Friday, March 6, 2026

ਪ੍ਰਵਾਸੀ ਭਾਰਤੀ ਲੇਖਕ ਮਾਸਟਰ ਨਿਰਮਲ ਸਿੰਘ ਲਾਲੀ ਦੀ ਕਿਤਾਬ ‘ਜਿੰਦਗੀ ਦਾ ਸੰਦੇਸ਼ ਤੇ ਉਦੇਸ਼’ ਲੋਕ ਅਰਪਣ

PPN1305201509

ਰਾਜਪੁਰਾ, 13 ਮਈ (ਡਾ. ਗੁਰਵਿੰਦਰ) – ਲੋਕ ਸਾਹਿਤ ਸੰਗਮ ਰਾਜਪੁਰਾ ਦੇ ਇਕ ਸਾਹਿਤੱਕ ਸਮਾਗਮ ਰੋਟਰੀ ਭਵਨ ਵਿਚ ਪਰਵਾਸੀ ਭਾਰਤੀ ਪੰਜਾਬੀ ਲੇਖਕ ਨਿਰਮਲ ਸਿੰਘ ਲਾਲੀ ਦੀ ਕਿਤਾਬ ‘ਜਿੰਦਗੀ ਦਾ ਸ਼ੰਦੇਸ਼ ਤੇ ਉਦੇਸ਼ ਦਾ ਲੋਕ ਅਰਪਣ ਕੀਤਾ।ਸਮਾਗਮ ਦੀ ਪ੍ਰਧਾਨਗੀ ਡਾ ਗੁਰਵਿੰਦਰ ਅਮਨ ਨੇ ਕੀਤੀ। ਮੰਚ ਸੰਚਾਲਨ ਕਰਦਿਆਂ ਬਲਦੇਵ ਸਿੰਘ ਖੁਰਾਣਾ ਨੇ ਸਭਾ ਦਾ ਆਗਾਜ਼ ਕਰਨ ਲਈ ਕੁਲਵੰਤ ਜੱਸਲ ਨੂੰ ਸਦਾ ਦਿਤਾ ਤੇ ਉਸਨੇ ਜਿੰਦਗੀ ਦੇ ਨਾਜ਼ੁਕ ਰਿਸ਼ਤੇ ਜੀਜਾ ਸਾਲੀ ਤੇ ਕਟਾਕਸ਼ ਕਰਦਿਆਂ ਕਵਿਤਾ ਸੁਣਾਈ। ਭੀਮ ਸੈਨ ਝੂਲੇ ਲਾਲ ਦੀ ਸਰਾਇਕੀ ਕਵਿਤਾ ਖੂਬ ਸੀ। ਗੁਰਵਿੰਦਰ ਆਜ਼ਾਦ ਦੀ ਗਜ਼ਲ ਤਿਰੇ ਮਾਸੂਮ ਚੇਹਰੇ ਨੇ ਨੀ ਲੁਟਿਆ ਦਿਲ ਹਜ਼ਾਰਾਂ ਦਾ ‘ ਕਰਮ ਸਿੰਘ ਹਕੀਰ ਦੀ ‘ਐਵੇਂ ਗੁਜਰ ਗਏ ਜਿੰਦਗੀ ਦੇ ਦਿਨ ਚਾਰ ‘, ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰਿਆ ਨੇ ਗੀਤ ਉਠ ਜਿੰਦੇ ਨਾਮ ਜੱਪ ਲੈ ‘ਤਰਨੁਮ ਵਿੱਚ ਸੁਣਾਕੇ ਮਾਹੋਲ ਸਿਰਜਿਆ।ਡਾ ਹਰਜੀਤ ਸਿੰਘ ਸਧਰ ਦਾ ਕਿਰਸਾਣੀ ਦੀ ਤਰਾਸਦੀ ਤੇ ਗੀਤ ‘ਜੇਕਰ ਜਿਓਣਾ ਚਾਹਦੇ ਹੋ ਤਾਂ ਅੰਨ ਦਾਤੇ ਨੂੰ ਮਾਰੋ ਨਾ ‘ਸੁਣਾਕੇ ਸ਼ਰੋਤਿਆਂ ਨੂੰ ਕੀਲ ਦਿਤਾ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਮੇਰੀ ਮਾਂ ਰਚਨਾ ਸੁਣਾਕੇ ਵਿਸ਼ਵ ਮਾਂ ਦਿਵਸ ਨੂੰ ਸਮਰਪਿਤ ਕੀਤੀ। ਡਾ. ਹਰਬੰਸ ਆਹੂਜਾ ਨੇ ਤਰਨਮ ਵਿੱਚ ਦਿਲ ਮੇਂ ਇਕ ਲਹਿਰ ਸੀ ਉਠੀ ਹੈ ਅਭੀ। ਸੁਣਾਕੇ ਮਾਹੋਲ ਸ਼ਰੋਸ਼ਾਰ ਕੀਤਾ। ਅੰਗਰੇਜ ਕਲੇਰ ਦੀ ਪ੍ਰੋੜਤਾ ਭਰਪੂਰ ਕਵਿਤਾ ਕਾਬਲੇ ਤਾਰੀਫ਼ ਸੀ। ਗੁਰਜਿੰਦਰ ਸਿੰਘ ਕੁਥਾ ਖੇੜੀ ਦੀ ਕਵਿ ਰਚਨਾ ਵਧੀਆ ਸੀ।ਸੰਤੋਖ ਸਿੰਘ ਪੰਛੀ ਦੀ ਕਵਿਤਾ, ਮੈਡਮ ਰੀਟਾ ਕੱਕੜ, ਰਾਕੇਸ਼ ਨਾਦਾਨ ਤੇ ਜਮਨਾ ਪ੍ਰਕਾਸ਼ ਨਾਚੀਜ਼ ਦੀਆਂ ਕਵਿਤਾਵਾਂ ਖੂਬ ਪਸੰਦ ਕੀਤੀਆਂ।

             ਅਮਰੀਕਾ ਦੇ ਪਰਵਾਸੀ ਭਾਰਤੀ ਸਾਹਿਤਕਾਰ ਮਾਸਟਰ ਨਿਰਮਲ ਸਿੰਘ ਲਾਲੀ ਦੀ ‘ਜਿੰਦਗੀ ਦਾ ਸ਼ੰਦੇਸ਼ ਤੇ ਉਦੇਸ਼ ‘ਲੋਕ ਅਰਪਣ ਕੀਤੀ। ਇਸ ਮੋਕੇ ਕਿਤਾਬ ਬਾਰੇ ਡਾ. ਹਰਜੀਤ ਸਿੰਘ ਸਧਰ ਨੇ ਪੜਚੋਲ ਨਾਤਮਕ ਚਰਚਾ ਕੀਤੀ ਤੇ ਕਿਹਾ ਕਿ ਲਾਲੀ ਇਕ ਸੰਵੇਦਨ ਸ਼ੀਲ ਲੇਖਕ ਹੈ। ਇਸ ਦੀਆਂ ਬੋਹਤੀਆਂ ਕਿਤਾਬਾਂ ਵਿਚ ਦੁਹਰਾਓ ਹੈ। ਲੇਖਕ ਬਾਰੇ ਡਾ. ਗੁਰਵਿੰਦਰ ਅਮਨ ਨੇ ਵੀ ਆਪਣੇ ਤੁਲਨਾਤਮਕ ਸੁਝਾਓ ਦਿਤੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply