Saturday, July 18, 2026

ਸੁਸਾਇਟੀ ਵੱਲੋਂ ਕਰਵਾਏ ਗਏ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ

PPN0306201510

ਪੱਟੀ, 3 ਜੂਨ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵੱਲੋਂ ਹਰ ਮਹੀਨੇ ਸੰਗਤ ਦੇ ਸਹਿਯੋਗ ਨਾਲ ਇਤਹਾਸਿਕ ਗੁਰਧਾਮ ਯਾਤਰਾ ਦਾ ਉਪਰਾਲਾ ਕੀਤਾ ਜਾਂਦਾ ਹੈ।ਸੁਸਾਇਟੀ ਵੱਲੋਂ ਇਹ ਯਾਤਰਾ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਜਾਰੀ ਹੈ।ਯਾਤਰਾ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਇਸ ਵਾਰ 27ਵੀਂ ਗੁਰਧਾਮ ਯਾਤਰਾ ਪੱਟੀ ਤੋਂ ਚੱਲ ਕੇ ਨਾਨਕਸਰ, ਗੁ: ਦੁਖ ਨਿਵਾਰਣ ਸਾਹਿਬ ਲੁਧਿਆਣਾ, ਗੁ: ਮੰਜੀ ਸਾਹਿਬ ਪਾਤਸ਼ਾਹੀ ਛੇਵੀਂ, ਗੁ: ਕਤਲਗੜ੍ਹ ਸਾਹਿਬ, ਗੁ: ਕੱਚੀ ਗੜ੍ਹੀ ਸਾਹਿਬ, ਗੁ: ਤਾੜੀ ਸਾਹਿਬ, ਗੁ: ਸ਼ਹੀਦ ਗੰਜ ਸਾਹਿਬ, ਗੁ: ਚਮਕੌਰ ਸਾਹਿਬ, ਗੁ: ਠੰਡਾ ਬੁਰਜ ਮਾਤਾ ਗੁਜਰੀ ਜੀ, ਸ਼ਹੀਦੀ ਅਸਥਾਨ ਗੁ:ਬਾਬਾ ਜੀਵਨ ਸਿੰਘ, ਗੁ:ਮੋਤੀ ਬਾਗ, ਗੁ: ਰੱਥ ਸਾਹਿਬ, ਗੁ: ਜੋਤੀ ਸਰੂਪ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਗਏ।ਉਹਨਾਂ ਦੱਸਿਆ ਕਿ ਸੁਸਾਇਟੀ ਦਾ ਇਹ ਵਿਸ਼ੇਸ਼ ਉਪਰਾਲਾ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਅਤੇ ਭਾਈ ਗੁਰਇਕਬਾਲ ਸਿੰਘ ਬੀਬੀ ਕੌਲ਼ਾਂ ਟਰੱਸਟ ਅੰਮ੍ਰਿਤਸਰ ਵਾਲਿਆਂ ਦੀ ਪ੍ਰੇਰਣਾ ਸਦਕਾ ਕਰਵਾਇਆ ਜਾਂਦਾ ਹੈ।ਇਸ ਯਾਤਰਾ ਦੌਰਾਨ ਕੁਲਵਿੰਦਰ ਸਿੰਘ ਮਿੱਠੂ, ਗੁਰਮੀਤ ਸਿੰਘ, ਧਰਮ ਸਿੰਘ, ਅਰਜਿੰਦਰ ਸਿੰਘ ਬਿੱਲਾ, ਗੁਰਪਿੰਦਰ ਸਿੰਘ ਰੋਮੀ, ਡਾ. ਜਸਪਾਲ ਸਿੰਘ, ਜੋਬਨਪ੍ਰੀਤ ਸਿੰਘ, ਹਰਸੁਮੀਤ ਸਿੰਘ ਆਦਿ ਸ਼ਾਮਿਲ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply