ਦਸਵੀਂ ਤੇ ਬਾਰਵੀਂ ‘ਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ

ਬਟਾਲਾ, 4 ਜੂਨ (ਨਰਿੰਦਰ ਬਰਨਾਲ) ਦੱਸਵੀਂ ਤੇ ਬਾਰਵੀਂ ਦੀ ਪ੍ਰੀਖਿਆ ‘ਚ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਤੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੇ ਇਲਾਵਾ ਸਕੂਲੀ ਬੱਚਿਆਂ ਨੂੰ ਕੈਰੀਅਰ ਗਾਈਡੈਂਸ ਸਬੰਧੀ ਜਾਗਰੂਕ ਕਰਨ ਲਈ ਅੱਜ ਸਿੱਖਿਆ ਵਿਭਾਗ ਵੱਲੋਂ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਇਕ ਸਮਾਗਮ ਸਾਂਤੀ ਦੇਵੀ ਮਹਿਲਾ ਆਰੀਆ ਕਾਲਜ਼ ਵਿਖੇ ਸੈਮੀਨਾਰ ਕਰਵਾਇਆ ਗਿਆ।ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਅਮਰਦੀਪ ਸਿੰਘ ਸੈਣੀ ਦੀ ਅਗਵਾਈ ਤੇ ਜ਼ਿਲ੍ਹਾ ਗਾਈਡੈਂਸ ਕਾਸਲਰ ਪਰਮਿੰਦਰ ਸਿੰਘ ਸੈਣੀ ਦੇ ਪ੍ਰਬੰਧਾਂ ਹੇਠ ਕਰਵਾਏ ਗਏ ਸਮਾਗਮ ‘ਚ ਚਾਈਲਡ ਵੈਲਫੇਅਰ ਕੌਂਸਲ ਦੀ ਚੇਅਰਪਰਸਨ ਡਾ. ਭਾਵਨਾ ਸੋਬਿਤ ਤ੍ਰਿਖਾ ਮੁੱਖ ਮਹਿਮਾਨ ਵਜੋਂ ਪੁੱਜੇ ਜਦੋਂ ਕਿ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ ਦੇ ਚੇਅਰਮੈਨ ਕੁਲਵੰਤ ਸਿੰਘ ਚੀਮਾ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਸਲਵਿੰਦਰ ਸਿੰਘ ਸਮਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ? ਸਮਾਗਮ ‘ਚ ਉਪਰੋਕਤ ਵੱਖ-ਵੱਖ ਅਧਿਕਾਰੀਆਂ ਤੇ ਸਖ਼ਸੀਅਤਾਂ ਦੇ ਇਲਾਵਾ ਪ੍ਰਸਿੱਧ ਸਿੱਖਿਆ ਸ਼ਾਸ਼ਤਰੀ ਡਾ. ਸੁਰਿੰਦਰਬੀਰ ਸਿੰਘ ਲੁਧਿਆਣਾ, ਡਿਪਟੀ ਡੀ.ਈ.ਓ. ਭਾਰਤ ਭੂਸ਼ਣ, ਪੁਸ਼ਪਿੰਦਰ ਸਿੰਘ, ਬੇਅੰਤ ਇੰਜੀਨੀਅਰਿੰਗ ਕਾਲਜ ਦੇ ਡੀਨ ਡਾ. ਓ.ਪੀ. ਸਿੰਘ, ਪ੍ਰੋ. ਡਾ. ਅਨਿਲ ਕੁਮਾਰ, ਪ੍ਰਿੰਸੀਪਲ ਡਾ. ਨੀਲਮ ਸੇਠੀ, ਪ੍ਰਿੰਸੀਪਲ ਡਾ. ਨਿਰਮਲ ਪਾਂਧੀ, ਪ੍ਰਿੰਸੀਪਲ ਜਸਕਰਨਜੀਤ ਸਿੰਘ, ਅਮਰਜੀਤ ਸਿੰਘ ਭਾਟੀਆ, ਸੁਭਾਸ਼ ਚੰਦਰ ਕਾਲਾ ਨੰਗਲ ਆਦਿ ਦੇ ਇਲਾਵਾ ਵੱਖ-ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿੱਤਿਆਂ ਤੇ ਕੋਰਸਾਂ ਸਬੰਧੀ ਅਹਿਮ ਜਾਣਕਾਰੀ ਦਿੱਤੀ ।
ਸਮਾਗਮ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਨਾਲ ਸਬੰਧਿਤ 85 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦਿੱਤੇ ਗਏ।ਜਦੋਂ ਕਿ ਕਾਲਾ ਨੰਗਲ ਸਕੂਲ ਵਿਖੇ ਤਾਇਨਾਤ ਲੈਕਚਰਾਰ ਜੋਧ ਸਿੰਘ, ਰੁਪਿੰਦਰਜੀਤ ਧਾਰੀਵਾਲ, ਰਾਜ ਕੁਮਾਰ ਕਾਦੀਆਂ, ਰਣਜੀਤ ਸਿੰਘ ਹਰਦੋਛੰਨੀ, ਨਰਿੰਦਰ ਸਿੰਘ ਬਰਨਾਲ, ਲੈਕਚਰਾਰ ਪ੍ਰੇਮ ਸਿੰਘ, ਰਜਿੰਦਰ ਸਿੰਘ ਅਤੇ ਪ੍ਰਵੀਨ ਕੁਮਾਰੀ ਆਦਿ ਨੂੰ ਵਿਭਾਗ ‘ਚ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵੱਖ ਵੱਖ ਇੰਨਜੀਨੀਅਰਰਿੰਗ ਕਾਲਜਾਂ ਵੱਲੋ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਨ ਸ੍ਰੀ ਭਾਰਤ ਭੂਸ਼ਨ ਵੱਲੋ ਸਾਂਤੀ ਦੇਵੀ ਮਹਿਲਾ ਆਰੀਆ ਕਾਲਜ ਦੀ ਸਮੁੱਚੀ ਮੈਨੇਜਮੈਟ ਦਾ ਪ੍ਰਭਾਵੀ ਸੈਮੀਨਾਰ ਕਰਵਾਉਣ ਤੇ ਧੰਨਵਾਦ ਕੀਤਾ ਗਿਆ।
Punjab Post Daily Online Newspaper & Print Media