ਮੰਤਰੀ ਅਨਿਲ ਜੋਸ਼ੀ ਨੇ ਕੀਤਾ ਫੇਅਰਲੈਂਡ ਕਲੋਨੀ ਤੇ ਭੁੱਲਰ ਐਵਨਿਊ ਦਾ ਦੋਰਾ

ਅੰਮ੍ਰਿਤਸਰ, 31 ਮਈ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 7 ਵਿਚ ਪੈਂਦੇ ਭੁੱਲਰ ਐਵਨਿਊ ਵਿਖੇ ਲਗਾਏ ਗਏ ਨਵੇ ਟਿਊਬਵੈਲ ਦਾ ਉਦਘਾਟਨ ਕੀਤਾ ਅਤੇ ਭੁੱਲਰ ਐਵਨਿਊ ਤੇ ਫੇਅਰਲੇਂਡ ਕਲੋਨੀ ਦਾ ਦੋਰਾ ਕਰਕੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਓਹਨਾ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ। ਭੁੱਲਰ ਐਵਨਿਊ ਵਿਖੇ ਇਹ ਨਵਾ ਟਿਊਬਵੈਲ ਸ਼ੁਰੂ ਕਰਨ ਨਾਲ ਇਸ ਇਲਾਕੇ ਅਤੇ ਹੋਰ ਨਾਲ ਲਗਦੇ ਇਲਾਕਿਆਂ ਵਿਚੋਂ ਪਾਣੀ ਦੇ ਘਟ ਪਰੈਸ਼ਰ ਰਹਿਣ ਦੀ ਸਮੱਸਿਆ ਦਾ ਹੱਲ ਹੋਵੇਗਾ ਅਤੇ ਇਹਨਾ ਇਲਾਕਿਆਂ ਵਿਚੋਂ ਪਾਣੀ ਦੀ ਸਮਸਿਆ ਦੂਰ ਹੋਵੇਗੀ।ਇਸ ਦੋਰਾਨ ਸ਼੍ਰੀ ਜੋਸ਼ੀ ਦੇ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੋਜੂਦ ਸਨ।ਇਲਾਕਾ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਦਾ ਗੰਦੇ ਨਾਲੇ ਨੂੰ ਢਕ ਕੇ ਓਹਦੇ ਉਤੇ ਮਜੀਠਾ ਰੋਡ ਤੋ ਸਿੱਧਾ ਰਣਜੀਤ ਐਵਨਿਊ ਤਕ ਜਾਣ ਲਈ ਸੜ੍ਹਕ ਬਣਾਉਣ ਲਈ ਅਤੇ ਉਹਨਾ ਨੂੰ ਸ਼ੁੱਧ ਵਾਤਾਵਰਨ ਵਿਚ ਰਹਿਣ ਦੀ ਸਹੂਲਤ ਦੇਣ ਲਈ, ਫਤਿਹਗੜ੍ਹ ਚੂੜੀਆਂ ਰੋਡ ਨੂੰ ਵਿਸ਼ਵ ਪਧਰ ਦਾ ਬਣਾਉਣ ਲਈ, ਇਲਾਕੇ ਵਿਚ ਲਗਭਗ ਸੰਪੂਰਨ ਵਿਕਾਸ ਕਰਵਾਉਣ ਤੇ ਉਹਨਾ ਦਾ ਹਾਰਦਿਕ ਤੋਰ ਤੇ ਧੰਨਵਾਦ ਕੀਤਾ ਅਤੇ ਹਰ ਇਲਾਕਾ ਨਿਵਾਸੀ ਨੇ ਖੁਦ ਸ਼੍ਰੀ ਜੋਸ਼ੀ ਨੂੰ ਮਿਲ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ।ਇਸ ਮੋਕੇ ਤੇ ਇਲਾਕਾ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਨੂੰ ਸਨਮਾਨਿਤ ਕੀਤਾ ਅਤੇ ਕੁਝ ਹੋਰ ਵਿਕਾਸ ਦੇ ਕੰਮਾਂ ਲਈ ਓਹਨਾਂ ਨੂੰ ਮੰਗ ਪੱਤਰ ਸੋਂਪਿਆ। ਇਸ ਮੋਕੇ ਸ੍ਰ. ਪ੍ਰਭਜੀਤ ਸਿੰਘ ਰਟੌਲ, ਰਾਜੇਸ਼ ਜੋਸ਼ੀ, ਸੰਦੀਪ ਛਿੱਬੜ, ਬੀ. ਐਲ, ਸ਼ਰਮਾ, ਰਣਬੀਰ ਸਿੰਘ ਰੰਧਾਵਾ, ਅਮਨਦੀਪ ਚੰਦੀ, ਕਪਿਲ ਸ਼ਰਮਾ, ਅਜੋਧਿਆ ਜੋਸ਼ੀ, ਜਤਿੰਦਰ ਸਿੰਘ ਸੋਨੂ, ਜਗਪਾਲ ਸਿੰਘ ਛੀਨਾ, ਸੰਜੀਵ ਵਿਜ, ਡਾ. ਯੋਗੇਸ਼ ਅਰੋੜਾ, ਸ਼ਓ ਰਾਜੀਵ ਸੇਖਰੀ, ਪੀ. ਕੇ. ਗੋਇਲ, ਅਰੁਣ ਮੇਹਰਾ ਆਦਿ ਹਾਜਿਰ ਸਨ।
Punjab Post Daily Online Newspaper & Print Media