Saturday, April 25, 2026

ਗਰਮੀ ‘ਚ ਬਾਜ਼ਾਰਾਂ ਵਿੱਚ ਵਿਕ ਰਹੇ ਹਨ ਘਟੀਆ ਕਿਸਮ ਦੇ ਪੀਣ ਵਾਲੇ ਪਦਾਰਥ

PPN0306201505

ਜੰਡਿਆਲਾ ਗੁਰੂ, 3 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਗਰਮੀ ਦਾ ਮੋਸਮ ਸ਼ੁਰੂ ਹੁੰਦਿਆਂ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਉਣ ਲਈ ਕਈ ਕਿਸਮ ਦੇ ਪਦਾਰਥ ਬਾਜ਼ਾਰਾਂ ਵਿੱਚ ਲੋਕਾਂ ਨੂੰ ਪਰੋਸੇ ਜਾ ਰਹੇ ਹਨ ਜਿਵੇਂ ਕਿ ਗੂੰਦ ਕਤੀਰਾ, ਸਕੰਜਵੀ, ਗੰਨੇ ਦਾ ਜੂਸ, ਬਨੈਨਾ ਸ਼ੇਕ ਅਤੇ ਮੈਂਗੋ ਸ਼ੇਕ ਵਾਲੇ ਅੱਤ ਦੀ ਪੈ ਰਹੀ ਗਰਮੀ ‘ਚ ਲੋਕਾਂ ਨੂੰ ਠੰਡਕ ਦੇਣ ਦਾ ਆਪਣਾ ਕਾਰੋਵਾਰ ਕਰ ਰਹੇ ਹਨ। ਲੋਕ ਗਰਮੀ ਤੋਂ ਬਚਣ ਲਈ ਵੱਖ-ਵੱਖ ਠੰਡੇ ਖਾਣ ਪੀਣ ਵਾਲੇ ਪਦਾਰਥਾਂ ਦਾ ਸਹਾਰਾ ਲੈਂਦੇ ਹਨ, ਪਰ ਉਹਨਾ ਨੂੰ ਨਹੀਂ ਪਤਾ ਕਿ ਘਟੀਆ ਕਿਸਮ ਦਾ ਸਮਾਨ ਵਰਤ ਕੇ ਬਣਾਏ ਇਹ ਪੀਣ ਯੋਗ ਪਦਾਰਥ ਠੰਡਕ ਦੇਣ ਦੀ ਬਜਾਏ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਅਤੇ ਪਰਮਦੀਪ ਸਿੰਘ ਨੇ ਸਾਂਝੇ ਤੋਰ ਤੇ ਪੱਤਰਕਾਰਾਂ ਨਾਲ ਸਾਂਝਾ ਕਰਦੇ ਹੋਏ ਕਿਹਾ ਕਿ ਗੰਨੇ ਵਾਲੀਆਂ ਰੇਹੜੀਆਂ ‘ਤੇ ਸਫਾਈ ਦੀ ਘਾਟ ਕਾਰਨ ਮੱਖੀਆਂ ਦੇ ਭੰਡਾਰ ਆਮ ਦੇਖਣ ਨੂੰ ਮਿਲ ਰਹੇ ਹਨ। ਇੱਕ ਸਬਜੀ ਵਿਕਰੇਤਾ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਜੋ ਨਿੰਬੂ, ਅੰਬ ਅਤੇ ਕੇਲੇ ਸੁੱਟਣ ਵਾਲੇ ਹੁੰਦੇ ਹਨ, ਉਹਨਾ ਨੂੰ ਸਸਤੇ ਭਾਅ ‘ਚ ਉਕਤ ਰੇਹੜੀਆਂ ਵਾਲੇ ਖਰੀਦ ਕੇ ਲੈ ਜਾਦੇ ਹਨ।ਪਿੰਡਾਂ ‘ਚ ਵੀ ਘਟੀਆ ਸਮਾਨ ਤੇ ਨਕਲੀ ਰੰਗਾਂ ਦੀ ਵਰਤੋਂ ਕਰਕੇ ਕੁਲਫੀਆਂ, ਗੋਲੇ, ਸ਼ਰਬਤ ਆਦਿ ਪਰੋਸ ਕੇ ਛੋਟੇ ਬੱਚਿਆਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਸਾਡਾ ਸਿਹਤ ਵਿਭਾਗ ਹੱਥਾਂ ਉਤੇ ਹੱਥ ਧਰੀ ਸਭ ਕੁੱਝ ਵੇਖ ਰਿਹਾ ਹੈ।ਉਹਨਾ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਸ਼ਹਿਰਾਂ ਅਤੇ ਪਿੰਡਾਂ ‘ਚ ਵਿਕ ਰਹੇ ਖਾਣ-ਪੀਣ ਦੇ ਘਟੀਆ ਕਿਸਮ ਦੇ ਸਮਾਨ ਨੂੰ ਰੋਕਣ ਲਈ ਛਾਪੇਮਾਰੀ ਕਰਕੇ ਲੋਕਾਂ ਦੀ ਸਿਹਤ ਨੂੰ ਖਰਾਬ ਹੋਣ ਤੋਂ ਬਚਾਇਆ ਜਾਵੇ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply