Tuesday, July 14, 2026

ਪਵਿੱਤਰ ਸਸ਼ਤਰ ਨਿਸ਼ਾਨੀਆਂ ਦੀ ਦਰਸ਼ਨ ਯਾਤਰਾ ਦਾ ਬਠਿੰਡਾ ਪੁੱਜਣ ‘ਤੇ ਨਿੱਘਾ ਸਵਾਗਤ

ਰਾਤ ਦਾ ਵਿਸ਼ਰਾਮ ਗੁ: ਹਾਜ਼ੀਰਤਨ ਸਾਹਿਬ, ਅਗਲੇ ਪੜਾਅ ਲਈ 10 ਵਜੇ ਹੋਈ ਰਵਾਨਾ

PPN1105201528

ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰੰਧਕ ਕਮੇਟੀ ਵਲੋਂ ਗੁਰੂ ਸਹਿਬਾਨ ਦੀਆਂ ਪਵਿੱਤਰ ਸਸ਼ਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਧਾਰਮਿਕ ਦਰਸ਼ਨ ਯਾਤਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਸ਼ਾਮ 7 ਵਜੇ ਦੇ ਕਰੀਬ ਬਠਿੰਡਾ ਸ਼ਹਿਰ ਵਿਖੇ ਪੁੱਜੀ। ਇੱਥੇ ਪੁੱਜਣ ‘ਤੇ ਪਹਿਲਾ ਸ਼ਹੀਦ ਭਾਈ ਮਤੀ ਦਾਸ ਨਗਰ, ਹਰਬੰਸ ਨਗਰ ,ਨਛੱਤਰ ਨਗਰ ਅਤੇ ਆਸ ਪਾਸ ਦੇ ਇਲਾਕੇ ਦੀਆਂ ਸੰਗਤਾਂ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿਚ ਇਸ ਅਲੌਕਿਕ ਯਾਤਰਾ ਦਾ ਭਰਵਾਂ ਸਵਾਗਤ ਕੀਤਾ।ਮੌਸਮ ਦੀ ਖਰਾਬੀ ਮੀਂਹ ਹਨੇਰੀ ਕਾਰਨ ਸੰਗਤਾਂ ਨੇ ਫਿਰ ਵੀ ਭਾਰੀ ਗਿਣਤੀ ਵਿਚ ਸ਼ਿਰਕਤ ਕਰਕੇ ਨਗਰ ਕੀਰਤਨ ਦਾ ਸਵਾਗਤ ਕੀਤਾ।ਜਿਨ੍ਹਾਂ ਵਿਚ ਭਾਈ ਬਿਕਰਮ ਸਿੰਘ ਧਿੰਗੜ, ਰਾਜਵਿੰਦਰ ਸਿੰਘ ਸਿੱਧੂ, ਮੋਹਨਜੀਤ ਸਿੰਘ ਪੁਰੀ, ਸੁਖਦੇਵ ਸਿੰਘ ਮਾਹੀਨੰਗਰ, ਰਾਜਿੰਦਰ ਸਿੰਘ, ਗੁਰਅਵਤਾਰ ਸਿੰਘ ਗੋਗੀ, ਜੈਲਦਾਰ ਬਲਦੇਵ ਸਿੰਘ ਆਦਿ ਤੋਂ ਇਲਾਵਾ ਪਤਵੰਤੇ ਸੱਜਣ ਵੀ ਹਾਜ਼ਰ ਸਨ।ਇਸ ਤੋਂ ਇਲਾਵਾ ਭਾਗੂ ਰੋਡ ਦੀਆਂ ਸੰਗਤਾਂ, ਸਿਵਲ ਸਟੇਸ਼ਨ, ਅਜੀਤ ਰੋਡ, 100 ਫੁੱਟੀ ਨਾਰਥ ਅਸਟੇਟ, ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਸਾਹਿਬ, ਭੱਟੀ ਰੋਡ, ਹਨੂੰਮਾਨ ਚੌਂਕ ‘ਤੇ ਕੱਪੜਾਂ ਮਾਰਕਿਟ ਦੀ ਸੰਗਤ ਨਵੇਂ ਪੁਰਾਣੇ ਬੱਸ ਸਟੈਂਡ ਦੀਆਂ ਸੰਗਤਾਂ ਨੇ ਵੀ ਫਲ ਫਰੂਟ ਅਤੇ ਮਿੱਠੇ ਜਲ ਨਾਲ ਸੰਗਤਾਂ ਦੀ ਸੇਵਾ ਕੀਤੀ।

ਬਠਿੰਡਾ ਸ਼ਹਿਰ ਅਤੇ ਆਸਪਾਸ ਇਲਾਕੇ ਦੀਆਂ ਸੰਗਤਾਂ ਨੇ ਹੁੰਮ ਹੁੰਮਾ ਕੇ ਪਹੁੰਚ ਕੇ ਇਸ ਧਾਰਮਿਕ ਦਰਸ਼ਨ ਯਾਤਰਾ ਵਿਚ ਸ਼ਾਮਿਲ ਗੁਰੂ ਸਾਹਿਬਾਨ ਦੀਆਂ ਪਵਿੱਤਰ ਤੇ ਦੁਰਲੱਭ ਨਿਸ਼ਾਨੀਆਂ, ਜਿਨ੍ਹਾਂ ਵਿਚ ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, ਕਿਰਪਾਨਾਂ, ਸਾਢੇ ਤਿੰਨ ਇੰਚ ਲੰਮੀ ਸਿਰੀ ਸਾਹਿਬ, 36 ਇੰਚ ਲੰਮਾ ਲੱਕੜ ਦੇ ਦਸਤੇ ਵਾਲਾ ਬਰਛਾ ਅਤੇ ਦਸਮ ਪਾਤਸ਼ਾਹ ਦੇ ਤੀਰਾਂ ਦੇ ਦਰਸ਼ਨ ਕੀਤੇ।  ਗੁਰਦੁਆਰਾ ਹਾਜ਼ੀਰਤਨ ਸਾਹਿਬ ਵਿਖੇ ਰਾਤ ਦੇ ਵਿਸ਼ਰਾਮ ਮੌਕੇ ਸ਼ਹਿਰ ਦੀਆ ਧਾਰਮਿਕ ਜਥੇਬੰਦੀਆਂ ਵਲੋਂ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ।ਜਿਨ੍ਹਾਂ ਵਿਚ ਭਾਈ ਘਨੱਈਆ ਸੇਵਕ ਦਲ, ਸ਼ਬਦ ਚੌਂਕੀ ਦੀ ਸੰਗਤ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸੇਵਕ ਦਲ ਖਾਲਸਾ ਦੀਵਾਨ, ਗੁਰੂ ਕੀ ਸੰਗਤ ਆਦਿ ਸ਼ਾਮਲ ਸਨ।  ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ. ਕੁਲਦੀਪ ਚਾਹਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਮੀਤ ਜਾਰੰਗਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਨਗਰ ਨਿਗਮ ਦਲਵਿੰਦਰਜੀਤ ਸਿੰਘ, ਮੇਅਰ ਬਠਿੰਡਾ ਬਲਵੰਤ ਨਾਥ ਰਾਏ, ਡੀ.ਡੀ.ਪੀ.ਓ ਰਜਿੰਦਰ ਬੱਤਰਾ ਆਦਿ ਸਮੇਤ ਸ਼ਹਿਰ ਦੀਆਂ ਪ੍ਰਮੁੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਸਖ਼ਸ਼ੀਅਤਾਂ ਹਾਜ਼ਰ ਸਨ।ਯਾਤਰਾ ਸ਼ਹਿਰ ਦੇ ਮੁੱਖ ਮਾਰਗਾਂ ਤੋਂ ਹੁੰਦੇ ਹੋਏ ਰਾਤਰੀ ਵਿਸ਼ਰਾਮ ਲਈ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਠਹਿਰੀ, ਜਿੱਥੇ ਸੰਗਤਾਂ ਨੇ ਪੂਰੀ ਰਾਤ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਅੱਜ 11 ਮਈ ਨੂੰ ਸਵੇਰੇ 10 ਵਜੇ ਦੇ ਕਰੀਬ ਇਹ ਯਾਤਰਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਲਈ ਰਵਾਨਾ ਹੋਈ ਅਤੇ ਗਿੱਦੜਬਾਹਾ ਹੁੰਦੇ ਹੋਏ ਸੋਮਵਾਰ ਦੇ ਰਾਤਰੀ ਵਿਸ਼ਰਾਮ ਮਲੋਟ ਵਿਖੇ ਰੁਕੇਗੀ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply