Friday, July 17, 2026

 ਇਨਸਾਫ ਦੀ ਮੰਗ ਕਰਦਾ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜਿਆ

PPN3005201518
ਖਾਲੜਾ, 30 ਮਈ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) ਕਸਬਾ ਖਾਲੜਾ ਅੰਦਰ ਉਸ ਵੇਲੇ ਸਨਸਨੀ ਫੈਲ ਹੋ ਗਈ, ਜਦੋਂ ਇਕ ਵਿਅਕਤੀ ਇਨਸਾਫ ਲੈਣ ਦੀ ਖਾਤਿਰ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਤੇ ਚੜ੍ਹ ਗਿਆ। ਹਰਦੀਪ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਖਾਲੜਾ ਨੇ ਟੈਂਕੀ ਤੋਂ ਹੱਥ ਲਿਖਤ ਪ੍ਰੈਸ ਨੋਟ ਵਿੱਚ ਦੋਸ਼ ਲਗਾਅਿਾ ਕਿ ਖਾਲੜਾ ਮੰਡੀ ਦਾ ਪੰਚਾਇਤ ਮੈਂਬਰ ਜਿਸ ਕੋਲ ਰਿਵਾਲਵਰ ਹੈ, ਉਸ ਨੂੰ ਧਮਕੀਆਂ ਦੇਂਦਾ ਹੈ ਕਿ ਜਾਂ ਤਾਂ ਖਾਲੜਾ ਛੱਡ ਦੇ ਨਹੀਂ ਤਾਂ ਮੈਂ ਉਸਨੂੰ ਗੋਲੀ ਮਾਰ ਦੇਵਾਂਗਾ। ਹਰਦੀਪ ਸਿੰਘ ਨੇ ਦੱਸਿਆ ਕਿ ਇਸ ਵਿਸ਼ੇ ‘ਤੇ ਪੁਲਿਸ ਦੀ ਹੈਲਪਲਾਈਨ 181 ਤੇ ਇਨਸਾਫ ਦੀ ਗੁਹਾਰ ਲਗਾ ਚੁੱਕਾ ਹੈ ਅਤੇ ਪੁਲਿਸ ਦੇ ਉਚ ਅਧਿਕਾਰੀਆਂ ਤੱਕ ਦਰਖਾਸਤਾਂ ਦੇ ਚੁੱਕਾ ਹੈ, ਪਰ ਕਿਸੇ ਪਾਸਿਓਂ ਕੋਈ ਸੁਣਵਾਈ ਨਹੀਂ ਹੋਈ। ਆਖਿਰ ਉਸ ਨੇ ਇਹ ਕਦਮ ਚੁੱਕਣਾ ਹੀ ਮਨਾਸਬ ਸਮਝਿਆ ਕਿ ਆਖਰ ਜਿਉਣ ਨਾਲੋਂ ਤਾਂ ਮੌਤ ਹੀ ਚੰਗੀ ਹੈ।ਪੁਲਿਸ ਨੇ ਬੜਾ ਸਮਝਾਇਆ ਪਰ ਉਸ ਨੇ ਇਕ ਨਾ ਸੁਣੀ ਫਿਰ ਪੰਚਾਇਤ ਦੇ ਮੈਂਬਰ ਹਰਜਿੰਦਰ ਕੁਮਾਰ ਬਿੱਟੂ ਦੇ ਸਮਝਾਉਣ ਤੇ ਉਕਤ ਵਿਅਕਤੀ ਟੈਂਕੀ ਤੋਂ ਉਤਰ ਆਇਆ ਤੇ ਏ.ਐਸ.ਆਈ ਸਾਹਿਬ ਸਿੰਘ ਨੇ ਭਰੋਸਾ ਦਵਾਇਆ ਕਿ ਧਮਕੀਆਂ ਦੇਣ ਵਾਲੇ ਵਿਅਕਤੀ ਦਾ ਅਸਲਾ ਜਮ੍ਹਾ ਕਰਵਾਇਆ ਜਾਵੇਗਾ ਅਤੇ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply