
ਜੰਡਿਆਲਾ ਗੁਰੁ, 31 ਮਈ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਵਿਖੇ ਪਿ੍ਰੰਸੀਪਲ ਸ੍ਰ. ਕੇਵਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ ਤਹਿਤ ਮੈਡਮ ਹਰਜਿੰਦਰ ਕੌਰ ਬੁੱਟਰ ਸਕੂਲ ਪ੍ਰੰਬਧਕ ਦੀ ਰਹਿਨੁਮਾਈ ਹੇਠ ਤੰਬਕੂ ਵਿਰੁੱਧ ਦਿਵਸ ਮਨਾਇਆ ਗਿਆ।ਸਾਇੰਸ ਮਾਸਟਰ ਸ੍ਰੀ ਅਮਨਦੀਪ ਸਰਮਾ ਨੋਡਲ ਅਫਸਰ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ।ਮੈਡਮ ਡਾ. ਪੂਰਨਿਮਾ ਨੇ ਤੰਬਕੂ ਅਤੇ ਇਸ ਦੇ ਮਾੜੇ ਨਤੀਜਿਆਂ ਪ੍ਰਤੀ ਵਿਸ਼ੇਸ਼ ਰੂਪ ਤੇ ਭਾਸ਼ਣ ਦਿੱਤਾ।ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਤੰਬਕੂ ਨੂੰ ਜੜੋ ਖਤਮ ਕਰਨ ਲਈ ਸਮੂਹ ਅਧਿਆਪਕ ਸਹਿਬਾਨ ਅਤੇ ਵਿਦਿਆਰਥੀਆਂ ਵੱਲੋਂ ਸਹੁੰ ਚੁੱਕੀ ਗਈ।ਬੱਚਿਆਂ ਨੇ ਤੰਬਕੂ ਦੇ ਬੁਰੇ ਪ੍ਰਭਾਵਾਂ ਉਤੇੇ ਕਵਿਤਾਵਾਂ, ਗੀਤ ਤੇ ਭਾਸ਼ਣਾਂ ਰਾਹੀ ਆਪਣੇ ਵਿਚਾਰ ਸਾਂਝੇ ਕੀਤੇ।ਭਾਸ਼ਣ ਮੁਕਾਬਲੇ ਵਿੱਚ ਪਹਿਲੇ ਸਥਾਨ ਉਤੇ ਸਰਬਜੀਤ ਸਿੰਘ, ਕਮਲਜੀਤ ਕੌਰ ਦੂਜੇ ਸਥਾਨ ਤੇ ਆਂਚਲਪ੍ਰੀਤ ਕੌਰ, ਮਨਪ੍ਰੀਤ ਕੌਰ ਤੀਜੇ ਸਥਾਨ ਉਤੇ ਜਸਕਰਨਦੀਪ ਕੌਰ, ਗੁਰਮੀਤ ਸਿੰਘ, ਹਰਦੀਪ ਸਿੰਘ ਨੂੰ ਮੈਡਮ ਹਰਜਿੰਦਰ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।ਸਮੂਹ ਸਕੂਲ ਅਧਿਆਪਕ ਮੈਡਮ ਸ਼ਾਰਦਾ, ਡਾ. ਪੂਰਨਿਮਾ, ਰਮਨਦੀਪ ਕੌਰ, ਸਰਬਜੀਤ ਕੌਰ, ਸ੍ਰ. ਸਵਿੰਦਰ ਸਿੰਘ, ਸ੍ਰੀ ਵਰਿੰਦਰ ਕੁਮਾਰ, ਮੁਖਤਾਰ ਸਿੰਘ, ਜਗਰੂਪ ਸਿੰਘ ਆਦਿ ਇਸ ਮੌਕੇ ਸ਼ਾਮਿਲ ਸਨ।
Check Also
ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …
Punjab Post Daily Online Newspaper & Print Media