ਹੁਸ਼ਿਆਰਪੁਰ, 15 ਮਈ (ਸਤਵਿੰਦਰ ਸਿੰਘ) – ਨਗਰ ਨਿਗਮ ਹੁਸ਼ਿਆਰਪੁਰ ਵਿਚ ਦੁਕਾਨਦਾਰ ਵਲੋਂ ਸੜਕਾਂ ਤੇ ਕੀਤੇ ਗਏ ਨਜਾਇਜ਼ ਕਬਜਿਆ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਨਗਰ ਨਿਗਮ ਵਲੋਂ ਵੱਖ-ਵੱਖ ਦੁਕਾਨਾਂ ਤੇ ਜਾ ਕੇ ਉਹਨਾਂ ਵਲੋਂ ਨਗਰ ਨਿਗਮ ਦੀ ਜਗਾ ਤੇ ਲਗਾਏ ਗਏ ਸਮਾਨ ਨੂੰ ਕਬਜੇ ਵਿਚ ਲਿਆ ਜਾ ਰਿਹਾ ਹੈ ਅਤੇ ਉਹਨਾਂ ਦੇ ਚਲਾਨ ਕੱਟਣ ਉਪਰੰਤ ਜੁਰਮਾਨੇ ਵੀ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆ ਸ਼੍ਰੀ ਸ਼ਿਵ ਸੂਦ ਨੇ ਦੱਸਿਆ ਕਿ 5 ਮਈ 2015 ਤੋਂ 14 ਮਈ 2015 ਤੱਕ ਨਜਾਇਜ ਕਬਜੇ ਕਰਨ ਵਾਲੇ 18 ਦੁਕਾਨਦਾਰਾਂ ਦੇ ਚਲਾਨ ਕੱਟੇ ਗਏ ਹਨ ਜਿਨਾਂ ਤੋਂ ਜੁਰਮਾਨੇ ਵਜੋਂ 9,000/- ਰੁਪਏ ਵਸੂਲ ਕੀਤੇ ਗਏ ਹਨ।
ਸ਼੍ਰੀ ਸੂਦ ਨੇ ਦੁਕਾਨਦਾਰਾਂ ਵਪਾਰੀਆ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਹੀ ਰੱਖਣ ਤਾਂ ਜ਼ੋ ਸੜਕਾਂ ਤੇ ਟਰੈਫਿਕ ਦੀ ਸਮੱਸਿਆ ਨਾ ਪੇਸ਼ ਆਵੇ, ਉਹਨਾਂ ਦੱਸਿਆ ਕਿ ਨਗਰ ਨਿਗਮ ਵਲੋਂ ਸੜਕਾਂ ਤੇ ਨਜਾਇਜ਼ ਕਬਜੇ ਹਟਾਉਣ ਸਬੰਧੀ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਉਹਨਾਂ ਦੱਸਿਆ ਕਿ ਅੱਜ ਭੇਜੀ ਗਈ ਦੀ ਟੀਮ ਵਿਚ ਸੁਪਰਡੈਂਟ ਤਹਿਬਜਾਰੀ ਸੁਆਮੀ ਸਿੰਘ, ਸੁਪਰਡੈਂਟ ਅਜੀਤ ਸਿੰਘ, ਇੰਸਪੈਕਟਰ ਗੁਰਮੇਲ ਸਿੰਘ, ਅਮਰਜੀਤ ਖੋਸਲਾ ਅਤੇ ਨਛੱਤਰ ਲਾਲ ਦੀ ਡਿਊਟੀ ਲਗਾਈ ਗਈ ਹੈ ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media