Thursday, March 19, 2026

ਅੰਮ੍ਰਿਤਧਾਰੀ ਬੱਚੇ ਦੀ ਮਾਰਕੁਟਾਈ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ

PPN0506201504

ਜੰਡਿਆਲਾ ਗੁਰੂ, 5 ਜੂਨ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਬੀਤੇ ਦਿਨੀਂ ਪਿੰਡ ਧਾਰੜ ਦੇ ਵਸਨੀਕਾਂ ਵਲੋਂ ਪੁਲਿਸ ਚੋਂਕੀ ਜੰਡਿਆਲਾ ਗੁਰੂ ਦਰਖਾਸਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਕਿ ਜਦੋਂ ਉਹ ਦਿਹਾੜੀਦਾਰ ਮਜਦੂਰ ਕੰਮਾਂ ਕਾਰਾਂ ਤੇ ਚਲੇ ਕਾਂਦੇ ਹਨ ਤਾਂ ਪਿੰਡ ਦੇ ਕੁਝ ਨਸ਼ੇੜੀ ਲੜਕੇ ਘਰਾਂ ਵਿੱਚ ਇਕੱਲੀਆਂ ਅੋਰਤਾਂ ਅਤੇ ਸਕੂਲ ਜਾਂਦੀਆਂ ਲੜਕੀਆਂ ਨਾਲ ਛੇੜਛਾੜ ਕਰਦੇ ਹਨ।ਅੱਜ ਉਸੇ ਹੀ ਪਿੰਡ ਵਿੱਚ ਇੱਕ ਹੋਰ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਜੰਡਿਆਲਾ ਗੁਰੂ ਦਿੱਤੀ ਦਰਖਾਸਤ ਵਿੱਚ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨਾਂ ਦਾ ਅੰਮ੍ਰਿਤਧਾਰੀ ਲੜਕਾ ਜਗਰੂਪ ਸਿੰਘ ਪੁੱਤਰ ਜਗਬੀਰ ਸਿੰਘ ਉਮਰ ਕਰੀਬ 9 ਸਾਲ ਹਰ ਰੋਜ ਦੀ ਤਰ੍ਹਾਂ ਕਲ੍ਹ 4 ਜੂਨ ਦੀ ਸ਼ਾਮ ਆਪਣੇ ਸਾਈਕਲ ਤੇ ਦੁੱਧ ਲੈਣ ਜਾ ਰਿਹਾ ਸੀ ਕਿ ਰਸਤੇ ਵਿੱਚ ਪਿੰਡ ਦੇ ਹੀ ਲੜਕੇ ਨਾਡਾ, ਬਿੱਲਾ, ਸਿਮੀ ਅਤੇ ਉਸ ਦੀ ਦਾਦੀ ਨੇ ਜਗਰੂਪ ਸਿੰਘ ਨੂੰ ਬਿਨ੍ਹਾ ਵਜ੍ਹਾ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਦਾ ਲੜਕਾ ਉਥੇ ਹੀ ਬੇਹੋਸ਼ ਹੋ ਗਿਆ। ਬੇਹੋਸ਼ੀ ਦੀ ਹਾਲਤ ਵਿੱਚ ਲੜਕੇ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ।ਮਾਰਕੁਟਾਈ ਕਰਨ ਉਪਰੰਤ ਉਪਰੋਕਤ ਹਮਲਾਵਰ ਉਸ ਦੇ ਕੇਸ਼ਾਂ ਦੀ ਬੇਅਦਬੀ ਕਰਦੇ ਹੋਏ ਦੁਮਾਲਾ ਅਤੇ ਕ੍ਰਿਪਾਨ ਨਾਲ ਲੈ ਗਏ।ਪੀੜ੍ਹਤ ਪਰਿਵਾਰ ਨਾਲ ਪੁਲਿਸ ਥਾਣੇ ਪਹੁੰਚੇ ਭਾਈ ਬਲਬੀਰ ਸਿੰਘ ਖਾਲਸਾ ਪ੍ਰਧਾਨ ਸਤਿਕਾਰ ਕਮੇਟੀ ਨੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਥੇ ਇਹ ਦੱਸਣਯੋਗ ਹੈ ਕਿ ਲੜਕੇ ਦਾ ਪਿਤਾ ਰਾਜਸਥਾਨ ਫੋਜ ਵਿੱਚ ਡਿਊਟੀ ਕਰ ਰਿਹਾ ਹੈ ਅਤੇ ਆਪਣੇ ਇਕਲੋਤੇ ਪੁੱਤਰ ਦੀ ਮਾਰਕੁਟਾਈ ਦੀ ਖਬਰ ਪਤਾ ਲੱਗਣ ਤੋਂ ਬਾਅਦ ਉਹ ਵੀ ਛੁੱਟੀ ਲੈ ਕੇ ਵਾਪਿਸ ਆ ਰਿਹਾ ਹੈ। ਫੋਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੜਕੇ ਦੇ ਪਿਤਾ ਨੇ ਪੁਲਿਸ ਦੇ ਉੱਚ ਅਫਸਰਾਂ ਕੋਲੋਂ ਪਿੰਡ ਦੇ ਨਸ਼ੇੜੀ ਲੜਕਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਦੇਸ਼ ਦੀ ਰਖਵਾਲੀ ਕਰਨ ਲਈ ਆਪਣੀ ਜਾਨ ਜੋਖਿਮ ਵਿੱਚ ਪਾਉਂਦੇ ਹਾਂ ਤੇ ਉਨਾਂ ਦੇ ਮਾਸੂਮ ਬੱਚਿਆਂ ਨਾਲ ਅਜਿਹੀ ਮੰਦਭਾਗੀ ਘਟਨਾ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਉਧਰ ਐਸ.ਐਚ. ਓ ਜੰਡਿਆਲਾ ਸ਼ਿਵਦਰਸ਼ਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply