Monday, April 27, 2026

ਅਸ਼ੋਕ ਵਾਟਿਕਾ ਸਕੂਲ ਦਾ ਇਨਾਮ ਵੰਡ ਸਮਾਗਮ ਅਯੋਜਿਤ

PPN1105201501

ਅੰਮ੍ਰਿਤਸਰ, 11 ਮਈ (ਗੁਰਚਰਨ ਸਿੰਘ) – ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿੱਚ ਸਲਾਨਾ ਇਨਾਮ ਵੰਡ ਸਮਾਗਮ ਬੜੀ ਧੂਮ-ਧਾਮ ਨਾਲ ਅਯੋਜਿਤ ਕੀਤਾ ਗਿਆ।ਸਮਗਮ ਦੇ ਮੁੱਖ ਮਹਿਮਾਨ ਸਥਾਨਕ ਸਰਕਾਰਾਂ ਤੇ ਉਚੇਰੀ ਸਿਖਿਆ ਮੰਤਰੀ ਸ੍ਰੀ ਅਨਿਲ ਜੋਸ਼ੀ ਸਨ, ਜਿੰਨਾਂ ਦਾ ਸਕੂਲ ਪ੍ਰਿੰ: ਆਂਚਲ ਮਹਾਜਨ, ਡਾਇਰੈਕਟਰ ਅਸ਼ੀਸ਼ ਮਹਾਜਨ ਅਤੇ ਚੇਅਰਪਰਸਨ ਸ੍ਰੀਮਤੀ ਸ਼ਸ਼ੀ ਮਹਾਜਨ ਨੇ ਫੁੱਲ ਭੇਂਟ ਕਰਕੇ ਸਵਾਗਤ ਕੀਤਾ।ਸਮਾਰੋਹ ਦਾ ਅਰੰਭ ਮੁੱਖ ਮਹਿਮਾਨ ਸ੍ਰੀ ਅਨਿਲ ਜੋਸ਼ੀ ਵਲੋਂ ਜਯੋਤੀ ਜਗਾਉਣ ਉਪਰੰਤ ਗਣੇਸ਼ ਵੰਦਨਾਂ ਨਾਲ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਦੌਰਾਨ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਮੁੱਖ ਮਹਿਮਾਨ ਸ੍ਰੀ ਅਨਿਲ ਜੋਸ਼ੀ ਤੇ ਬੱਚਿਆਂ ਦੇ ਮਾਤਾ-ਪਿਤਾ ਦਾ ਮਨ ਮੋਹ ਲਿਆ।

ਅੰਤ ਵਿੱਚ ਸਕੂਲ ਦੇ ਅੱਵਲ ਆਏ ਵਿਦਿਆਰਥੀਆਂ ਅਤੇ ਅਲੱਗ-ਅਲੱਗ ਖੇਤਰਾਂ ਵਿੱਚ ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੇੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਕੂਲ ਦੇ ਪ੍ਰਿੰਸੀਪਲ ਆਂਚਲ ਮਹਾਜਨ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਅਤੇ ਹੋਰ ਅੱਗੇ ਵਧਣ ਦੀ ਸਿੱਖਿਆ ਦਿੱਤੀ।ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਨੇ ਮੁੱਖ ਮਹਿਮਾਨ ਸ੍ਰੀ ਅਨਿਲ ਜੋਸ਼ੀ ਜੀ ਦਾ ਧੰਨਵਾਦ ਕੀਤਾ।

Check Also

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗਲੋਬਲ ਪੱਧਰ ‘ਤੇ ਨਵੀਆਂ ਉਚਾਈਆਂ ਛੂਹੀਆਂ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ …

Leave a Reply