Tuesday, April 28, 2026

ਮੰਤਰੀ ਅਨਿਲ ਜੋਸ਼ੀ ਵਲੋਂ ਵਾਰਡ ਨੰ: 14 ਦੇ ਨਿਵਾਸੀਆਂ ਨਾਲ ਘਰ ਘਰ ਜਾ ਕੇ ਮੁਲਾਕਾਤ

ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 14 ਵਿਚ ਪੇਂਦੇ ਅਮਨ ਐਵਨਿਊ, ਕਬੀਰ ਨਗਰ, ਪ੍ਰੇਮ ਨਗਰ, ਇੰਦਰਾ ਕਾਲੋਨੀ ਆਦਿ ਇਲਾਕਿਆਂ ਦਾ ਵਖ ਵਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ 4 ਘੰਟਿਆਂ ਦਾ ਦੋਰਾ ਕਰਕੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਓਹਨਾ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਇਸ ਦੋਰਾਨ ਸ਼੍ਰੀ ਜੋਸ਼ੀ ਨੇ ਇਹਨਾਂ ਇਲਾਕਿਆਂ ਵਿਚ ਚਲ ਰਹੇ ਸੀਵਰੇਜ ਦੇ ਅਤੇ ਸੜਕਾਂ ਦੇ ਕੰਮਾਂ ਦਾ ਜਾਇਜ਼ਾ ਲਿਆ।ਦੋਰੇ ਦੋਰਾਨ ਲੋਕਾਂ ਨੇ ਮੁੱਖ ਤੋਰ ‘ਤੇ ਬਿਜਲੀ ਦੀਆਂ ਤਾਰਾਂ ਦੇ ਕਾਫੀ ਥੱਲੇ ਲਟਕੇ ਹੋਣ ਦੀ ਇਹਨਾਂ ਤਾਰਾਂ ਦੇ ਘਰਾਂ ਦੇ ਬਿਲਕੁਲ ਕੋਲੋਂ ਦੀ ਲੰਘਣ ਕਰਕੇ ਹਰ ਵੇਲੇ ਖਤਰਾ ਹੋਣ ਦੀ ਮੁਸ਼ਕਿਲ ਬਾਰੇ ਦਸਿਆ ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਮੋਕੇ ਤੇ ਹੀ ਮੋਜੂਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਇਹਨਾਂ ਤਾਰਾਂ ਨੂੰ ਸਹੀ ਕਰਨ ਅਤੇ ਜਿਥੇ ਜਰੂਰਤ ਹੈ ਓਥੇ ਨਵੀ ਕੇਬਲ ਪਾਉਣ ਦੇ ਨਿਰਦੇਸ਼ ਦਿੱਤੇ ।ਇਸ ਦੋਰਾਨ ਇਲਾਕਾ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਨੂੰ ਦਸਿਆ ਕੀ ਇਲਾਕੇ ਵਿਚ ਕਈ ਜਗ੍ਹਾ ਤੇ ਕੁੱਝ ਅਣਜਾਨ ਲੋਕ ਆ ਕੇ ਜੂਆ ਆਦਿ ਖੇਡਦੇ ਹਨ ਅਤੇ ਇਲਾਕੇ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਹੁੰਦੀਆਂ ਹਨ ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਮੋਕੇ ਤੇ ਮੋਜੂਦ ਏਸੀਪੀ ਕਵਲਦੀਪ ਕੌਰ ਅਤੇ ਐਸ ਐਚ ਓ ਸੰਜੀਵ ਸ਼ਰਮਾ ਨੂੰ ਇਸ ਇਲਾਕੇ ਵਿਚ ਪੁਲਿਸ ਦੀ ਗਸ਼ਤ ਵਧਾ ਕੇ ਇਹਨਾਂ ਅਣਜਾਨ ਵਿਅਕਤੀਆਂ ‘ਤੇ ਕਾਰਵਾਈ ਕਰਨ ਅਤੇ ਇਲਾਕਾ ਨਿਵਾਸੀਆਂ ਨਾਲ ਸੰਪਰਕ ਵਿਚ ਰਹਿਣ ਲਈ ਕਿਹਾ।ਇਸ ਦੋਰਾਨ ਇਲਾਕਾ ਨਿਵਾਸੀਆਂ ਵਲੋਂ ਸੀਵਰੇਜ, ਸਫਾਈ ਆਦਿ ਦੀਆਂ ਸਮੱਸਿਆਵਾਂ ਬਾਰੇ ਵੀ ਦਸਿਆ ਗਿਆ, ਜਿਸ ਉਪਰੰਤ ਸ਼੍ਰੀ ਜੋਸ਼ੀ ਨੇ ਮੋਕੇ ਤੇ ਹੀ ਮੋਜੂਦ ਸੰਬੰਧਿਤ ਅਧਿਕਾਰੀਆਂ ਨੂੰ ਸਮੇਂ ਸੀਮਾਂ ਅੰਦਰ ਇਹਨਾਂ ਮੁਸ਼ਕਿਲਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ।ਇਸ ਦੋਰੇ ਦੋਰਾਨ ਵਖ ਵਖ ਗਲੀਆਂ ਵਿਚ ਦੋਰਾ ਕਰਦਿਆਂ ਇਲਾਕਾ ਨਿਵਾਸੀਆਂ ਵਲੋਂ ਸ਼੍ਰੀ ਜੋਸ਼ੀ ਦਾ ਇਹਨਾਂ ਇਲਾਕਿਆਂ ਵਿਚ ਕਰਵਾਏ ਗਏ ਵਿਕਾਸ ਕੰਮਾਂ ਲਈ ਧੰਨਵਾਦ ਕੀਤਾ ਗਿਆ ਅਤੇ ਓਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਤੇ ਕੌਂਸਲਰ ਡਾ. ਸੁਭਾਸ਼ ਪੱਪੂ, ਬਲਵਿੰਦਰ ਸਿੰਘ ਤੁੰਗ, ਜਗਤਾਰ ਸਿੰਘ, ਦੇਸਰਾਜ, ਰਾਜ ਕੁਮਾਰ, ਆਕਾਸ਼ ਸੇਠੀ, ਮਹੰਤ ਪਿਆਰਾ ਲਾਲ, ਜੋਧਾ ਸਿੰਘ, ਸੁਸ਼ੀਲ ਕੁਮਾਰ, ਪ੍ਰੇਮ ਪਹਿਲਵਾਨ, ਨਰੇਸ਼ ਸ਼ਰਮਾ, ਸੁਭਾਸ਼ ਸ਼ਰਮਾ, ਜਸਬੀਰ ਸਿੰਘ, ਰਿੰਕੂ ਸ਼ਰਮਾ, ਰੂਪ ਲਾਲ, ਸੰਜੀਵ ਸ਼ਰਮਾ, ਦਲਜੀਤ ਸਿੰਘ ਬੱਬਾ, ਏ.ਸੀ.ਪੀ. ਉੱਤਰੀ ਕਵਲਦੀਪ ਕੌਰ, ਰਾਜੀਵ ਸੰਜੀਵ ਸ਼ਰਮਾ, ਐਸ. ਈ ਰਾਜੀਵ ਸੇਖੜੀ, ਸਿਹਤ ਅਫਸਰ ਡਾ. ਚਰਨਜੀਤ ਸਿੰਘ, ਐਸ. ਈ ਪੀ. ਕੇ. ਗੋਇਲ, ਐਕਸੀਅਨ ਪ੍ਰਦੀਪ ਜੈਸਵਾਲ, ਤਿਲਕ ਰਾਜ, ਸੰਦੀਪ ਸਿੰਘ ਆਦਿ ਹਾਜਿਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply