੱਧ ਦਾਖਲਾ ਫੀਸ 500 ਰੁਪਏ ਸਲਾਨਾ, ਟਿਊਸਨ ਫੀਸ 350 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੇਂਟੀਨੈਂਸ ਅਲਾਊਂਸ ਇੱਕ ਵਿਦਿਅਕ ਸੈਸਨ ਵਿਚ ਵੱਧ ਤੋਂ ਵੱਧ 10 ਮਹੀਨਿਆਂ ਤੱਕ ਪਹਿਲੀ ਤੋਂ 5ਵੀਂ ਤੱਕ 100 ਰੁਪਏ ਪ੍ਰਤੀ ਮਹੀਨਾ ਮਿਲੇਗਾ ਜਦਕਿ ਛੇਵੀਂ ਤੋਂ 10ਵੀਂ ਕਲਾਸ ਲਈ ਹੋਸਟਲਰ ਨੂੰ ਵੱਧ ਤੋਂ ਵੱਧ 600 ਰੁਪਏ ਪ੍ਰਤੀ ਮਹੀਨਾ ਅਤੇ ਡੇ ਸਕਾਲਰ ਲਈ 100 ਰੁਪਏ ਪ੍ਰਤੀ ਮਹੀਨਾ ਹੋਵੇਗਾ।

Check Also

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ

ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …

Leave a Reply