
ਖਾਲੜਾ, 30 ਮਈ (ਰਣਬੀਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਸਰਹੱਦੀ ਖੇਤਰ ਦੇ ਇਤਿਹਾਸਕ ਪਿੰਡ ਬਿੱਧੀ ਚੰਦ ਛੀਨਾ ਵਿਖੇ ਉਰਜਾ ਪਲਾਂਟ ਦਾ ਉਦਘਾਟਨ ਮਾਲ ਤੇ ਲੋਕ ਸੰਪਰਕ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ।ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਮਾਝੇ ਦੇ ਜਰਨੈਲ ਤੇ ਸ੍ਰੋਮਣੀ ਅਕਾਲੀ ਦਲ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਨੇ ਕਿਹਾ ਕਿ ਇਹ ਊਰਜਾ ਪਲਾਂਟ ਬਿਜਲੀ ਦੀ ਆ ਰਹੀ ਕਿੱਲਤ ਨੂੰ ਖਤਮ ਕਰ ਦੇਵੇਗਾ ।ਉਨਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅੰਦਰ ਲਗਾਏ ਜਾ ਰਹੇ ਪ੍ਰੋਜੈਕਟਾਂ ਬਾਰੇ ਚਾਨਣਾ ਪਾਇਆ। ਅਤੇ ਪੰਜਾਬ ਦੇ ਨੌਜਵਾਨਾਂ ਨੂੰ ਸਮਾਜਿਕ ਕੰਮਾਂ ਅਤੇ ਖੇਡਾਂ ਵੱਲ ਵਧੇਰੇ ਧਿਆਨ ਦੇਣ ਦੀ ਅਪੀਲ ਕੀਤੀ।ਇਸ ਸਮੇਂ ਮੁੁੱਖ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ, ਬਾਬਾ ਅਵਤਾਰ ਸਿੰਘ ਬਿੱਧੀਚੰਦੀਏ ਸੁਰ ਸਿੰਘ ਵਾਲਿਆਂ ਨੇ ਸ੍ਰ. ਮਝੀਠੀਆ ਨੂੰ ਜੀ ਆਇਆਂ ਆਖਿਆ।ਇਸ ਸਮੇਂ ਹਰਮੀਤ ਸਿੰਘ ਸੰਧੂ, ਰਾਜ ਮਹਿੰਦਰ ਸਿੰਘ, ਏ.ਡੀ.ਸੀ ਬਖਤਾਵਰ ਸਿੰਘ, ਐਸ.ਡੀ.ਐਮ. ਮਨਪ੍ਰੀਤ ਕੌਰ, ਰਣਧੀਰ ਸਿੰਘ ਛੀਨਾ, ਤਲਬੀਰ ਸਿੰਘ ਕਾਜੀਚੱਕ, ਡੀ.ਪੀ.ਆਰ.ਓ ਸਤਨਾਮ ਸਿੰਘ ਛੀਨਾ, ਮਾਤਾ ਰਜਵੰਤ ਕੌਰ ਛੀਨਾ, ਇਕਬਾਲ ਸਿੰਘ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media