Tuesday, July 14, 2026

ਉਪ ਜਿਲ੍ਹਾ ਸਿੱਖਿਆ ਅਫਸਰ (ਗੁਰਦਾਸਪੁਰ) ਨੂੰ 21000 ਦਾਨ ਦੀ ਰਾਸ਼ੀ ਭੇਟ

PPN1105201503

ਬਟਾਲਾ, 11 ਮਈ (ਨਰਿੰਦਰ ਬਰਨਾਲ) – ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਧੀਨ ਸਰਕਾਰੀ ਸਕੂਲਾਂ ਵਿੱਚ ਸਕੂਲ ਭਲਾਈ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ।ਸਕੂਲਾਂ ਵਿੱਚ ਸਕੂਲ ਸਟਾਫ ਤੇ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਦੇ ਯਤਨਾਂ ਸਦਕਾ ਲੱਖਾਂ ਹੀ ਰੂਪੈ ਦਾ ਦਾਨ ਸਕੂਲਾਂ ਨੂੰ ਇਕੱੱਤਰ ਹੋ ਰਿਹਾ ਹੈ।ਇਸੇ ਹੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਟਾਲਾ (ਮੁੰਡੇ) ਗੁਰਦਾਸਪੁਰ ਵਿਖੇ ਪੰਜਾਬੀ ਮਾਸਟਰ ਦੀ ਸੇਵਾ ਨਿਭਾ ਰਹੇ ਸੁਰਿੰਦਰਪਾਲ ਸਿੰਘ ਲੱਕੀ ਵੱਲੋਂ ਸਕੂਲ ਦੇ ਕੰਮਾਂ ਵਾਸਤੇ 21000 ਦੀ ਰਾਸ਼ੀ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਭਾਰਤ ਭੂਸ਼ਨ ਨੂੰ ਭੇਟ ਕੀਤੀ ਗਈ।ਇਸ ਮੌਕੇ ਸਕੂਲ ਸਟਾਫ ਵੱਲੋਂ ਲੋਕ ਭਲਾਈ ਦੇ ਕਾਰਜਾਂ ਵਾਸਤੇ ਦਾਨ ਕਰਨ ਹਿੱਤ ਧਨਵਾਦ ਵੀ ਕੀਤਾ ਗਿਆ। ਇਸ ਮੌਕੇ ਸ੍ਰੀ ਭਾਰਤ ਭੂਸ਼ਨ ਤੋ ਇਲਾਵਾ ਸ੍ਰੀ ਲਖਵਿੰਦਰ ਸਿੰਘ ਲੈਕਚਰਾਰ, ਵਰਿੰਦਰ ਰੰਧਾਵਾ, ਰਾਜੇਸ਼ ਸੋਨੀ, ਬਲਵਿੰਦਰ ਕੁਮਾਰ, ਲਖਵਿੰਦਰ ਸਿੰਘ ਮੈਥ ਮਾਸਟਰ, ਸੰਜੇ ਚੋਪੜਾ ਆਦਿ ਤੋ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
ਕੈਪਸ਼ਨ- ਉਪ ਜਿਲ੍ਹਾਂ ਸਿੱਖਿਆ ਅਫਸਰ ਸ੍ਰੀ ਭਾਰਤ ਭੂਸ਼ਨ ਨੂੰ ੨੧੦੦੦ ਰੁਪੈ ਦੀ ਦਾਨ ਰਾਸ਼ੀ ਸੌਪਦੇ ਹੋਏ ਸ੍ਰੀ ਸੁਰਿੰਦਰ ਸਿੰਘ ਲੱਕੀ ਪੰਜਾਬੀ ਮਾਸਟਰ ਲੜਕੇ ਸਕੂਲ ਬਟਾਲਾ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply