Friday, July 17, 2026

ਲਾਇੰਨਜ਼ ਕਲੱਬ ਬਟਾਲਾ ਮੁਸਕਾਨ (ਫਾਈਵ ਸਟਾਰ) ਦੀ ਮੀਟਿੰਗ ਆਯੋਜਿਤ

ਲਾਇੰਨ ਮੈਂਬਰ ਡਾ. ਰਣਜੀਤ ਸਿੰਘ ਬਣੇ ਕਲੱਬ ਦੇ ਪ੍ਰਧਾਨ

PPN1005201501

ਬਟਾਲਾ, 10 ਮਈ (ਨਰਿੰਦਰ ਬਰਨਾਲ) – ਲਾਇੰਨਜ਼ ਕਲੱਬਾਂ ਸੰਸਾਰ ਭਰ ਵਿੱਚ ਲੋਕ ਭਲਾਈ ਦੇ ਕੰਮਾ ਕਰਕੇ ਜਾਣੀਆਂ ਜਾਂਦੀਆਂ ਹਨ, 321 ਡੀ ਜਿਲ੍ਹੇ ਦੀਆਂ ਸਾਰੀਆਂ ਕਲੱਬਾਂ ਹੀ ਕੰਮ ਕਰਕੇ ਸੋਹਰਤ ਕਮਾ ਰਹੀਆਂ ਹਨ। ਲਾਇੰਨਜ਼ ਕਲੱਬ ਬਟਾਲਾ ਮੁਸਕਾਨ(ਫਾਈਵ ਸਟਾਰ) ਦੀ ਇੱਕ ਮਹੀਨਾ ਵਾਰ ਮੀਟਿੰਗ ਵੰਡਰ ਹੋਟਲ ਬਟਾਲਾ ਵਿਖੇ ਆਯੋਜਿਤ ਕੀਤੀ ਗਈ। ਇਸ ਦੌਰਾਨ ਪ੍ਰਧਾਂਨ ਲਾਇੰਨ ਮੈਂਬਰ ਸੀz ਭਾਰਤ ਭੂਸ਼ਨ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਜਿਹੜੇ ਵੀ ਕੰਮ ਕੀਤੇ ਗਏ, ਉਹ ਲੋਕ ਭਲਾਈ ਵਾਸਤੇ ਹੀ ਕੀਤੇ ਗਏ ਹਨ, ਤੇ ਭਵਿੱਖ ਵਿੱਚ ਵੀ ਇਸੇ ਰੀਤ ਨੂੰ ਕਾਇਮ ਰੱਖਦਿਆਂ ਸੇਵਾ ਭਾਂਵਨਾ ਦੇ ਕੰਮ ਕੀਤੇ ਜਾਣਗੇ। ਜੋਨ ਚੇਅਰਮੈਨ ਲਾਇੰਨ ਹਰਭਜਨ ਸਿੰੰਘ ਸੇਖੋਂ ਨੇ ਨੇਪਾਲ ਵਿੱਚ ਭੁਚਾਲ ਨਾਲ ਹੋਏ ਨੁਕਸਾਨ ਦੇ ਸਬੰਧ ਵਿੱਚ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਨੇਪਾਲ ਦੇ ਲੋਕਾਂ ਵਾਸਤੇ ਅਰਦਾਸ ਕਰਨੀ ਚਾਹੀਦੀ। ਸੇਵਾ ਕਾਰਜਾਂ ਹਿੱਤ ਨੇਪਾਲ ਵਿੱਚ ਵੀ ਸਭ ਤੋਂ ਪਹਿਲਾਂ ਲਾਇੰਨਜ਼ ਕਲੱਬ ਇੰਟਰਨੈਸ਼ਨਲ ਸਭ ਤੋ ਪਹਿਲਾਂ ਪਹੁੰਚ ਕੇ ਮਦਦ ਕੀਤੀ ਹੈ।
ਮੀਟਿੰਗ ਦੌਰਾਨ 1 ਜੁਲਾਈ ਤੋ ਕੰਮ ਕਰਨ ਵਾਲੀ ਕਮੇਟੀ ਦਾ ਗਠਨ ਕਰਦਿਆਂ ਆਪਸੀ ਸਹਿਮਤੀ ਨਾਲ ਲਇੰਨ ਮੈਂਬਰ ਡਾ. ਰਣਜੀਤ ਸਿੰਘ ਰੰਧਾਵਾ ਪ੍ਰਧਾਨ, ਸੈਕਟਰੀ ਪ੍ਰਿੰਸੀਪਲ ਦਵਿੰਦਰ ਸਿੰਘ, ਖਜਾਨਚੀ ਸ੍ਰੀ ਲਖਵਿੰਦਰ ਸਿੰਘ ਢਿਲੋਂ, ਪੀ. ਆਰ. ੳ ਸ੍ਰੀ ਨਰਿੰਦਰ ਸਿੰਘ ਨੂੰ ਥਾਪਿਆ ਗਿਆ।ਲਾਇੰਨ ਮੈਬਰ ਤੇ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋਂ ਲਾਇੰਨ ਮੈਬਰਾਂ ਨੂੰ ਸੇਵਾ ਭਾਵਨਾ ਦੇ ਕਾਰਜਾਂ ਵਿੱਚ ਮੋਹਰੀ ਹੋ ਕਿ ਕੰਮ ਕਰਨ ਦੀ ਪ੍ਰੇਰਨਾ ਦਿਤੀ ਤੇ ਕਿਹਾ ਕਿ ਲੋਕ ਭਲਾਈ ਤੇ ਸੇਵਾ ਕਾਰਜ ਹੀ ਕਲੱਬਾਂ , ਸੁਸਾਇਟੀਆਂ ਤੇ ਸੰਸਥਾਵਾਂ ਦਾ ਨਾਂਮ ਚਮਕਾਊਦੇ ਹਨ। ਇਸ ਮੌਕੇ ਸ੍ਰੀ ਬਰਿੰਦਰ ਸਿੰਘ, ਸ੍ਰੀ ਅਰਸ਼ਪ੍ਰੀਤ ਸਿੰਘ, ਬਖਸਿੰਦਰ ਸਿੰਘ, ਲਾਇੰਨ ਅਜਮੇਰ ਸਿੰਘ, ਸ੍ਰੀ ਬਲਕਾਰ ਸਿੰਘ ਜੈਤੋਸਰਜਾ, ਸ੍ਰੀ ਮਤੀ ਕੁਲਦੀਪ ਕੌਰ, ਲਾਇੰਨ ਲੇਡੀ ਸ੍ਰੀ ਸੁਮਨ ਬਾਲਾ, ਰਿੰਕਲ ਕਾਹਲੋਂ, ਮਨਦੀਪ ਕੌਰ, ਮਨਜਿੰਦਰ ਕੌਰ, ਬਲਜੀਤ ਕੌਰ, ਰੁਪਿੰਦਰਜੀਤ ਕੌਰ ਆਦਿ ਲਾਇੰਨ ਮੈਬਰ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply