Saturday, May 23, 2026

ਇੰਜੀ: ਦਲਜੀਤ ਸਿੰਘ ਕੋਹਲੀ ਅੰਮ੍ਰਿਤਸਰ ਵਿਕਾਸ ਮੰਚ ਦੇ ਪ੍ਰਧਾਨ ਬਣੇ

PPN1105201502

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ ਸੱਗੂ) ਅੰਮ੍ਰਿਤਸਰ ਵਿਕਾਸ ਮੰਚ ਦੀ ਇਕ ਭਰਵੀ ਇਕੱਤਰਤਾ ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅੰਮ੍ਰਿਤਸਰ ਵਿਕਾਸ ਮੰਚ ਦੇ ਪੈਟਰਨ ਪ੍ਰੋਫੈਸਰ ਮੋਹਨ ਸਿੰਘ, ਸ੍ਰ. ਮਨਮੋਹਨ ਸਿੰਘ ਬਰਾੜ, ਗੁਰਮੀਤ ਸਿੰਘ ਭੱਟੀ, ਹਰਦੀਪ ਸਿੰਘ ਚਾਹਲ, ਨਿਰਮਲ ਸਿੰਘ ਅਨੰਦ, ਗੁਰਦਿਆਲ ਸਿੰਘ ਮੋਹਾਵਾ, ਨਿਸ਼ਾਨ ਸਿੰਘ, ਲਖਬੀਰ ਸਿੰਘ ਘੁੰਮਣ, ਤਰਸੇਮ ਸਿੰਘ, ਮਨਜੀਤ ਸਿੰਘ ਸੈਣੀ, ਕੁਲਦੀਪ ਸਿੰਘ ਪੀ.ਐਸ.ਕੋਹਲੀ ਅਤੇ ਹੋਰ ਕਾਰਜਕਾਰਨੀ ਦੇ ਮੈਂਬਰ ਸ਼ਾਮਿਲ ਹੋਏ।

ਸ਼ਹਿਰ ਦੀਆਂ ਸਮੱਸਿਆਵਾਂ ਜਿਵੇਂ ਆਈ.ਆਈ.ਐਮ. ਲਈ ਯੋਗ ਜਗ੍ਹਾ ਦੀ ਚੋਣ, ਅੰਮ੍ਰਿਤਸਰ ਵਿੱਚ ਏਮਜ਼ ਦੀ ਸਥਾਪਨਾ, ਕੂੜਾ ਪ੍ਰਬੰਧਨ ਪਲਾਂਟ ਲਈ ਠੀਕ ਜਗ੍ਹਾ ਤੇ ਸਥਾਪਨਾ ਆਦਿ ਸਮੱਸਿਆਵਾਂ ਤੇ ਭਰਵੀਂ ਵਿਚਾਰ ਚਰਚਾ ਹੋਈ। ਉਪਰੰਤ ਸਾਰੇ ਹਾਊਸ ਨੇ ਸਰਬ-ਸੰਮਤੀ ਨਾਲ ਇੰਜ: ਦਲਜੀਤ ਸਿੰਘ ਕੋਹਲੀ ਨੂੰ ਅਗਲੀ ਟਰਮ ਲਈ ਪ੍ਰਧਾਨ ਚੁਣ ਲਿਆ।ਉਹਨਾਂ ਨੂੰ ਕਾਰਜਕਾਰਨੀ ਕਮੇਟੀ ਬਨਾਉਣ ਦੇ ਵੀ ਪੂਰੇ ਅਖਤਿਆਰ ਦਿੱਤੇ ਗਏ।ਇੰਜ: ਦਲਜੀਤ ਸਿੰਘ ਕੋਹਲੀ ਨੇ ਕਾਰਜਕਾਰਨੀ ਦੇ ਸਾਰੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਹੋਇਆ ਵਾਅਦਾ ਕੀਤਾ ਕਿ ਉਹ ਅੰਮ੍ਰਿਤਸਰ ਵਿਕਾਸ ਮੰਚ ਨੂੰ ਹੋਰ ਬੁਲੰਦੀਆਂ ਤੇ ਲੈ-ਜਾਣ ਲਈ ਪੂਰਾ ਟਿੱਲ ਲਗਾ ਦੇਣਗੇ ਅਤੇ ਸ਼ਹਿਰ ਵਿੱਚ ਆਈ.ਆਈ.ਐਮ. ਦੀ ਠੀਕ ਜਗ੍ਹਾ ਤੇ ਸਥਾਪਨਾ, ਅੰਮ੍ਰਿਤਸਰ ਵਿੱਚ ਏਮਜ਼ (ਏਮਜ਼) ਦੀ ਸਥਾਪਨਾ ਅਤੇ ਕੂੜਾ ਪ੍ਰਬੰਧਨ ਕਾਨੂੰਨ 2000 ਮੁਤਾਬਿਕ ਕੂੜਾ ਪ੍ਰਬੰਧਨ ਪਲਾਂਟ ਦੀ ਢੁਕਵੀਂ ਜਗ੍ਹਾ ਤੇ ਸਥਾਪਨਾ ਅਤੇ ਅੰਮ੍ਰਿਤਸਰ ਨੂੰ ਹਰਿਆ ਭਰਿਆ ਬਨਾਉਣ ਹਿੱਤ ਪੂਰੇ ਯਤਨ ਕਰਨਗੇ।

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply