Wednesday, March 18, 2026

ਮਾਲਵਾ ਕਾਲਜ ਟੀ.ਪੀ.ਡੀ. ਵਿੱਚ ਵਿਦਿਆਰਥੀ ਨੂੰ ਦਿੱਤੀ ਵਿਦਾਇਗੀ ਪਾਰਟੀ

PPN2905201510

ਬਠਿੰਡਾ, 29 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਟੀ ਟੀ.ਪੀ.ਡੀ.ਮਾਲਵਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਵਿਦਾਇਗੀ ਪਾਰਟੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਸਿੰਘ ਸਿੱਧੂ ਰਾਏਖਾਨਾ ਨੇ ਦੱਸਿਆ ਕਿ ਪੀ ਖੇਤੀਬਾੜੀ ਵਿਭਾਗ ਐਸ.ਐਸ.ਸੀ ਅਤੇ ਫੈਸ਼ਨ ਡਿਜਾਈਨਿੰਗ ਦੇ ਵਿਦਿਆਰਥੀਆ ਨੇ ਸਾਝੀ ਵਿਦਾਇਗੀ ਪਾਰਟੀ ਕੀਤੀ।ਕਾਲਜ ਪ੍ਰਿੰਸੀਪਲ ਡਾਂ.ਅਮਰਜੀਤ ਸਿੰਘ ਸਿੱਧੂ ਨੇ ਮਲਟੀਪਰਪਜ ਹਾਲ ਵਿੱਚ ਪਾਰਟੀ ਦਾ ਉਦਘਾਟਨ ਕੀਤਾ ਪ੍ਰਫੈਸਰ ਸਹਿਬਾਨ ਅਤੇ ਵਿਦਿਆਰਥੀ ਦੇ ਮੁਖਾਤਿਬ ਹੁੰਦਿਆ ਪ੍ਰਿੰਸੀਪਲ ਸਾਹਿਬ ਨੇ ਆਖਿਆ ਕਿ ਸਾਨੂੰ ਬੇਹੱਦ ਖੁਸੀ ਹੈ ਕਿ ਇਹ ਕਾਲਜ ਦੇ ਉਹ ਹੋਣਹਾਰ ਵਿਦਿਆਰਥੀ ਹਨ ਜਿੰਨੇ ਨੇ ਆਪਣੀ ਪੜਾਈ ਦੇ ਨਾਲ ਨਾਲ ਕਾਲਜ ਦੇ ਸਰਬ ਪੱਖੀ ਵਿਕਾਸ ਲਈ ਵੀ ਕੰਮ ਕੀਤੇ ਹਨ।ਪ੍ਰਫੈਸਰ ਪਰਦੀਪ ਸਿੰਘ ਅਤੇ ਰਿੰਪੀ ਮੈਡਮ ਅਤੇ ਪਰੀਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਵਿਦਿਆਰਥੀਆ ਦੇ ਗਿੱਧੇ ਭੰਗੜੇ ਦੇ ਮੁਕਾਬਲੇ ਵੀ ਕਰਵਾਏ ਗਏ।ਜਿਸ ਵਿੱਚ ਪ੍ਰਫੈਸਰ ਮਨਵਰ ਪਹਿਲੇ ਸਥਾਨ ਵਿੱਚ ਆਏ ਅਤੇ ਦਰਸਨ ਸਿੰਘ ਲਾਇਬਰੇਰੀਅਨ ,ਕਾਲਾ ਭੂਲਰ ਅਤੇ ਵਰਿੰਦਰ ਸਿੱਧੂ ਨੇ ਗੀਤ ਗਾਏ।ਕੁੜੀਆ ਦੇ ਪੇਪਰ ਡਾਂਸ ਵਿੱਚੋ ਰਮਨ ਕੋਰ ਅਤੇ ਕਿਰਨ ਪਹਿਲੇ ਸਥਾਨ ਤੇ ਆਏ।ਇਸ ਮੌਕੇ ਡਾਕਟਰ ਸੰਜੀਵ ਬੱਤਾ, ਮਾਇਕਲ ਖਿੰਦੋ , ਪ੍ਰਫੈਸਰ ਸੰਜੀਵ ਕੁਮਾਰ, ਮੈਡਮ ਅਨੀਤਾ, ਮਨਜੀਤ ਸਿੰਘ , ਜਗਸੀਰ ਸਿੰਘ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply