Monday, March 23, 2026

ਟਰੱਸਟ ਦਾ ਸਲਾਨਾ ਧੰਵਾਦ ਦਿਵਸ ਅਤੇ ਗੁਰਮਤਿ ਸਮਾਗਮ 24 ਨੂੰ ਕਰਵਾਇਆ ਜਾਵੇਗਾ।

PPN2005201517

ਪੱਟੀ, 19 ਮਈ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਪੱਟੀ ਇਲਾਕੇ ਵਿਚ ਲੋੜਵੰਦ, ਬੇਸਹਾਰਾ ਗਰੀਬ ਮਰੀਜਾਂ ਦੇ ਇਲਾਜ ਦਾ ਬੀੜਾ ਚੁੱਕ ਕੇ ਸੇਵਾ ਕਰ ਰਹੀ ਸੰਸਥਾ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਦਾ ਸਲਾਨਾ ਧੰਨਵਾਦ ਦਿਵਸ ਅਤੇ ਗੁਰਮਤਿ ਸਮਾਗਮ 24 ਮਈ ਨੂੰ ਗੁਰਦੁਆਰਾ ਬੀਬੀ ਰਜਨੀ ਜੀ ਰੇਲਵੇ ਸਟੇਸ਼ਨ ਪੱਟੀ ਵਿਖੇ ਕਰਵਾਇਆ ਜਾ ਰਿਹਾ ਹੈ।
ਸਲਾਨਾ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਟਰੱਸਟ ਵੱਲੋਂ ਉਹਨਾਂ ਸੰਗਤਾਂ ਅਤੇ ਸਹਿਯੋਗੀਆਂ ਦੇ ਧੰਨਵਾਦ ਲਈ ਵਿਸ਼ੇਸ਼ ਧੰਨਵਾਦ ਦਿਵਸ ਅਤੇ ਗੁਰਮਤਿ ਸਮਾਗਮ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ।ਜਿਸ ਵਿਚ ਸੰਤ ਮਹਾਂਪੁਰਸ਼ ਅਤੇ ਰਾਗੀ ਜਥੇ ਪਹੰਚ ਰਹੇ ਹਨ।ਭਾਈ ਹਰਵਿੰਦਰਪਾਲ ਸਿੰਘ ਲਿਟਲ ਬੀਬੀ ਕੌਲਾਂ ਟਰੱਸਟ, ਭਾਈ ਗੁਰਦੇਵ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਰਬਜੀਤ ਸਿੰਘ ਪੱਟੀ ਵਾਲੇ ਅਤੇ ਬੀਬੀ ਸੰਦੀਪ ਕੌਰ ਅਤੇ ਜਥਾ ਸੰਗਤਾਂ ਨੂੰ ਗੁਰੁ ਜੱਸ ਸੁਣਾ ਕੇ ਨਿਹਾਲ ਕਰਨਗੇ।
ਇਸ ਸਮਾਗਮ ਦੌਰਾਨ ਟਰੱਸਟ ਦੀਆਂ ਗਤੀਵਿਧੀਆਂ ਅਤੇ ਭਵਿੱਖ ਦੇ ਟੀਚਿਆਂ ਸਬੰਧੀ ਇਕ ਕਿਤਾਬ ਵੀ ਸੰਗਤਾਂ ਦੇ ਰੂਬਰੂ ਕੀਤੀ ਜਾਵੇਗੀ।ਇਸ ਮੌਕੇ ਸਰਪ੍ਰਸਤ ਅਵਤਾਰ ਸਿੰਘ, ਮਾ.ਗੁਰਦੇਵ ਸਿੰਘ ਰਾਹੀ, ਡਾ.ਜਸਪਾਲ ਸਿੰਘ, ਗੁਰਮੀਤ ਸਿੰਘ, ਗੁਪਿੰਦਰ ਸਿੰਘ, ਸ਼ਮਿੰਦਰ ਸਿੰਘ, ਬਲਬੀਰ ਸਿੰਘ, ਜਗਜੀਤ ਸਿੰਘ, ਸੁਖਚੈਨ ਸਿੰਘ, ਸੁਖਦੇਵ ਸਿੰਘ, ਪ੍ਰਵੇਸ਼ ਅਰੋੜਾ, ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ, ਕਰਨਜੀਤ ਸਿਮਘ, ਮੇਹਰ ਸਿੰਘ, ਡਾਸਰਬਪਰੀਤ ਸਿੰਘ, ਪ੍ਰਿਤਪਾਲ ਸਿੰਘ, ਰਜਿੰਦਰ ਸਿਮਘ, ਅੰਮ੍ਰਿਤਪਾਲ ਸਿੰਘ, ਪ੍ਰੇਮ ਪ੍ਰਕਾਸ਼ ਸਿੰਘ, ਕਰਨਬੀਰ ਸਿੰਘ ਮੈਣੀ ਆਦਿ ਹਾਜਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply