Friday, March 27, 2026

ਡੀ.ਪੀ.ਐਸ ਸਕੂਲ ਵਿਖੇ ਕਰਵਾਇਆ ਗਿਆ ਹਿੰਦੁਸਤਾਨ ਸੰਗੀਤ ਤਿਉਹਾਰ ਪ੍ਰੋਗਰਾਮ

PPN1705201504

ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਦਿਲੀ ਪਬਲਿਕ ਸਕੂਲ ਵਿਖੇ  ‘ਇੰਟਰ ਡੀ.ਪੀ.ਐਸ ਹਿੰਦੁਸਤਾਨੀ ਸੰਗੀਤ ਤਿਉਹਾਰ ਪ੍ਰੋਗਰਾਮ -2015’ ਕਰਵਇਆ ਗਿਆ।ਇਸ ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲਾਂ ਦੇ ਬੱਚਿਆ ਨੇ ਗਾਇਕੀ ‘ਚ ਵੱਧ ਚੜ੍ਹ ਕੇ ਹਿੱਸਾ ਲਿਆ।ਇਨ੍ਹਾਂ ਸੰਗੀਤ ਮੁਕਾਬਲਿਆਂ ਵਿਚ ਉਤੱਰ ਭਾਰਤ ਦੇ 9-ਸਕੂਲਾਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਚੰਡੀਗੜ੍ਹ, ਜੰਮੂ, ਹਿਸਾਰ, ਕਰਨਾਲ, ਜਲੰਧਰ, ਖੰਨਾ, ਗੁਰਦਾਸਪੁਰ ਅਤੇ ਗਰੇਟਰ ਫਰੀਦਾਬਾਦ ਦੇ ਸਕੂਲਾਂ ਤੋ ਇਲਾਵਾ ਸਥਾਨਕ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।
ਸੰਗੀਤ ਤਿਉਹਰ ਦੀ ਸੁਰੂਆਤ ਮੇਜਬਾਨ ਸਕੂਲ ਦੇ ਵਿਦਿਆਰਥੀਆਂ ਨੇ ‘ਗਣੇਸ਼ ਸਤੁਤਿ’ ਦੀ ਪੂਜਾ ਪੇਸ਼ ਕਰਕੇ ਸਕੂਲ ਦੇ ਵਿਹੜੇ ਵਿਚ ਚਾਰ ਚੰਨ ਲਗਾਏ।ਇਸ ਮੌਕੇ ਤੇ ਏਕਲ ਸੋਲੋ ਗਾਇਕੀ ਮੁਕਾਬਲੇ ‘ਚ ‘ਆਜ਼ਾਦੀ ਦੇ ਇਤਿਹਾਸ ਦੇ ਸਫਿਆਂ ਤੋ’ ਸਾਰਿਆਂ ਤੋ ਵਧੀਆ ਗਾਇਕੀ ਲਈ ਡੀ.ਪੀ.ਐਸ ਜਲੰਧਰ ਦੀ ਵਿਦਿਆਰਥਣ ਚਿਤਰਾ ਸਿੰਗਲ ਨੇ ‘ਏਕਲ ਗਾਇਨ’ ਵਿਚ ਪਹਿਲਾਂ ਇਨਾਮ ਜਿੱਤਿਆ।ਮੇਜ਼ਬਾਨ ਡੀ.ਪੀ.ਐਸ. ਸਕੂਲ ਅੰਮ੍ਰਿਤਸਰ ਦੇ ਆਰੀਅਨ ਸੇਖੋ ਨੇ ਦੂਸਰਾ ਅਤੇ ਡੀ.ਪੀ.ਐਸ ਚੰਡੀਗੜ੍ਹ ਦੀ ਸਿਮਰਨ ਨੇ ਤੀਸਰਾ ਸਥਾਨ ਹਾਸਲ ਕੀਤਾ।ਸਮੂਹ ਗੀਤ ਮੁਕਾਬਲੇ ਵਿਚ ‘ਸੌਗਾਤ-ਏ-ਕੁਦਰਤ’ ਵਿਸੇ ਤਹਿਤ ਮੇਜ਼ਬਾਨ ਸਕੂਲ ਡੀ.ਪੀ.ਐਸ. ਅੰਮ੍ਰਿਤਸਰ ਨੇ ਪਹਿਲਾ ਸਥਾਨ ਜਿੱਤਿਆ ਜਦਕਿ ਡੀ.ਪੀ.ਐਸ. ਜਲੰਧਰ ਅਤੇ ਡੀ.ਪੀ.ਐਸ. ਚੰਡੀਗੜ੍ਹ ਦੂਸਰੇ ਅਤੇ ਤੀਸਰੇ ਸਥਾਨ ਤੇ ਰਹੇ।
ਇਸ ਤੋ ਪਹਿਲਾਂ ਮੇਜਬਾਨ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਸੰਗੀਤਾ ਸਿੰਘ ਨੇ ਮੁੱਖ ਮਹਿਮਾਨ ਡਾ. ਜਤਿੰਦਰ ਕੌਰ, ਇੰਚਾਰਜ, ਸੰਗੀਤ ਵਿਭਾਗ, ਖਾਲਸਾ ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਦਾ ਨਿੱਘਾ ਸਵਾਗਤ ਕਰਨ ਤੋ ਬਾਅਦ ਕਿਹਾ ਕਿ ਇਸ ਸੰਗੀਤ ਮੁਕਾਬਲੇ ਦਾ ਮਕਸਦ ਵਿਦਿਆਰਥੀਆਂ ਵਿਚ ਹਿੰਦੂਸਤਾਨੀ ਸੰਗੀਤ ਦੇ ਪ੍ਰਤੀ ਪਿਆਰ ਤੋ ਇਲਾਵਾ ਸੰਗੀਤ ਦੇ ਇਸ ਵਿਸ਼ਾਲ ਸਮੁੰਦਰ ਤੋ ਵਿਦਿਆਰਥੀਆਂ ਨੂੰ ਜਾਣੂ ਕਰਵਾਉਣਾ ਸੀ ਅਤੇ ਮੁਕਾਬਲੇ ਵਿਚ ਸ਼ੁੁੱਧ ਹਿੰਦੀ ਅਤੇ ਉਰਦੂ ਭਾਸ਼ਾ ਦੀ ਵਰਤੋ ਇਕ ਆਧਾਰ ਰਖਿਆ ਗਿਆ ਸੀ।ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਨੇ ਕਿਹਾ ਕਿ ‘ਸੰਗੀਤ ਉਹ ਭਾਸ਼ਾ ਹੈ ਜੋ ਦਿਲਾਂ ਤੋ ਸੁਣੀ ਜਾਂਦੀ ਹੈ।ਮੁੱਖ ਮਹਿਤਾਨ ਨੇ ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply