ਜਵਾਨ ਬੈਰਕਾਂ ਦੀ ਸਾਫ ਸਫਾਈ ਤੇ ਰੱਖ ਰਖਾਵ ਤੇ ਵਿਸ਼ੇਸ਼ ਧਿਆਨ ਦੇਣ – ਫਾਰੂਕੀ
ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ ਬਿਊਰੋ) – ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਬੀਓਪੀ ਤੇ ਤੈਨਾਤ ਬੀਐਸਐਫ ਦੇ ਜਵਾਨ ਵੀ ਹੁਣ ਆਧੁਨਿਕ ਸਹੂਲਤਾਂ ਨਾਲ ਲੈਸ ਬੈਰਕਾਂ ਦੇ ਵਿਚ ਅਰਾਮ ਅਤੇ ਖੁਸ਼ੀ ਦੇ ਪਲ ਬਿਤਾ ਸਕਣਗੇ। ਕਿਉਂਕਿ ਬੀਐਸਐਫ ਦੇ ਵਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਬੀਓਪੀ ਨਾਰਲੀ, ਉੱਤਰ ਧਾਰੀਵਾਲ, ਪੁੱਲ ਕੰਜਰੀ, ਫਾਰਵਰਡ ਕੱਕੜ, ਰਿਆੜ ਕੱਕੜ ਤੇ ਵੱਧਵਾ ਵਿਖੇ ਨਵੀਆਂ ਜਵਾਨ ਬੈਰਕਾਂ ਦਾ ਨਿਰਮਾਣ ਕੀਤਾ ਹੈ।67 ਬੀਐਸਐਫ ਬਟਾਲਿਅਨ ਰਾਮਤੀਰਥ ਦੇ ਅਧਿਕਾਰਿਤ ਖੇਤਰ ਵਿਚ ਆਉਂਦੀਆਂ ਬੀਓਪੀ ਫਾਰਵਰਡ ਕੱਕੜ ਤੇ ਰਿਆੜ ਕੱਕੜ ਵਿਖੇ ਤਿਆਰ ਬਰ ਤਿਆਰ ਨਵੀਆਂ ਨਕੋਰ ਬੈਰਕਾਂ ਦਾ ੳਦਘਾਟਨ ਬੀਐਸਐਫ ਸੈਕਟਰ ਹੈੱਡ ਕੁਆਟਰ ਅੰਮ੍ਰਿਤਸਰ ਦੇ ਡੀਆਈਜੀ ਐਮਐਫ ਫਾਰੁੂਕੀ ਨੇ ਕੀਤਾ।ਕਮਾਂਡੇਂਟ ਇੰਦਰ ਪ੍ਰਕਾਸ਼ ਭਾਟੀਆ, ਮੋਹਤਰਮਾ ਅਬੀਦਾ, ਕੰਟਰੈਕਟਰ ਅਨਿਲ ਤੁਲੀ, ਸਰਪੰਚ ਸੁਖਦੇਵ ਸਿੰਘ, ਨੰਬਰਦਾਰ ਨਿਸ਼ਾਨ ਸਿੰਘ, ਗੁਰਜੀਤ ਸਿੰਘ ਤੇ ਪਿਆਰਾ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜਰੀ ਭਰੀ।
ਇਸ ਮੋਕੇ ਡੀਆਈਜੀ ਐਮਐਫ ਫਾਰੂਖੀ ਨੇ ਦੱਸਿਆ ਕਿ ਬੀਤੇ ਵਰ੍ਹੇ ਸੋਲਜ਼ਰ ਡੇ ਮੋਕੇ ਇਨ੍ਹਾਂ ਬੈਰਕਾਂ ਨੂੰ ਤਿਆਰ ਕਰਨ ਸਬੰਧੀ ਨੀਤੀ ਤਿਆਰ ਕੀਤੀ ਗਈ ਸੀ।ਉਨਾਂ ਦੱਸਿਆ ਕਿ ਬੀਐਸਐਫ ਦੇ ਅਧਿਕਾਰਿਤ ਖੇਤਰ ਵਿਚ ਆਉਣ ਤੋਂ ਪਹਿਲਾਂ ਇਹ ਬੈਰਕਾਂ ਪੀਏਪੀ ਦੇ ਜਵਾਨਾਂ ਵਾਸਤੇ ਹਰੇਕ ਬੀਓਪੀ ਤੇ 2-2 ਦੀ ਗਿਣਤੀ ਵਿਚ ਤਿਆਰ ਕੀਤੀਆਂ ਗਈਆਂ ਸਨ। ਜਿਨ੍ਹਾਂ ਦੀ ਹਾਲਤ ਹੱਦ ਤੋਂ ਵੱਧ ਤਰਸਯੋਗ ਹੋ ਗਈ ਸੀ। ਉਨ੍ਹਾਂ ਦੀ ਜਗਾ ਨਵੀਆਂ ਬੈਰਕਾਂ ਨੇ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਬੈਰਕ ਦੀ ਤਿਆਰੀ ਤੇ 35 ਲੱਖ ਰੁਪਏ ਖਰਚ ਹੋਏ ਹਨ। ਜਦੋ ਕਿ ਕੁੱਲ 5 ਬੈਰਕਾਂ 1 ਕਰੋੜ 75 ਲੱਖ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਬੈਰਕਾਂ ਦੀ ਸਾਫ ਸਫਾਈ ਤੇ ਰੱਖ ਰਖਾਵ ਦੇ ਵੱਲ ਵਿਸ਼ੇਸ਼ ਧਿਆਨ ਦੇਣ।ਉਨ੍ਹਾਂ ਕਿਹਾ ਕਿ ਬੀਐਸਐਫ ਦੇਸ਼ ਦੀ ਜਨਤਾ ਦੇ ਨਾਲ ਨਾਲ ਸਰਹੱਦੀ ਇਲਾਕਾ ਨਿਵਾਸੀਆਂ ਦੀ ਵੀ ਜਾਨ ਤੇ ਮਾਲ ਦੀ ਰਾਖੀ ਲਈ ਵਚਨਬੱਧ ਹੈ। ਇਸ ਲਈ ਸਰਹੱਦੋਂ ਪਾਰਲੇ ਅੱਤਵਾਦ, ਨਸ਼ਾ ਤਸਕਰੀ, ਨਸ਼ਾਖੋਰੀ,ਹਥਿਆਰਾਂ ਦੀ ਸਮੱਗਲਿੰਗ, ਜਾਅਲੀ ਕਰੰਸੀ ਤੇ ਹੋਰ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਵਿਚ ਬੀਐਸਐਫ ਨੂੰ ਸਹਿਯੋਗ ਦੇਣ।ਉਨ੍ਹਾਂ ਇਹ ਵੀ ਦੱਸਿਅ ਕਿ ਪੀਣ ਵਾਲੇ ਸਾਫ ਪਾਣੀ ਦੀ ਲੋੜ ਨੂੰ ਮੁੱਖ ਰੱਖਿਦਿਆਂ ਹਰੇਕ ਬੀਓਪੀ ਤੇ ਵਾਟਰ ਪਲਾਂਟ ਵੀ ਲਗਾਏ ਜਾਣਗੇ। ਇਸ ਮੋਕੇ ਬੀਐਸਐਫ ਇੰਜੀ: ਏਕੇ ਸ਼ਰਮਾ, ਡੀਸੀ ਅਸ਼ੋਕ ਸਿੰਘ, ਡੀਸੀ ਮੁਕੇਸ਼ ਕੁਮਾਰ, ਡੀਸੀ ਸੱਜਣ ਸਿੰਘ, ਇੰਸ: ਅਸ਼ਵਨੀ ਸ਼ਰਮਾ ਆਦਿ ਹਾਜਰ ਸਨ।
Punjab Post Daily Online Newspaper & Print Media