Monday, September 7, 2026

ਯੂਥ ਅਕਾਲੀ ਦਲ ਦਾ ਭਰਤੀ ਕੈਂਪ ਛੇਹਰਟਾ ਦੇ ਰਾਜ ਰਿਜੌਰਟ ਵਿਚ 9 ਜੂਨ ਨੂੰ

PPN0306201509

ਛੇਹਰਟਾ, 3 ਜੂਨ (ਨੋਬਲ) – ਯੂਥ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਤੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਾਝਾ ਜੌਨ ਦੇ ਇੰਚਾਰਜ ਤੇ ਮੁੱਖ ਸੰਸਦੀ ਸਕੱਤਰ ਸੀਪੀਐਸ ਇੰਦਰਬੀਰ ਸਿੰਘ ਬੁਲਾਰੀਆਂ ਵਲੋਂ ਸ਼ੁਰੂ ਕੀਤੀ ਗਈ ਭਰਤੀ ਮੁਹਿੰਮ ਦੇ ਸਿਲਸਿਲੇ ਤਹਿਤ 9 ਜੂਨ ਨੂੰ ਛੇਹਰਟਾ ਦੇ ਰਾਜ ਰਿਜੌਰਟ ਵਿਖੇ ਲਾਲੀ ਰਣੀਕੇ ਦੀ ਅਗਵਾਈ ਹੇਂਠ ਭਰਤੀ ਕੈਂਪ ਦਾ ਆਯੋਜਨ ਹੋਵੇਗਾ।ਇੰਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੌਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਨੇ ਛੇਹਰਟਾ ਵਿਖੇ ਕੈਂਪ ਸਬੰਧੀ ਨੌਜਵਾਨਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ।ਉਨਾ ਦੱਸਿਆ ਕਿ ਇਸ ਕੈਂਪ ਵਿੱਚ ਹਲਕਾ ਇੰਚਾਰਜ ਤੇ ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜਾਰ ਸਿੰਘ ਰਣੀਕੇ ਅਤੇ ਯੂਥ ਅਕਾਲੀ ਦਲ ਬਾਦਲ ਮਾਝਾ ਜੋਨ ਦੇ ਪ੍ਰਧਾਨ ਇੰਦਰਬੀਰ ਸਿੰਘ ਬੁਲਾਰੀਆ ਉਚੇਚੇ ਤੌਰ ‘ਤੇ ਸ਼ਿਰਕਤ ਕਰਨਗੇ ਜਿੰਨਾ ਵਲੋਂ ਯੂਥ ਅਕਾਲੀ ਦਲ ਦੇ ਮੈਂਬਰ ਬਨਣ ਵਾਲੇ ਨੋਜਵਾਨਾ ਨੂੰ ਮੋਕੇ ‘ਤੇ ਹੀ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇਂ। ਲਾਲੀ ਰਣੀਕੇ ਨੇ ਕਿਹਾ ਕਿ ਹਲਕਾ ਅਟਾਰੀ ਵਿੱਚੋਂ ਯੂਥ ਅਕਾਲੀ ਦਲ ਬਾਦਲ ਦੀ ਰਿਕਾਰਡਤੋੜ ਭਰਤੀ ਇਸ ਗੱਲ ਦੀ ਗਵਾਹੀ ਭਰੇਗੀ ।ਇਸ ਮੌਕੇ ਜਿਲਾ ਪ੍ਰੀਸ਼ਦ ਮੈਂਬਰ ਭਗਵੰਤ ਸਿੰਘ ਮੀਰਾਂਕੋਟ, ਪ੍ਰਤਾਪ ਸਿੰਘ ਪੰਡੋਰੀ, ਅਵਤਾਰ ਸਿੰਘ ਰਣੀਕੇ, ਚੇਅਰਮੈਨ ਕਾਬਲ ਸਿੰਘ ਮੁਰਾਦਪੁਰਾ, ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਹਰਦੇਵ ਸਿੰਘ ਲਾਲੀ, ਅਮਨਦੀਪ ਸਿੰਘ ਝੀਤੇ ਖੁਰਦ, ਕੁਲਦੀਪ ਸਿੰਘ, ਐਡਵੋਕੇਟ ਜੇਐਸ ਢਿੱਲੋਂ ਆਦਿ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ‘ਮਹਾਨ ਕੀਰਤਨ ਦਰਬਾਰ’ ਕਰਵਾਇਆ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ …

Leave a Reply