Thursday, March 19, 2026

ਤੰਬਾਕੂ ਵਿਰੋਧੀ ਦਿਵਸ ‘ਤੇ ਬਟਾਲਾ ਵਿਖੇ ਹੋਵੇਗੀ ਵਿਸ਼ਾਲ ਰੈਲੀ – ਰਾਜੀਵ ਕਮਲ

ਬੱਚਿਆਂ ਦੇ ਭਾਸ਼ਣ, ਲੇਖ, ਕਵਿਤਾ, ਪੇਂਟਿੰਗ ਅਤੇ ਸਲੋਗਨ ਮੁਕਾਬਲੇ ਹੋਣਗੇ

PPN2805201503

ਬਟਾਲਾ, 27 ਮਈ (ਨਰਿੰਦਰ ਸਿੰਘ ਬਰਨਾਲ) – ਵਿਸ਼ਵ ਤੰਬਾਕੂ ਵਿਰੋਧੀ ਦਿਵਸ ‘ਤੇ ਸਨਅਤੀ ਸ਼ਹਿਰ ਬਟਾਲਾ ਵਿਖੇ ਵਿਸ਼ਾਲ ਰੈਲੀ 29 ਮਈ ਨੂੰ ਹੋਵੇਗੀ, ਜਿਸ ਵਿੱਚ ਸਰਕਾਰੀ ਅਤੇ ਗ਼ੈਰ ਸਰਕਾਰੀ 20 ਸਕੂਲਾਂ ਤੋਂ ਵਿਦਿਆਰਥੀ  ਰੈਲੀ ਵਿੱਚ ਹਿੱਸਾ ਲੈਣਗੇ।’ ਜਿਲ੍ਹਾ ਨੋਡਲ ਅਫ਼ਸਰ ਸ਼੍ਰੀ ਰਾਜੀਵ ਕਮਲ ਸਿੰਘ (ਨੈਸ਼ਨਲ ਅਵਾਰਡੀ’ ਅਤੇ ਬੀ.ਪੀ.ਈਉ ਬਟਾਲਾ.2) ਨੇ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਿਵਸ ਸਬੰਧੀ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਐਸ.ਡੀ.ਐਮ ਬਟਾਲਾ ਅਤੇ ਜ਼ਿਲ੍ਹਾ ਪੁਲੀਸ ਮੁੱਖੀ ਬਟਾਲਾ ਵੱਲੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇੇ।ਬਟਾਲਾ ਵਿਖੇ ਸਕੂਲੀ ਬੱਚਿਆਂ ਦੁਆਰਾ (ਨੋ ਤੰਬਾਕੂ ਦਿਵਸ) ਤੇ ਵਿਦਿਆਰਥੀਆਂ ਵੱਲੋਂ ਮੁਕਾਬਲੇ ਹੋਣਗੇ। ਨਗਰ ਕੌਂਸਲ ਬਟਾਲਾ ਪ੍ਰਧਾਨ ਵੱਲੋਂਂ ਨਸ਼ਿਆਂ ਸਬੰਧੀ ਸਮਾਜ ਨੂੰ ਸੁਚੇਤ ਕਰਨ ਲਈ ਸਹੁੰ ਚੁਕਾਉਣ ਦੀ ਰਸਮ ਨਿਭਾਈ ਜਾਵੇਗੀ।ਰਾਜੀਵ ਕਮਲ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਮਹਿੰਦਰ ਪਾਲ ਅਤੇ ਸ਼੍ਰੀ ਹਰਗੋਬਿੰਦਰਪੁਰ ਵਿਖੇ ਮਹਿੰਦਰ ਸਿੰਘ ਦੀਨਾਨਗਰ ਵਿਖੇ ਬੀ.ਪੀ.ਈ.ੳ ਭੰਡਾਰੀ ਅਤੇ ਕਲਾਨੋੌਰ ਤੋਂ ਬੀ.ਪੀ.ਈ.ਉ ਗੁਰਮੀਤ ਸਿੰਘ ਅਤੇ ਬਟਾਲਾ ਵਿਖੇ ਬੀ.ਪੀ.ਈ.ਉ ਲਖਵਿੰਦਰ ਸਿੰਘ ਆਦਿ ਰਾਹੀ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਕਰ ਰਹੇ ਹਨ, ਜੋ ਆਪੋ ਆਪਣੇ ਬਲਾਕਾਂ ਦੇ ਸਕੂਲਾਂ ਦੇ ਬੱਚਿਆਂ ਪਾਸੋ ਭਾਸ਼ਣ, ਕਵਿਤਾ, ਲੇਖ ਮੁਕਾਬਲੇ ਕਰਵਾਉਣਗੇ,ਇਸੇ ਤਰ੍ਹਾਂ ਤੰਬਾਕੂ ਵਿਰੋਧੀ ਨਾਅਰੇ (ਸਲੋਗਨ) ਪੇਂਟਿੰਗ ਅਤੇ ਨਾਟਕ ਆਦਿ ਵੀ ਕਰਵਾਉਣਗੇ।
ਪੰਜਾਬ ਮਨਿਟਰੀਅਲ ਐਸੋਸੀਏਸ਼ਨ ਚੇਅਰਮੈਨ ਦਿਲਰਾਜ ਸਿੰਘ, ਹਰਿੰਦਰ ਕੁਮਾਰ ਸਮੇਤ ਪ੍ਰਦੀਪ ਕੁਮਾਰ, ਹਰਦੇਵ ਸਿੰਘ, ਮੋਹਿਤ ਕਪੂਰ , ਮਨਦੀਪ ਬਾਜਵਾ, ਜਨਕ ਰਾਜ, ਸਕੂਲ ਮੁੱਖੀ ਸੀਮਾ, ਸਤਿੰਦਰ ਕੁਮਾਰ, ਕਮਲ ਕੁਮਾਰ, ਬਲਜਿੰਦਰ ਸਿੰਘ, ਪਵਨ ਕੁਮਾਰ ਸਮੇਤ ਹੋਰਨਾਂ ਸਕੂਲਾਂ ਦੇ ਇਚਾਰਜ਼ ਹਾਜ਼ਰ ਸਨ।ਇਸੇ ਤਰ੍ਹਾ ਨੋਡਲ ਅਧਿਕਾਰੀ ਨੇ ਦੱਸਿਆਂ ਕਿ ਡੀ.ਸੀ ਡਾ. ਅਭਿਨਵ ਤ੍ਰਿਖਾ ਦੇ ਨਿਰਦੇਸ਼ਾਂ ਅਨੁਸਾਰ, ਵਿਸ਼ੇਸ਼ ਕਲੱਬਾਂ ਵੀ ਸਹਿਯੋਗ ਕਰਨਗੀਆਂ। ਰੈਲੀ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਲਈ ਸਹਾਰਾ ਕਲੱਬ ਵੱਲੋਂ ਵਰਲਡ ਏਡ ਰਿਲੀਫ਼ ਮਿਸ਼ਨ ਡਾ ਮੋਹਦੀਪ ਕੌਰ, ਬਾਵਾ ਲਾਲ ਸੇਵਾ ਸੰਗਠਨ ਸੁਸਾਇਟੀ ਪ੍ਰਧਾਨ ਰਵਿੰਦਰ ਸੋਨੀ ਵੱਲੋਂ ਯੋਗਦਾਨ ਦਿੱਤਾ ਜਾਵੇਗਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply