ਕੂੜ ਪ੍ਰਚਾਰ ਕਰਨ ਵਾਲੇ ਅਨਸਰਾਂ ਦਾ ਸਾਥ ਨਹੀਂ ਦਿ’ਤਾ ਜਾਵੇਗਾ – ਧਰਮੀ ਫ਼ੌਜੀ

ਅੰਮ੍ਰਿਤਸਰ, 29 ਮਈ (ਗੁਰਪ੍ਰੀਤ ਸਿੰਘ) – ਧਰਮੀ ਫੌਜੀਆਂ ਦਾ ਇਕ ਵੱਡਾ ਕਾਫ਼ਲਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਨਿੱਤਰਿਆ ਹੈ।ਉਨ੍ਹਾਂ ਕਿਹਾ ਕਿ ਜੋ ਲੋਕ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਛਾਏ ਰਹਿਣ ਲਈ ਸ਼ੋ੍ਰਮਣੀ ਕਮੇਟੀ ਵਿਰ’ੁਧ ਕੂੜ ਪ੍ਰਚਾਰ ਕਰ ਰਹੇ ਹਨ ਉਨ੍ਹਾਂ ਦਾ ਕਦਾਚਿਤ ਵੀ ਸਾਥ ਨਹੀਂ ਦਿੱਤਾ ਜਾਵੇਗਾ।
ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਨੂੰ ਸ਼ੋ੍ਰਮਣੀ ਕਮੇਟੀ ਦੇ ਹੱਕ ਵਿੱਚ ਪ’ਤ੍ਰਿਕਾ ਤੇ ਦਸਤਖ਼ਤ ਕਰਦਿਆਂ ਇਨ੍ਹਾਂ ਧਰਮੀ ਫੌਜੀਆਂ ਨੇ ਪ੍ਰੈਸ ਦੇ ਨਾਮ ਬਿਆਨ ਦਿੰਦੇ ਹੋਏ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿੱਚ ਵਾਪਰੇ ਘ’ਲੂਘਾਰੇ ਸਮੇਂ ਜਿਹੜੇ ਧਰਮੀ ਫੌਜੀ ਆਪਣੀਆਂ ਬੈਰਕਾਂ ਛ’ਡ ਕੇ ਆਏ ਸਨ ਤੇ ਸਮੇਂ ਦੀ ਹਕੂਮਤ ਦੇ ਜ਼ਬਰ ਤੇ ਜ਼ੁਲਮ ਦਾ ਸ਼ਿਕਾਰ ਹੋਏ ਸਨ, ਉਨ੍ਹਾਂ ਦੀ ਬਾਂਹ ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿਵਾ ਹੋਰ ਕਿਸੇ ਸੰਸਥਾ ਨੇ ਅੱਜ ਤੱਕ ਨਹੀਂ ਫੜੀ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੇ ਸਾਨੂੰ ਤੇ ਸਾਡੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਹਨ ਤੇ ਸਮੇਂ-ਸਮੇਂ ਮਾਲੀ ਸਹਾਇਤਾ ਵੀ ਕਰਦੀ ਆਈ ਹੈ।ਉਨ੍ਹਾਂ ਦੂਸਰੇ ਧਰਮੀ ਫੌਜੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਗਲਤ ਅਨਸਰਾਂ ਦੇ ਕੂੜ ਪ੍ਰਚਾਰ ਤੋਂ ਬਚਣ ਜੋ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਧਰਮੀ ਫੌਜੀ ਸ਼ੋ੍ਰਮਣੀ ਕਮੇਟੀ ਦੇ ਉੱਚ ਅਹੁਦਿਆਂ ਤੇ ਵੀ ਤਾਇਨਾਤ ਹਨ, ਪਰ ਫਿਰ ਵੀ ਉਹ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਤੇ ਤੁਲੇ ਹੋਏ ਹਨ।ਉਨ੍ਹਾਂ ਕਿਹਾ ਕਿ ਜਿਹੜੇ ਧਰਮੀ ਫੌਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਨੂੰ ਬਹਾਲ ਕਰਾਉਣ ਖਾਤਿਰ ਆਪਣੀਆਂ ਬੈਰਕਾਂ ਛੱਡ ਕੇ ਆਏ ਸਨ ਉਹ ਅ’ਜ ਖੁਦ ਆਪ ਹੀ ਗੁਰੂ ਘਰ ਅੱਗੇ ਧਰਨਾ ਲਾਉਣ ਲਈ ਤੁਲੇ ਹੋਏ ਹਨ ਇਹ ਕਿਧਰ ਦੀ ਸਿਆਣਪ ਹੈ।ਉਨ੍ਹਾਂ ਜੋਰ ਦੇ ਕੇ ਕਿਹਾ ਕਿ ਅਸੀਂ ਗੁਰੂ ਘਰ ਦੇ ਸਤਿਕਾਰ ਖਾਤਰ ਇਨ੍ਹਾਂ ਗਲਤ ਅਨਸਰਾਂ ਨੂੰ ਕਦਾਚਿਤ ਵੀ ਧਰਨਾ ਨਹੀਂ ਲਗਾਉਣ ਦਿਆਂਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਗਲਤ ਅਨਸਰਾਂ ਦਾ ਧਰਮੀ ਫੌਜੀ ਕਦਾਚਿਤ ਵੀ ਸਾਥ ਨਾ ਦੇਣ।
ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਤੇ ਸ. ਮਨਜੀਤ ਸਿੰਘ ਨੇ ਮੁਲਾਕਾਤ ਕਰਨ ਆਏ ਧਰਮੀ ਫੌਜੀਆਂ ਦੇ ਵੱਡੇ ਕਾਫ਼ਲੇ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਕੀਨ ਦਿਵਾਉਂੁਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾਂ ਧਰਮੀ ਫੌਜੀਆਂ ਦੀ ਸਹਾਇਤਾ ਕਰਦੀ ਆਈ ਹੈ ਤੇ ਅੱਗੋਂ ਵੀ ਆਪਣੀ ਸਮਰੱਥਾ ਅਨੁਸਾਰ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਧਰਮੀ ਫੌਜੀਆਂ ਨੂੰ 7 ਕਰੋੜ ਦੇ ਲਗਭਗ ਸਹਾਇਤਾ ਰਾਸ਼ੀ ਦਿੱਤੀ ਜਾ ਚੁੱਕੀ ਹੈ ਅਤੇ ਸਾਲ 2015-16 ਦੇ ਬਜਟ ਅਨੁਸਾਰ 2 ਕਰੋੜ 25 ਲੱਖ ਰੁਪਏ ਧਰਮੀ ਫੌਜੀਆਂ ਦੀ ਸਹਾਇਤਾ ਲਈ ਰੱਖੇ ਗਏ ਹਨ ਤੇ ਬਹੁਤ ਸਾਰੇ ਧਰਮੀ ਫੌਜੀਆਂ ਨੂੰ ਹੁਣ ਤੱਕ ਨੌਕਰੀਆਂ ਦੇ ਨਾਲੁਨਾਲ ਮਾਲੀ ਸਹਾਇਤਾ ਦਿੱਤੀ ਜਾ ਚੁੱਕੀ ਹੈ।
Punjab Post Daily Online Newspaper & Print Media