Thursday, March 19, 2026

ਡੀ.ਡੀ.ਆਈ ਸਕੂਲ ਫਤਿਹਗੜ੍ਹ ਚੂੜੀਆਂ ਦੇ ਵਿਦਿਆਰਥੀਆਂ ਨੇ ਮਲੇਸ਼ੀਆ ‘ਚ ਜਿੱਤੇ ਸੋਨ ਤਗਮੇ

ਜ਼ਿਲ੍ਹਾ ਪ੍ਰਸ਼ਾਸਨ ਤੇ ਸਕੂਲ ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

PPN2805201502

ਫਤਿਹਗੜ੍ਹ ਚੂੜੀਆਂ, 27 ਮਈ (ਨਰਿੰਦਰ ਸਿੰਘ ਬਰਨਾਲ) – ਡੀ.ਡੀ.ਆਈ. ਸਕੂਲ ਫਤਹਿਗੜ੍ਹ ਚੂੜੀਆਂ ਦੇ ਦੋ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਮੱਲਾਂ ਮਾਰ ਕੇ ਆਪਣੇ ਦੇਸ਼, ਸੂਬੇ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਸੱਤਵੀਂ ਜਮਾਤ ਦੇ ਵਿਦਿਆਰਥੀ ਸ਼ੁਭਮ ਕਾਲੀਆ ਅਤੇ ਬਬਲਪ੍ਰੀਤ ਸਿੰਘ ਨੇ ਮਲੇਸ਼ੀਆ ਦੀ ਧਰਤੀ ‘ਤੇ ਕਰਾਟੇ ਚੈਪੀਅਨਸ਼ਿਪ ਵਿੱਚ ਸੋਨ ਤਮਗੇ ਹਾਸਲ ਕਰਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਇਸ ਮਾਣ ਮੱਤੀ ਪ੍ਰਾਪਤੀ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕਾਂ ਨੇ ਸ਼ੁਭਮ ਅਤੇ ਬਬਲਪ੍ਰੀਤ ਸਿੰਘ ਨੂੰ ਸਨਮਾਨਤ ਕੀਤਾ ਹੈ।
ਸ਼ੁਭਮ ਕਾਲੀਆ ਅਤੇ ਬਬਲਪ੍ਰੀਤ ਸਿੰਘ ਦੇ ਸਨਮਾਨ ਵਿੱਚ ਅੱਜ ਡੀ.ਡੀ.ਆਈ. ਸਕੂਲ ਫਤਿਹਗੜ੍ਹ ਚੂੜੀਆਂ ਵਿੱਚ ਵਿਸ਼ੇਸ਼ ਸਨਮਾਨ ਸਮਾਰੋਹ ਕਰਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਲਛਮਣ ਸਿੰਘ, ਸਹਾਇਕ ਲੋਕ ਸੰਪਰਕ ਅਫਸਰ ਇੰਦਰਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸੇ ਦੌਰਾਨ ਸਕੂਲ ਦੇ ਐਮ.ਡੀ. ਇੰਦਰਜੀਤ ਸਿੰਘ ਭਾਟੀਆ, ਡਾਇਰੈਕਟਰ ਸ੍ਰੀਮਤੀ ਐਕਮੀ ਭਾਟੀਆ, ਪ੍ਰਿੰਸੀਪਲ ਮੈਡਮ ਗੁਰਪਾਲ ਕੌਰ ਤੁਲੀ, ਸਕੂਲ ਦਾ ਸਮੁੱਚਾ ਸਟਾਫ, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ। ਸਨਮਾਨ ਸਮਾਰੋਹ ਦੌਰਾਨ ਸਕੂਲ ਵੱਲੋਂ ਆਪਣੇ ਦੋਵਾਂ ਹੋਣਹਾਰ ਵਿਦਿਆਰਥੀਆਂ ਸ਼ੁਭਮ ਕਾਲੀਆ ਅਤੇ ਬਬਲਪ੍ਰੀਤ ਸਿੰਘ ਨੂੰ 11-11 ਹਜਾਰ ਰੁਪਏ ਅਤੇ ਇੱਕ ਯਾਦਗਾਰੀ ਚਿੰਨ ਭੇਂਟ ਕੀਤਾ ਗਿਆ।
ਮੁੱਖ ਮਹਿਮਾਨ ਨਾੲਬਿ ਤਹਿਸੀਲਦਾਰ ਲਛਮਣ ਸਿੰਘ ਨੇ ਕਿਹਾ ਕਿ ਫਤਿਹਗੜ੍ਹ ਚੂੜੀਆਂ ਦੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਸ਼ੁਭਮ ਕਾਲੀਆ ਅਤੇ ਬਬਲਪ੍ਰੀਤ ਸਿੰਘ ਨੇ ਮਲੇਸ਼ੀਆ ਦੀ ਧਰਤੀ ‘ਤੇ ਕਰਾਟੇ ਦੀ ਖੇਡ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਜ਼ਿਲ੍ਹੇ ਨੂੰ ਇਨ੍ਹਾਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ‘ਤੇ ਮਾਣ ਹੈ ਅਤੇ ਦੇਸ਼ ਨੂੰ ਭਵਿੱਖ ਵਿੱਚ ਵੀ ਇਨ੍ਹਾਂ ਵਿਦਿਆਰਥੀਆਂ ਕੋਲੋਂ ਵੱਡੀਆਂ ਆਸਾਂ ਹਨ। ਸ. ਲਛਮਣ ਸਿੰਘ ਨੇ ਸ਼ੁਭਮ ਤੇ ਬੱਬਲਪ੍ਰੀਤ ਦੀ ਇਸ ਪ੍ਰਾਪਤੀ ਲਈ ਉਨ੍ਹਾਂ ਦੇ ਕੋਚ ਨਾਨਕ ਪਾਂਡੇ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।
ਇਸ ਮੌਕੇ ਸਕੂਲ ਦੇ ਐੱਮ.ਡੀ. ਇੰਦਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਸ਼ੁਭਮ ਕਾਲੀਆ ਅਤੇ ਬਬਲਪ੍ਰੀਤ ਸਿੰਘ ਕਰਾਟੇ ਦੀ ਖੇਡ ਵਿੱਚ ਤਿੰਨ ਵਾਰ ਵੱਖ-ਵੱਖ ਸੋਨ ਤਮਗੇ ਹਾਸਲ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਭਾਰਤ ਅਤੇ ਭਾਰਤ ਤੋਂ ਬਾਹਰ ਰੌਸ਼ਨ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸ਼ੁਭਮ ਕਾਲੀਆ ਮਹਾਂਰਾਸ਼ਟਰ ਤੋਂ ਸੋਨ ਤਮਗਾ ਹਾਸਲ ਕਰਕੇ ਫਿਰ ਨੇਪਾਲ ਵਿੱਚੋਂ ਵੀ ਸੋਨ ਤਮਗਾ ਹਾਸਲ ਕਰ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਸਕੂਲ ਦੇ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰਰਨਾ ਸ੍ਰੋਤ ਬਣਨਗੇ। ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਪਾਲ ਕੌਰ ਤੁਲੀ ਨੇ ਇਸ ਸਮਾਗਮ ਵਿੱਚ ਆਏ ਹੋਏ ਬੱਚਿਆਂ ਦੇ ਮਾਤਾ ਪਿਤਾ ਅਤੇ ਸਕੂਲ ਮੈਨੇਂਜਮੈਂਟ ਨੂੰ ਵਧਾਈ ਦਿੱਤੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply