Wednesday, March 18, 2026

ਬਲਾਚੌਰ ਸੜਕ ਹਾਦਸੇ ਵਿੱਚ ਮਾਰੇ ਗਏ ਅੰਮ੍ਰਿਤਸਰ ਦੇ ਪਿਤਾ-ਪੁੱਤਰ ਤੇ ਭਤੀਜੇ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ

PPN1406201502

PPN1406201503

ਅੰਮ੍ਰਿਤਸਰ, 14 ਜੂਨ (ਗੁਰਪ੍ਰੀਤ ਸਿੰਘ) – ਬਲਾਚੌਰ ਵਿਖੇ ਹੋਏ ਬੀਤੇ ਕੱਲ੍ਹ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਰੇ ਗਏ ਅੰਮ੍ਰਿਤਸਰ ਵਾਸੀ ਇੰਦਰਜੀਤ ਸਿੰਘ, ਉਨਾਂ ਦੇ ਬੇਟੇ ਸਿਮਰਨ ਪ੍ਰੀਤ ਸਿੰਘ ਅਤੇ ਭਤੀਜੇ ਰਮਨਪ੍ਰੀਤ ਸਿੰਘ ਦਾ ਸੇਜ਼ਲ  ਅੱਖਾਂ ਤੇ ਭਰੇ ਮਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।ਸਥਾਨਕ ਸੁਲਤਾਨਵਿੰਡ ਰੋਡ ਤੇ ਪੈਂਦੇ ਬਜਾਰ ਮੰਦਿਰ ਵਾਲਾ ਵਾਸੀ ਸ੍ਰ. ਇੰਦਰਜੀਤ ਸਿੰਘ, ਉਨਾਂ ਦੇ ਬੇਟੇ ਤੇ ਭਤੀਜੇ ਦੇ ਮ੍ਰਿਤਕ ਸਰੀਰ ਬਾਅਦ ਦੁਪਿਹਰ ਇੱਕ ਟਰੱਕਾਂ ਰਾਹੀਂ ਸਥਾਨਕ ਚਾਟੀਵੰਡ ਗੇਟ ਸਥਿਤ ਸ਼ਮਸ਼ਾਨਘਾਟ ਪੁੱਜੀਆਂ, ਜਿਥੇ ਵੱਡੀ ਗਿਣਤੀ ਵਿੱਚ ਇਕੱਤਰ ਪ੍ਰੀਵਾਰਕ ਜੀਆਂ, ਰਿਸ਼ਤੇਦਾਰਾਂ ਅਤੇ ਨਜ਼ਦੀਕੀ ਸੱਜਣ ਮਿੱਤਰਾਂ ਨੇ ਵਿਛੜੀਆਂ ਰੂਹਾਂ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ।ਸ਼੍ਰੋਮਣੀ ਕਮੇਟੀ ਮੈਂਬਰ ਸ੍ਰ. ਹਰਜਾਪ ਸਿੰਘ ਸੁਲਤਾਨਵਿੰਡ ਅਤੇ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਨੇ ਮ੍ਰਿਤਕ ਇੰਦਰਜੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਸ੍ਰ. ਇੰਦਰਜੀਤ ਸਿੰਘ, ਸਿਮਰਨਪ੍ਰੀਤ ਸਿੰਘ ਅਤੇ ਰਮਨਪ੍ਰੀਤ ਸਿੰਘ ਦੀ ਚਿਖਾ ਨੂੰ ਅਗਨ ਵਿਖਾਉਂਦਿਆਂ ਹੀ ਸਮੁੱਚੀ ਵਾਤਾਵਰਣ ਗਮਗੀਨ ਹੋ ਉਠਿਆ ਤੇ ਹਰ ਪਾਸੇ ਵਿਰਲਾਪ ਦੀਆਂ ਅਵਾਜਾਂ ਸੁਣਾਈ ਦੇਣ ਲੱਗੀਆਂ।ਇਸ ਮੌਕੇ ਹੋਰਨਾ ਤੋਂ ਇਲਾਵਾ ਅਜਮੇਰ ਸਿੰਘ ਸੰਧੂ, ਸੁਖਚੈਨ ਸਿੰਘ, ਬਲਵਿੰਦਰ ਸਿੰਘ, ਮਨਜੀਤ ਸਿੰਘ, ਜਤਿੰਦਰ ਸਿੰਘ ਸੰਧੂ, ਗੁਰਮੁੱਖ ਸਿੰਘ ਬਿੱਟੂ ਆਦਿ ਵੀ ਮੌਜੂਦ ਸਨ।
ਜਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਸ੍ਰ. ਇੰਦਰਜੀਤ ਸਿੰਘ ਆਪਣੇ ਪਿੱਛੇ ਧਰਮ ਪਤਨੀ ਬੀਬੀ ਸੁਖਵਿੰਦਰ ਕੌਰ ਅਤੇ ਬੇਟੀ ਗੁਰਨੂਰ ਛੱਡ ਗਏ ਹਨ। ਸ੍ਰ. ਇੰਦਰਜੀਤ ਸਿੰਘ ਸਥਾਨਕ ਬਾਜਾਰ ਮੰਦਿਰ ਵਾਲਾ ਵਿੱਚ ਪੰਜਾਬ ਬੁੱਕ ਡਿਪੂ ਨਾਮ ਦੀ ਦੁਕਾਨ ਚਲਾ ਰਹੇ ਸਨਅਤੇ ਉਨਾਂ ਦੇ ਬੇਟੇ ਸਿਮਰਨਪ੍ਰੀਤ ਸਿੰਘ ਦਾ ੬ ਜੂਨ ਨੂੰ ੨੦ਵਾਂ ਜਨਮ ਦਿਨ ਸੀ ਉਨਾਂ ਦਾ ਭਤੀਜਾ ਰਮਨਪ੍ਰੀਤ ਸਿੰਘ ਅਤੇ ਮਾਨਾਂਵਾਲਾ ਤੋਂ ਇਕ  ਦੋਸਤ ਦਾ ਬੇਟਾ ਵੀ ਦੁਰਘਟਨਾਗ੍ਰਸਤ ਕਾਰ ਵਿੱਚ ਸਵਾਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply