Monday, February 2, 2026

ਆਰ.ਬੀ.ਡੀ.ਏ.ਵੀ ਸਕੂਲ ਵਿਖੇ ਤਿੰਨ ਰੋਜ਼ਾ ਅਧਿਆਪਕ ਵਿਕਾਸ ਕਾਰਜ਼ਸ਼ਾਲਾ

PPN0206201506

ਬਠਿੰਡਾ, 2 ਜੂਨ (ਅਵਤਾਰ ਸਿੰਘ ਕੈਂਥ/ਅੰਗਰੇਜ਼ ਸਿੰਘ ਵਿੱਕੀ) – ਆਰੀਆ ਰਤਨ ਪੂਨਮ ਸੂਰੀ ਪ੍ਰਧਾਨ ਡੀ. ਏ. ਵੀ. ਕਾਲਜ਼ ਮੈਨੇਜ਼ਿੰਗ ਕਮੇਟੀ ਨਵੀਂ ਦਿੱਲੀ ਨੇ ਸਮੂਹ ਭਾਰਤ ਵਿੱਚ ਡੀ.ਏ.ਵੀ. ਸਕੂਲਾਂ ਵਿੱਚ ਸਿੱਖਿਆ ਗੁਣਵੱਤਾ ਵਧਾਉਣ ਲਈ ਇੱਕ ਡੀ.ਏ.ਵੀ. ਕਾਉਂਸਿਲ ਫਾਰ ਅਕਸੇਲੈਂਸ ਇਨ ਐਜੁਕੇਸ਼ਨ ਸਥਾਪਿਤ ਕੀਤੀ ਹੈ। ਇਸ ਕਾਉਂਸਿਲ ਦਾ ਮੁੱਖ ਉਦੇਸ਼ ਸਿੱਖਿਆ ਮਿਆਰ ਨੂੰ ਸ਼ਿਖਰ ਤੱਕ ਪਹੁੰਚਾਉਣਾ ਹੈ ਤਾਂ ਜੋ ਡੀ.ਏ.ਵੀ. ਸੰਸਥਾਵਾਂ ਵਿੱਚ ਪੜ੍ਹਦੇ ਵਿਦਿਆਰਥੀ ਵਿਸ਼ਵ ਪੱਧਰ ਦੀਆਂ ਉੱਚਾਈਆਂ ਨੂੰ ਛੂ ਸਕਣ।ਇਸ ਗੁਣਵੱਤਾ ਸਿੱਖਿਆ ਲਈ ਉਲੀਕੇ ਪ੍ਰੋਗਰਾਮ ਨੂੰ ਬਠਿੰਡਾ ਜ਼ੋਨ ਦੇ ਡੀ.ਏ.ਵੀ.ਸਕੂਲਾਂ ਵਿੱਚ ਲਾਗੂ ਕਰਨ ਲਈ ਰੀਜ਼ਨ ਦੇ ਰੀਜ਼ਨਲ ਡਾਇਰੇਕਟਰ ਬੀ. ਬੀ. ਸ਼ਰਮਾ ਨੇ ਸਾਰੇ ਸਕੂਲਾਂ ਲਈ ਕਾਨਫਰੰਸ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਹੈ ।ਬਠਿੰਡਾ ਜ਼ੋਨ ਵਿੱਚ ਇਸ ਵਰਕਸ਼ਾਪ ਦੇ ਕਨਵੀਨਰ ਡਾ. ਸ਼੍ਰੀਮਤੀ ਸਤਵੰਤ ਭੁੱਲਰ ਨੇ ਡੀ.ਏ.ਵੀ.ਸਕੂਲ, ਬਠਿੰਡਾ ਵਿਖੇ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਦਾ ਮਨੋਬਲ ਉੱਚਾ ਕਰਨਾ, ਉਹਨਾਂ ਨੂੰ ਗੁਣਵੱਤਾ ਸਿੱਖਿਆ ਲਈ ਪ੍ਰੇਰਿਤ ਕਰਨਾ, ਆਧੁਨਿਕ ਸਿੱਖਿਆ ਤਕਨੀਕ ਨੂੰ ਅਪਨਾਉਣਾ , ਬੱਚੇ ਦਾ ਮਨੋਵਿਕਾਸ ਕਰਨਾ ਅਤੇ ਆਪਣੇ ਵਿਸ਼ੇ ਦਾ ਅਜੋਕਾ ਗਿਆਨ ਅਰਜਿਤ ਕਰਨਾ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਚੇਤੰਨ ਅਧਿਆਪਕ ਹੀ ਵਿਕਸਿਤ ਅਤੇ ਚੇਤੰਨ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ।
ਬਠਿੰਡਾ ਵਿਖੇ ਵਰਕਸ਼ਾਪ ਵਿੱਚ ਬਠਿੰਡਾ, ਮਾਨਸਾ, ਗਿਦੜਵਾਹਾ, ਬਰੇਟਾ, ਫਾਜ਼ਿਲਕਾ, ਮਲੌਟ, ਡੱਬਵਾਲੀ ਅਤੇ ਅਬੋਹਰ ਦੇ ਡੀ. ਏ. ਵੀ. ਸਕੂਲਾਂ ਦੇ 150 ਅਧਿਆਪਕ ਹਿੱਸਾ ਲੈ ਰਹੇ ਹਨ ।ਇਸ ਵਰਕਸ਼ਾਪ ਵਿੱਚ ਕੰਪਿਊਟਰ ਸਾਇੰਸ ਅਤੇ ਕਲਾ ਦੇ ਵਿਸ਼ਿਆਂ ਤੋਂ ਇਲਾਵਾ ਐਲ.ਕੇ.ਜੀ, ਯੂ.ਕੇ.ਜੀ ਅਤੇ ਪ੍ਰਾਇਮਰੀ ਕਲਾਸਾਂ ਦੇ ਸਾਰੇ ਵਿਸ਼ਿਆਂ ਤੇ ਵਰਕਸ਼ਾਪ ਕੀਤੀ ਜਾ ਰਹੀ ਹੈ। ਪਹਿਲੀ ਜੂਨ 2015 ਤੋਂ ਤਿੰਨ ਦਿਨਾਂ ਦੀ ਵਰਕਸ਼ਾਪ ਵਿਖੇ ਉੱਚ ਸਿਖਲਾਈ ਪ੍ਰਾਪਤ ਅਧਿਆਪਕ ਹੀ ਰੀਸੋਰਸ ਪਰਸਨ ਹੋਣਗੇ,ਜਿਨ੍ਹਾਂ ਨੂੰ ਡੀ.ਏ.ਵੀ.ਕਾਲਜ਼ ਮੈਨੇਜ਼ਿੰਗ ਕਮੇਟੀ ਵੱਲੋਂ ਪਹਿਲਾਂ ਹੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਵੱਖ-ਵੱਖ ਵਿਸ਼ਿਆਂ ਤੇ ਅਜਿਹੀ ਤਿੰਨ ਦਿਨਾਂ ਵਰਕਸ਼ਾਪ ਡੀ.ਏ.ਵੀ.ਸਕੂਲ, ਗਿੱਦੜਬਾਹਾ ,ਮਲੋਟ ਅਤੇ ਅਬੋਹਰ ਵਿੱਚ ਵੀ ਲੱਗ ਰਹੀ ਹੈ ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply